Punjab's Rupnagar Soldier Kulwinder Singh death news: ਪੰਜਾਬ ਦੇ ਜ਼ਿਲ੍ਹਾ ਰੂਪਨਗਰ ’ਚ ਪੈਂਦੇ ਬਲਾਕ ਨੂਰਪੁਰ ਬੇਦੀ ਦੇ ਪਿੰਡ ਸੁੱਖੇਮਾਜਰਾ ਤੋਂ ਇੱਕ ਮੰਦਭਾਗਾ ਖ਼ਬਰ ਸਾਹਮਣੇ ਆ ਰਹੀ ਹੈ ਕਿ ਭਾਰਤੀ ਫ਼ੌਜ ’ਚ ਤਾਇਨਾਤ ਜਵਾਨ ਕੁਲਵਿੰਦਰ ਸਿੰਘ ਦੀ ਡਿਊਟੀ ਦੌਰਾਨ ਹੀ ਮੌਤ ਹੋ ਗਈ। 


COMMERCIAL BREAK
SCROLL TO CONTINUE READING

ਦੱਸਿਆ ਜਾ ਰਿਹਾ ਹੈ ਕਿ ਸ਼ਹੀਦ ਜਵਾਨ ਕੁਲਵਿੰਦਰ ਸਿੰਘ ਦੀ ਉਮਰ 27 ਸਾਲ ਸੀ। ਕੁਲਵਿੰਦਰ 7 ਸਾਲ ਪਹਿਲਾਂ 2016 ’ਚ ਫ਼ੌਜ ’ਚ ਭਰਤੀ ਹੋਇਆ ਸੀ। ਇਸ ਸਮੇਂ 74 ਆਰਮਡ ’ਚ ਰਾਜਸਥਾਨ ਦੇ ਜੈਸਲਮੇਰ ਜ਼ਿਲ੍ਹੇ ਦੇ ਵਾੜਮੇਰ ਖੇਤਰ ’ਚ ਡਿਊਟੀ ਨਿਭਾ ਰਿਹਾ ਸੀ। 


ਕੁਲਵਿੰਦਰ 2 ਮਹੀਨੇ ਪਹਿਲਾਂ ਹੀ ਘਰੋਂ ਛੁੱਟੀ ਕੱਟ ਕੇ ਵਾਪਸ ਪਰਤਿਆ ਸੀ। ਸ਼ਹੀਦ ਕੁਲਵਿੰਦਰ ਸਿੰਘ ਦਾ ਸਾਲ ਪਹਿਲਾਂ ਹੀ ਫਰਵਰੀ 2022 ’ਚ ਵਿਆਹ ਹੋਇਆ ਸੀ। ਜਵਾਨ ਦੇ ਨਜ਼ਦੀਕੀ ਰਿਸ਼ਤੇਦਾਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸੈਨਿਕ ਕੁਲਵਿੰਦਰ ਸਿੰਘ ਦੀ ਦੇਰ ਸ਼ਾਮ ਡਿਊਟੀ ਦੌਰਾਨ ਮੌਤ ਹੋ ਗਈ, ਜਿਸ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਪਾਇਆ ਹੈ। 


ਇਹ ਵੀ ਪੜ੍ਹੋ: Punjab Weather News: ਉੱਤਰ ਭਾਰਤ 'ਚ 18 ਜੂਨ ਤੱਕ ਯੈਲੋ ਅਲਰਟ ਜਾਰੀ, ਜਾਣੋ ਪੰਜਾਬ 'ਚ ਕਦੋਂ ਤੱਕ ਪਵੇਗੀ ਬਾਰਿਸ਼


ਸੈਨਿਕ ਦੀ ਮ੍ਰਿਤਕ ਦੇਹ ਦਾ ਸਰਕਾਰੀ ਸਨਮਾਨ ਦੇ ਨਾਲ ਉਨ੍ਹਾਂ ਦੇ ਜੱਦੀ ਪਿੰਡ ਸੁੱਖੇਮਾਜਰਾ ਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ। ਕੁਲਵਿੰਦਰ ਸਿੰਘ ਦੀ ਮੌਤ ਕਾਰਨ ਖੇਤਰ ’ਚ ਸੋਗ ਦੀ ਲਹਿਰ ਦੌੜ ਗਈ ਅਤੇ ਅੱਜ ਆਪਣੇ ਹੋਣਹਾਰ ਜਵਾਨ ਨੂੰ ਅੰਤਿਮ ਵਿਦਾਇਗੀ ਦੇਣ ਦੇ ਲਈ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਇਲਾਕਾ ਵਾਸੀ ਤੇ ਰਿਸ਼ਤੇਦਾਰ ਪਹੁੰਚੇ। 


ਉੱਥੇ ਇਸ ਮੌਕੇ 'ਤੇ ਚੰਡੀ ਮੰਦਰ ਚੰਡੀਗੜ੍ਹ ਤੋਂ 5 ਡੋਗਰਾ ਦੇ ਜਵਾਨਾਂ ਦੇ ਵੱਲੋਂ ਗਾਰਡ ਆਫ ਆਨਰ ਦਿੱਤਾ ਗਿਆ। ਇਸ ਦੌਰਾਨ 74 ਆਰਮਡ ਫੋਰਸ ਦੇ ਸੂਬੇਦਾਰ ਜਸਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਡਿਊਟੀ ਦੇ ਦੌਰਾਨ ਇਹ ਹਾਦਸਾ ਵਾਪਰਿਆ ਹੈ। ਕੁਲਵਿੰਦਰ ਸਿੰਘ ਦੀ ਮੌਤ ਕਾਰਨ ਉਨ੍ਹਾਂ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਕਿਉਂਕਿ ਕੁਲਵਿੰਦਰ ਸਿੰਘ ਇੱਕ ਹੋਣਹਾਰ ਜਵਾਨ ਸੀl 


ਇਹ ਵੀ ਪੜ੍ਹੋ: Punjab Crime: ਅੱਤਵਾਦੀ ਰਿੰਦਾ ਤੇ ਗੈਂਗਸਟਰਾਂ ਨਾਲ ਸਬੰਧ ਰੱਖਣ ਵਾਲੇ ਗਿਰੋਹ ਦੇ 5 ਗੁਰਗੇ ਗ੍ਰਿਫ਼ਤਾਰ