Punjab Weather News: ਮੌਸਮ ਵਿਭਾਗ ਨੇ ਪੰਜਾਬ ਵਿੱਚ 18 ਜੂਨ ਤੱਕ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਪੀਏਯੂ ਦੇ ਮੌਸਮ ਵਿਭਾਗ ਨੇ 16 ਜੂਨ ਤੱਕ ਪੰਜਾਬ ਵਿੱਚ ਬਾਰਿਸ਼ ਦੀ ਸੰਭਾਵਨਾ ਜ਼ਾਹਿਰ ਕੀਤੀ ਸੀ।
Trending Photos
Punjab Weather News: ਪੰਜਾਬ ਵਿੱਚ ਮੌਸਮ ਦਾ ਮਿਜਾਜ਼ ਲਗਾਤਾਰ ਬਦਲਦਾ ਜਾ ਰਿਹਾ ਹੈ। ਜੇਕਰ ਗੱਲ ਬੀਤੇ ਦਿਨ ਦੀ ਕੀਤੀ ਜਾਵੇ ਤਾਂ ਬੀਤੀ ਰਾਤ ਤੋਂ ਹੀ ਲਗਾਤਾਰ ਪੰਜਾਬ ਦੇ ਕਈ ਹਿੱਸਿਆਂ ਵਿੱਚ ਬਾਰਿਸ਼ ਹੋ ਰਹੀ ਹੈ ਅਤੇ ਅੱਜ ਸਵੇਰ ਤੋਂ ਵੀ ਹਲਕੀ ਬੂੰਦਾਬਾਂਦੀ ਵੇਖਣ ਨੂੰ ਮਿਲ ਰਹੀ ਹੈ ਜਿਸਦੇ ਨਾਲ ਪਾਰਾ ਕਾਫ਼ੀ ਹੇਠਾਂ ਡਿੱਗਿਆ ਹੈ।
ਆਈਐਮਡੀ ਦੀ ਭਵਿੱਖਬਾਣੀ ਮੁਤਾਬਕ 18 ਜੂਨ ਤੱਕ ਉਤਰ ਭਾਰਤ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਹਾਲਾਂਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਮੁਤਾਬਕ 16 ਜੂਨ ਤੱਕ ਹੀ ਬਾਰਿਸ਼ ਦਾ ਪ੍ਰਭਾਵ ਰਹੇਗਾ, ਜਿਸ ਤੋਂ ਬਾਅਦ ਮੌਸਮ ਸਾਫ਼ ਹੋਣਾ ਸ਼ੁਰੂ ਹੋ ਜਾਵੇਗਾ। ਹਾਲਾਂਕਿ ਪੰਜਾਬ ਵਿੱਚ ਮਾਨਸੂਨ ਕਦੋਂ ਦਾਖ਼ਲ ਹੋਵੇਗਾ ਇਸ ਬਾਰੇ ਫਿਲਹਾਲ ਕੋਈ ਵੀ ਅਪਡੇਟ ਸਾਹਮਣੇ ਨਹੀਂ ਆਇਆ ਹੈ।
ਇਸ ਤੋਂ ਇਲਾਵਾ ਕੁਲਵਿੰਦਰ ਕੌਰ ਗਿੱਲ ਮੌਸਮ ਵਿਭਾਗ ਪੀਏਯੂ ਨੇ ਕਿਹਾ ਕਿ ਇਹ ਜੋ ਬਾਰਿਸ਼ ਹੋ ਰਹੀ ਹੈ ਉਹ ਪੱਛਮੀ ਚੱਕਰਵਾਤ ਦੇ ਪ੍ਰਭਾਵ ਹੇਠਾਂ ਹੋ ਰਹੀ ਹੈ। ਜਦੋਂ ਕਿ ਜੂਨ ਮਹੀਨੇ ਦੇ ਪਹਿਲੇ 15 ਦਿਨ ਬੀਤ ਚੁੱਕੇ ਹਨ ਉਥੇ ਹੀ ਦੂਜੇ ਪਾਸੇ ਅਰਬ ਸਾਗਰ ਤੋਂ ਵੈਸਟਰਨ ਕੋਰਟ ਵੱਲ ਉਠਿਆ ਸਾਈਕਲੋਨ ਦਾ ਰਾਜਸਥਾਨ ਉਪਰ ਪ੍ਰਭਾਵ ਪੈ ਸਕਦਾ ਹੈ ਇਸ ਦਾ ਪੰਜਾਬ ਵਿੱਚ ਫਿਲਹਾਲ ਕੋਈ ਅਲਰਟ ਨਹੀਂ ਹੈ।
ਇਹ ਵੀ ਪੜ੍ਹੋ: New Zealand Recession news: 2020 ਤੋਂ ਬਾਅਦ ਪਹਿਲੀ ਵਾਰ ਨਿਊਜ਼ੀਲੈਂਡ ਵੇਖ ਰਿਹਾ ਹੈ ਆਰਥਿਕ ਮੰਦੀ!
ਵੀਰਵਾਰ ਨੂੰ ਸਵੇਰ ਤੋਂ ਹੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਹੋਈ। ਇਸ ਨਾਲ ਲੋਕਾਂ ਅੱਤ ਦੀ ਪੈ ਰਹੀ ਗਰਮੀ ਤੋਂ ਰਾਹਤ ਮਿਲੀ। ਇਸ ਤੋਂ ਇਲਾਵਾ ਝੋਨਾ ਲਗਾਉਣ ਜਾ ਰਹੇ ਕਿਸਾਨਾਂ ਲਈ ਇਹ ਮੀਂਹ ਕਾਫੀ ਫਾਇਦੇਮੰਦ ਹੋਵੇਗਾ। ਇਸ ਨਾਲ ਕਿਸਾਨਾਂ ਨੂੰ ਵੀ ਮੀਂਹ ਨਾਲ ਰਾਹਤ ਮਿਲੀ ਹੈ। ਮੌਸਮ ਿਵਭਾਗ ਅਨੁਸਾਰ ਆਉਣ ਵਾਲੇ ਕੁਝ ਦਿਨਾਂ ਤੱਕ ਪੰਜਾਬ ਵਿੱਚ ਅਜੇ ਬਾਰਿਸ਼ ਜਾਰੀ ਰਹੇਗੀ।
ਇਹ ਵੀ ਪੜ੍ਹੋ: ਸੁਖਬੀਰ ਬਾਦਲ ਦੇ “ਪਾਗਲ ਜਿਹਾ” ਵਾਲੇ ਬਿਆਨ 'ਤੇ CM ਭਗਵੰਤ ਮਾਨ ਨੇ ਦਿੱਤੀ ਪ੍ਰਤੀਕ੍ਰਿਆ, ਕਿਹਾ "...ਦਿਮਾਗੀ ਸੰਤੁਲਨ ਖਰਾਬ"
ਲੁਧਿਆਣਾ ਤੋਂ ਭਰਤ ਸ਼ਰਮਾ ਦੀ ਰਿਪੋਰਟ