Yellow Alert In Punjab: ਦੇਸ਼ ਦੇ ਪਹਾੜੀ ਇਲਾਕਿਆਂ ਵਿਚ  ਬਰਫ਼ ਦੀ ਚਾਦਰ ਹੋਣ ਕਰਕੇ ਪੰਜਾਬ ਵਿਚ ਠੰਡ ਦੇ ਵਧਣ ਦੇ ਆਸਾਰ ਜਿਆਦਾ ਹੋ ਗਏ ਹਨ। ਹਿਮਾਚਲ ਦੀ ਪਹਾੜੀਆਂ ਤੋਂ ਆ ਰਹੀਆਂ ਠੰਡੀਆਂ ਹਵਾਵਾਂ ਕਾਰਨ ਪੰਜਾਬ, ਚੰਡੀਗੜ੍ਹ ਸਮੇਤ ਪੂਰੇ ਟ੍ਰਾਈਸਿਟੀ ਵਿੱਚ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ।  ਦੱਸ ਦੇਈਏ ਕਿ ਰਾਤ ਦਾ ਘੱਟੋ-ਘੱਟ ਤਾਪਮਾਨ 6.9 ਡਿਗਰੀ ਸੈਲਸੀਅਸ ਹੈ ਜੋ ਸੀਜ਼ਨ ਦੀ ਹੁਣ ਤੱਕ ਦੀ ਸਭ ਤੋਂ ਠੰਢੀ ਰਾਤ ਸੀ। 


COMMERCIAL BREAK
SCROLL TO CONTINUE READING

ਇਸ ਦੇ ਨਾਲ ਹੀ ਹੁਣ ਮੌਸਮ ਵਿਭਾਗ ਦੇ ਅਨੁਸਾਰ ਅਗਲੇ ਕੁਝ ਦਿਨਾਂ ਵਿੱਚ ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਦੋ ਤੋਂ ਤਿੰਨ ਡਿਗਰੀ ਦੀ ਗਿਰਾਵਟ ਆਉਣ ਦੀ ਸੰਭਾਵਨਾ ਹੈ। ਦਿਨ ਵੇਲੇ ਮੌਸਮ ਸਾਫ਼ ਰਹੇਗਾ। ਪੰਜਾਬ, ਚੰਡੀਗੜ੍ਹ ਸਮੇਤ ਪੂਰੇ ਟ੍ਰਾਈਸਿਟੀ ਵਿੱਚ ਵਿਚ ਠੰਡੀਆਂ ਹਵਾਵਾਂ ਵੀ ਚੱਲਦੀਆਂ ਰਹਿਣਗੀਆਂ। ਇਸ ਦੇ ਕਰਕੇ ਹੁਣ ਸਵੇਰ ਅਤੇ ਸ਼ਾਮ ਦੇ ਤਾਪਮਾਨ ਵਿੱਚ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ।


ਇਹ ਵੀ ਪੜ੍ਹੋ: Interesting news: ਦੇਸ਼ ਦੇ ਇਸ ਥਾਂ 'ਤੇ ਅਜੀਬੋ ਕਾਰਨਾਂ ਕਰਕੇ ਸਮੋਸੇ 'ਤੇ ਪਾਬੰਦੀ, ਵਜ੍ਹਾ ਜਾਣ ਕੇ ਉੱਡ ਜਾਣਗੇ ਹੋਸ਼  

ਪੰਜਾਬ ਵਿਚ ਦਿਨ ਵਿੱਚ ਧੁੱਪ ਹੁੰਦੀ ਹੈ ਅਤੇ ਰਾਤ ਦੇ ਸਮੇਂ ਤਾਪਮਾਨ ਆਮ ਨਾਲੋਂ ਵੱਧ ਦਰਜ ਕੀਤਾ ਜਾ ਰਿਹਾ ਹੈ। ਰਾਤ ਵੇਲੇ ਪਹਾੜੀ ਇਲਾਕਿਆਂ ਤੋਂ ਨਿੱਘੀਆਂ ਹਵਾਵਾਂ ਠੰਡੀਆਂ ਹਵਾਵਾਂ ਵਿੱਚ ਬਦਲ ਜਾਂਦੀਆਂ ਹਨ। ਇਸ ਵਿਚਕਾਰ ਹੁਣ ਮੌਸਮ ਵਿਭਾਗ ਵੱਲੋਂ ਪੰਜਾਬ 'ਚ ਦੋ ਦਿਨਾਂ ਲਈ ਯੈਲੋ ਅਲਰਟ (Yellow Alert In Punjab) ਜਾਰੀ ਕੀਤਾ ਗਿਆ ਹੈ। ਇਸ ਦੇ ਮੁਤਾਬਿਕ ਹੁਣ  ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿਚ ਠੰਡ ਵਧਣ ਦੇ ਆਸਾਰ ਹਨ। ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ  ਪੰਜਾਬ ਵਿਚ ਧੁੰਦ ਦੇ ਵਧਣ ਦੇ ਆਸਾਰ ਹੈ ਅਤੇ ਕੋਹਰਾ ਵੀ ਪਾ ਸਕਦਾ ਹੈ ਜਿਸ ਕਰਕੇ ਵਿਜ਼ੀਬਿਲਿਟੀ ਘੱਟ ਸਕਦੀ ਹੈ। 


ਬੀਤੇ ਦਿਨੀ ਪੰਜਾਬ ਵਿੱਚ (Yellow Alert In Punjab) ਗੁਰਦਾਸਪੁਰ ਅਤੇ ਹੁਸ਼ਿਆਰਪੁਰ ਸਭ ਤੋਂ ਠੰਢੇ ਜ਼ਿਲ੍ਹੇ ਰਹੇ ਹਨ । ਰੋਪੜ ਦਾ ਪਾਰਾ 5.8 ਡਿਗਰੀ ਦਰਜ ਕੀਤਾ ਗਿਆ ਸੀ ਜਦਕਿ ਲੁਧਿਆਣਾ ਦਾ ਤਾਪਮਾਨ 11.6 ਡਿਗਰੀ, ਪਟਿਆਲਾ ਦਾ 10.4, ਜਲੰਧਰ ਦਾ 9.9 ਅਤੇ ਅੰਮ੍ਰਿਤਸਰ ਦਾ ਤਾਪਮਾਨ 8.8 ਡਿਗਰੀ ਰਿਹਾ।ਦੂਜੇ ਪਾਸੇ ਹੁਣ ਮੌਸਮ ਵਿਭਾਗ ਨੇ ਅਗਲੇ 2 ਦਿਨ ਠੰਡ ਵਧਣ ਦੀ ਜਾਣਕਾਰੀ ਦਿੱਤੀ ਹੈ।