Punjab News: ਭਾਰੀ ਬਾਰਿਸ਼ ਕਰਕੇ ਫਤਿਹਗੜ੍ਹ ਸਾਹਿਬ `ਚ ਕਈ ਹਜ਼ਾਰ ਏਕੜ ਫ਼ਸਲ ਹੋਈ ਖ਼ਰਾਬ, ਵੇਖੋ ਤਸਵੀਰਾਂ
Punjab Weather Today News: ਮੌਸਮ ਵਿੱਚ ਆਈ ਇਸ ਤਬਦੀਲੀ ਨੇ ਇਲਾਕੇ ਦੇ ਕਿਸਾਨਾਂ ਦੀਆਂ ਮੁਸ਼ਕਲਾਂ ਬਹੁਤ ਹੀ ਵਧਾ ਦਿੱਤੀਆਂ ਹਨ। ਸ਼ੁੱਕਰਵਾਰ ਰਾਤ ਅਤੇ ਸ਼ਨੀਵਾਰ ਸ਼ਾਮ ਨੂੰ ਬੇਮੌਸਮੀ ਬਾਰਸ਼ ਨੇ ਕਿਸਾਨਾਂ ਦੀਆਂ ਫਸਲਾ ਨੂੰ ਭਾਰੀ ਨੁਕਸਾਨ ਕੀਤਾ ਹੈ।
Punjab Weather Today News: ਪੰਜਾਬ ਵਿੱਚ ਲਗਾਤਾਰ ਬਰਸਾਤ ਹੋ ਰਹੀ ਹੈ, ਜੋ ਅਜੇ ਵੀ ਨਿਰੰਤਰ ਜਾਰੀ ਹੈ। ਇਸ ਬਰਸਾਤ ਦੇ ਪਾਣੀ ਕਾਰਨ ਜਿਥੇ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਕਈ ਇਲਾਕੇ ਪ੍ਰਭਾਵਿਤ ਹੋਏ ਹਨ। ਉੱਥੇ ਹੀ ਇੱਥੋਂ ਲੰਘ ਰਹੇ ਸਰਹਿੰਦ ਚੋਅ ਦੇ ਕਿਨਾਰੇ ਲੱਗਦੇ ਖੇਤਾਂ ਵਿੱਚ ਹੜ੍ਹ ਦੀ ਸਥਿਤੀ ਬਣ ਗਈ ਹੈ ਜਿਸਦੀ ਲਪੇਟ ਵਿੱਚ ਆ ਕੇ ਹਜ਼ਾਰਾਂ ਏਕੜ ਝੋਨੇ ਦੀ ਫ਼ਸਲ ਡੁੱਬ ਗਈ ਹੈ। ਕਿਸਾਨਾਂ ਦਾ ਅਰਥਿਕ ਤੌਰ ਉੱਤੇ ਕਾਫ਼ੀ ਨੁਕਸਾਨ ਹੋਇਆ ਹੈ, ਜਿਸਦੇ ਲਈ ਕਿਸਾਨਾਂ ਤੋਂ ਬਣਦੇ ਮੁਆਵਜੇ ਦੀ ਮੰਗ ਕੀਤੀ ਹੈ।
ਪੰਜਾਬ ਵਿੱਚ ਮਾਨਸੂਨ ਦੀ ਬਾਰਿਸ਼ ਨੇ ਇਸ ਸਾਲ ਕਾਫੀ ਕਹਿਰ ਢਾਹਿਆ ਹੈ। ਹਾਲਾਤ ਇਹ ਬਣ ਗਏ ਹਨ ਕਿ ਲੋਕਾਂ ਨੇ ਆਪਣੀ ਸੋਸਾਇਟੀ ਵਿੱਚ ਵੀ ਕਿਸ਼ਤੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਮਾਨਸੂਨ ਦਾ ਅਜਿਹਾ ਸੰਕਟ ਪੰਜਾਬ ਨੇ ਸ਼ਾਇਦ ਹੀ ਦੇਖਿਆ ਹੋਵੇ। ਮੌਸਮ ਵਿੱਚ ਆਈ ਇਸ ਤਬਦੀਲੀ ਨੇ ਇਲਾਕੇ ਦੇ ਕਿਸਾਨਾਂ ਦੀਆਂ ਮੁਸ਼ਕਲਾਂ ਬਹੁਤ ਹੀ ਵਧਾ ਦਿੱਤੀਆਂ ਹਨ। ਸ਼ੁੱਕਰਵਾਰ ਰਾਤ ਅਤੇ ਸ਼ਨੀਵਾਰ ਸ਼ਾਮ ਨੂੰ ਬੇਮੌਸਮੀ ਬਾਰਸ਼ ਨੇ ਕਿਸਾਨਾਂ ਦੀਆਂ ਫਸਲਾ ਨੂੰ ਭਾਰੀ ਨੁਕਸਾਨ ਕੀਤਾ ਹੈ।
ਜ਼ੀ ਮੀਡਿਆ ਦੀ ਟੀਮ ਵੱਲੋਂ ਕੁਝ ਤਸਵੀਰਾ ਸਾਂਝੀਆਂ ਕੀਤੀਆਂ ਗਈਆਂ ਹਨ ਇਹ ਤਸਵੀਰਾਂ ਹੁਣ ਤੁਸੀਂ ਦੇਖ ਰਹੇ ਹੋ ਇਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚੋਂ ਗੁਜਰ ਰਹੇ ਚੋਏ ਵਿੱਚ ਪਾਣੀ ਦਾ ਪੱਧਰ ਵੱਧ ਜਾਣ ਕਾਰਨ ਹਲਕਾ ਅਮਲੋਹ ਦੇ ਪਿੰਡ ਬਡਾਲੀ ਤੋਂ ਵਿੱਚੋਂ ਲੰਘ ਰਹੇ ਚੋਏ ਨਾਲ ਲੱਗਦੇ ਖੇਤਾਂ ਵਿੱਚ ਖੜੀ ਫਸਲ ਦਾ ਬਹੁਤ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ: Himachal Pradesh Weather Today: ਕੁਦਰਤੀ ਆਫ਼ਤ ਦੇ ਚਲਦਿਆਂ ਹਿਮਾਚਲ ਪ੍ਰਦੇਸ਼ 'ਚ 828 ਸੜਕਾਂ ਹੋਈਆਂ ਬੰਦ
ਉੱਥੇ ਦਰਜਨਾਂ ਕਿਲੋਮੀਟਰ ਲੰਮੇ ਏਰੀਏ ਵਿੱਚ ਕਿਸਾਨਾਂ ਦੇ ਲੱਗੇ ਟਿਊਬਵੈੱਲ ਅਤੇ ਬੋਰਵੈਲ ਵੀ ਪਾਣੀ ਭਰ ਜਾਣ ਕਾਰਨ ਖ਼ਰਾਬ ਹੋਣ ਦੀ ਸੰਭਾਵਨਾ ਬਣ ਗਈ ਹੈ। ਪਿੰਡ ਬਡਾਲੀ ਤੋਂ ਮੁੱਢੜੀਆ ਨੂੰ ਜਾ ਰਹੀ ਲਿੰਕ ਰੋਡ ਜਿਸ ਉਪਰ ਚਾਰ ਫੁੱਟ ਤੋਂ ਵਧੇਰੇ ਪਾਣੀ ਭਰਨ ਕਾਰਨ ਇਹ ਮੁਕੰਮਲ ਤੌਰ ਉੱਤੇ ਬੰਦ ਹੋ ਗਈ ਹੈ।
ਇਸ ਮੌਕੇ ਉੱਤੇ ਪਿੰਡ ਬਡਾਲੀ ਦੇ ਸਰਪੰਚ ਜਗਬੀਰ ਸਿੰਘ ਜਿਸਦੀ ਖੁਦ 25 ਏਕੜ ਦੇ ਕਰੀਬ ਫ਼ਸਲ ਪਾਣੀ ਵਿਚ ਡੁੱਬ ਗਈ ਹੈ ,ਉਸ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੀ ਅਤੇ ਉਹਨਾਂ ਦੇ ਪਿੰਡ ਦੇ ਨਾਲ ਹੱਦਾ ਲੱਗਣ ਵਾਲੇ ਦੂਜੇ ਪਿੰਡ ਦੀ ਵੀ ਤਕਰੀਬਨ 1500 ਏਕੜ ਤੋਂ ਵਧੇਰੇ ਝੋਨੇ ਦੀ ਫ਼ਸਲ ਇਸ ਪਾਣੀ ਦੀ ਭੇਂਟ ਚੜ੍ਹ ਗਈ ਹੈ ਜਦੋਂਕਿ ਇਸ ਚੋਅ ਦੇ ਨਾਲ ਲੱਗਦੇ ਹੋਰਨਾਂ ਪਿੰਡਾਂ ਦੇ ਝੋਨੇ ਦੀ ਫ਼ਸਲ ਕਈ ਹਜ਼ਾਰ ਏਕੜ ਡੁੱਬ ਜਾਣ ਦਾ ਅਨੁਮਾਨ ਹੈ।
ਇਹ ਵੀ ਪੜ੍ਹੋ: Punjab Weather News: ਖਤਰੇ ਦੇ ਨਿਸ਼ਾਨ ਤੋਂ ਉੱਤੇ ਪਹੁੰਚਿਆ ਘੱਗਰ ਦਰਿਆ; ਪ੍ਰਸ਼ਾਸਨ ਹੋਇਆ ਅਲਰਟ
ਕਿਸਾਨਾਂ ਨੇ ਮੰਗ ਕੀਤੀ ਕਿ ਸਰਕਾਰ ਉਹਨਾਂ ਨੂੰ ਹੋਏ ਇਸ ਖਰਾਬੇ ਦਾ ਮੁਆਵਜ਼ਾ ਦੇਵੇ ਅਤੇ ਮੁੜ ਝੌਨਾ ਲਗਾਉਣ ਲਈ ਬੀਜ ਅਤੇ ਪਨੀਰੀ ਦਾ ਪ੍ਰਬੰਧ ਕਰਵਾਏ। ਉਥੇ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਖਰਾਬ ਹੋਈ ਫਸਲ ਦਾ ਬਣਦਾ ਮੁਆਵਜ਼ਾ ਜਲਦ ਦੇਵੇ।
(ਫਤਿਹਗੜ ਸਾਹਿਬ ਤੋਂ ਜਗਮੀਤ ਸਿੰਘ ਦੀ ਰਿਪੋਰਟ)