Himachal Pradesh Weather Today: ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਅਚਾਨਕ ਹੜ੍ਹਾਂ ਅਤੇ ਜ਼ਮੀਨ ਖਿਸਕਣ ਨਾਲ ਹੋਏ ਨੁਕਸਾਨ ਦੇ ਮੱਦੇਨਜ਼ਰ ਰਾਹਤ ਅਤੇ ਬਚਾਅ ਕਾਰਜਾਂ ਬਾਰੇ ਅਪਡੇਟ ਕੀਤਾ ਗਿਆ ਹੈ।
Trending Photos
Himachal Pradesh Weather Today: ਹਿਮਾਚਲ 'ਚ ਰੈੱਡ ਅਲਰਟ ਦੇ ਵਿਚਕਾਰ ਅਤੇ ਮੀਂਹ ਕਾਰਨ ਤਬਾਹੀ ਦਾ ਦੌਰ ਜਾਰੀ ਹੈ। ਹਿਮਾਚਲ ਪ੍ਰਦੇਸ਼ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਮਾਨਸੂਨ ਦਾ ਜੋ ਭਿਆਨਕ ਰੂਪ ਦੇਖਣ ਨੂੰ ਮਿਲ ਰਿਹਾ ਹੈ, ਅਜਿਹਾ ਨਜ਼ਾਰਾ ਪਹਿਲਾਂ ਕਦੇ ਨਹੀਂ ਦੇਖਿਆ ਗਿਆ। ਹਰ ਥਾਂ ਉੱਤੇ ਸਥਿਤੀ ਬੇਕਾਬੂ ਹੋ ਗਈ ਹੈ। ਹਿਮਾਚਲ 'ਚ ਭਾਰੀ ਮੀਂਹ ਨੇ ਜਨਜੀਵਨ ਅਸਥਿਰ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੋਮਵਾਰ ਦੁਪਹਿਰ ਤੱਕ ਛੇ ਜ਼ਿਲ੍ਹਿਆਂ ਵਿੱਚ ਹੜ੍ਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।
ਮੀਂਹ ਕਾਰਨ ਪਿਛਲੇ 24 ਘੰਟਿਆਂ ਵਿੱਚ 15 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੌਰਾਨ ਜ਼ਮੀਨ ਖਿਸਕਣ ਕਾਰਨ ਛੇ ਕੌਮੀ ਮਾਰਗਾਂ ਸਮੇਤ 828 ਸੜਕਾਂ ਬੰਦ ਹਨ। ਇਸੇ ਤਰ੍ਹਾਂ 4686 ਬਿਜਲੀ ਟਰਾਂਸਫਾਰਮਰ ਅਤੇ 785 ਜਲ ਸਕੀਮਾਂ ਬੰਦ ਪਈਆਂ ਹਨ। ਮਨਾਲੀ, ਸੋਲਨ ਅਤੇ ਰੋਹੜੂ ਵਿੱਚ ਮੀਂਹ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ।
ਇਹ ਵੀ ਪੜ੍ਹੋ: World Population Day 2023: ਅੱਜ ਵਿਸ਼ਵ ਆਬਾਦੀ ਦਿਵਸ, ਕਿਉਂ ਮਨਾਇਆ ਜਾਂਦਾ ਹੈ ਇਹ ਖਾਸ ਦਿਨ, ਜਾਣੋ ਇਸ ਵਾਰ ਦੀ ਥੀਮ
ਸੂਬੇ 'ਚ ਲਗਾਤਾਰ ਤੀਜੇ ਦਿਨ ਵੀ ਭਾਰੀ ਮੀਂਹ ਪੈ ਰਿਹਾ ਹੈ। ਮੀਂਹ ਕਾਰਨ ਲਗਭਗ ਅੱਧਾ ਹਿਮਾਚਲ ਹਨੇਰੇ ਵਿੱਚ ਹੈ। ਸੂਬੇ ਭਰ ਵਿੱਚ 4686 ਟਰਾਂਸਫਾਰਮਰ ਠੱਪ ਪਏ ਹਨ। ਕੁੱਲੂ ਜ਼ਿਲ੍ਹੇ ਵਿੱਚ ਸਭ ਤੋਂ ਵੱਧ 1849 ਟਰਾਂਸਫਾਰਮਰ ਬੰਦ ਪਏ ਹਨ।
ਸੋਲਨ ਜ਼ਿਲ੍ਹੇ ਵਿੱਚ 709, ਮੰਡੀ ਵਿੱਚ 643, ਊਨਾ ਵਿੱਚ 97, ਸਿਰਮੌਰ ਵਿੱਚ 473, ਸ਼ਿਮਲਾ ਵਿੱਚ 551, ਕਾਂਗੜਾ ਵਿੱਚ 03, ਕਿਨੌਰ ਵਿੱਚ 89, ਲਾਹੌਲ-ਸਪੀਤੀ ਵਿੱਚ 272 ਟਰਾਂਸਫਾਰਮਰ ਬੰਦ ਪਏ ਹਨ। ਬਿਲਾਸਪੁਰ ਵਿੱਚ ਸਾਰੇ ਟਰਾਂਸਫਾਰਮਰ ਬਹਾਲ ਕਰ ਦਿੱਤੇ ਗਏ ਹਨ।
ਇਹ ਵੀ ਪੜ੍ਹੋ: Punjab Weather News: ਖਤਰੇ ਦੇ ਨਿਸ਼ਾਨ ਤੋਂ ਉੱਤੇ ਪਹੁੰਚਿਆ ਘੱਗਰ ਦਰਿਆ; ਪ੍ਰਸ਼ਾਸਨ ਹੋਇਆ ਅਲਰਟ