Punjab Weather Update: ਪੰਜਾਬ ਵਿੱਚ ਅੱਜ ਗਰਮੀ ਤੋਂ ਰਾਹਤ ਦੀ ਉਮੀਦ, ਹੀਟ ਵੇਵ ਦੌਰਾਨ ਨਾ ਕਰੋ ਇਹ...
Punjab Weather Update: ਪੰਜਾਬ ਵਿੱਚ ਜਿੱਥੇ ਇੱਕ ਪਾਸੇ ਅੱਤ ਦੀ ਗਰਮੀ ਪੈ ਰਹੀ ਹੈ ਉੱਥੇ ਹੀ ਲਾਈਟ ਬਹੁਤ ਜ਼ਿਆਦਾ ਜਾ ਰਹੀ ਹੈ ਅਤੇ ਇਸ ਨਾਲ ਪਾਣੀ ਦੀ ਵੀ ਬਹੁਤ ਸਮੱਸਿਆ ਆ ਰਹੀ ਹੈ।
Punjab Heat Wave Alert: ਪੰਜਾਬ ਵਿੱਚ ਅੱਤ ਦੀ ਗਰਮੀ ਪੈ ਰਹੀ ਹੈ। ਇਸ ਗਰਮ ਲੂ ਕਰਕੇ ਲੋਕ ਬਹੁਤ ਪਰੇਸ਼ਾਨ ਹਨ। ਪਿਛਲੇ ਕੁਝ ਦਿਨਾਂ ਤੋਂ ਦੇਸ਼ ਭਰ ਵਿੱਚ ਤਾਪਮਾਨ ਦੇ ਰਿਕਾਰਡ ਟੁੱਟ ਗਏ ਹਨ ਪਰ ਅੱਜ ਤੋਂ ਹੀਟਵੇਵ ਤੋਂ ਰਾਹਤ ਮਿਲਣ ਦੀ ਕੁਝ ਉਮੀਦ ਹੈ। ਆਈਐਮਡੀ ਅਨੁਸਾਰ ਅਗਲੇ ਪੰਜ ਦਿਨਾਂ ਤੱਕ ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, , ਚੰਡੀਗੜ੍ਹ, ਦਿੱਲੀ ਵਿੱਚ ਤਾਪਮਾਨ ਮੌਜੂਦਾ ਨਾਲੋਂ 2-4 ਡਿਗਰੀ ਘੱਟ ਰਹਿ ਸਕਦਾ ਹੈ।
ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰ ਪ੍ਰਦੇਸ਼, ਬਿਹਾਰ ਅਤੇ ਉੜੀਸਾ ਵਿੱਚ ਰਾਤ ਨੂੰ ਗਰਮ ਮੌਸਮ ਰਹੇਗਾ। ਗਰਮ ਲੂ ਕਰੇਕ ਮੌਸਮ ਵਿਭਾਗ ਦੁਪਹਿਰੇ ਘਰ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ। ਇਸ ਦੌਰਾਨ ਗਰਮੀ ਤੋਂ ਰਾਹਤ ਜਲਦ ਮਿਲਣ ਵਾਲੀ ਹੈ। ਦਰਅਸਲ 31 ਮਈ ਅਤੇ 1 ਜੂਨ ਨੂੰ ਦੋਵਾਂ ਸੂਬਿਆਂ 'ਚ ਕੁਝ ਥਾਵਾਂ 'ਤੇ ਮੀਂਹ ਪੈਣ ਦੀ ਸੰਭਾਵਨਾ ਹੈ, ਜਦਕਿ 2 ਜੂਨ ਨੂੰ ਹਲਕੇ ਬੱਦਲ ਛਾਏ ਰਹਿਣਗੇ।
ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
ਦਰਅਸਲ ਬੀਤੇ ਦਿਨੀ ਇੱਥੇ ਵੱਧ ਤੋਂ ਵੱਧ ਤਾਪਮਾਨ 33.5 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ ਹਰ ਪਾਸੇ ਅਸਮਾਨ ਸਾਫ਼ ਰਹੇਗਾ। ਚੰਡੀਗੜ੍ਹ ਅਤੇ ਅੰਮ੍ਰਿਤਸਰ ਵਿੱਚ ਵੱਧ ਤੋਂ ਵੱਧ ਤਾਪਮਾਨ 44 ਡਿਗਰੀ, ਪਟਿਆਲਾ ਵਿੱਚ 41 ਡਿਗਰੀ, ਲੁਧਿਆਣਾ ਵਿੱਚ 41.2 ਡਿਗਰੀ, ਅੰਬਾਲਾ ਵਿੱਚ 43 ਡਿਗਰੀ ਅਤੇ ਹਿਸਾਰ ਵਿੱਚ 43.4 ਡਿਗਰੀ ਸੈਲਸੀਅਸ ਦਰਜ ਕੀਤਾ ਜਾਵੇਗਾ। ਦੂਜੇ ਪਾਸੇ ਹੁਣ ਭਾਰਤ ਦੇ ਮੌਸਮ ਵਿਭਾਗ (IMD) ਨੇ 3 ਜੂਨ ਤੱਕ ਪੰਜਾਬ ਵਿੱਚ ਹੀਟਵੇਵ ਲਈ ਇੱਕ ਯੈਲੋ ਅਲਰਟ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ: Punjab Weather Update: ਪੰਜਾਬ ਵਿੱਚ ਲੂ ਲੱਗਣ ਦਾ ਵੱਧ ਰਿਹੈ ਖ਼ਤਰਾ, ਅਗਲੇ 5 ਦਿਨਾਂ ਲਈ ਅਲਰਟ
ਹੀਟਵੇਵ ਤੋਂ ਬਚਣ ਦੇ ਤਰੀਕੇ
ਹੀਟਵੇਵ ਜਾਂ ਗਰਮ ਲੂ ਚੇਤਾਵਨੀਆਂ 'ਤੇ ਨਜ਼ਰ ਰੱਖੋ। ਜਿੰਨਾ ਹੋ ਸਕੇ ਪਾਣੀ ਪੀਓ।
-ਪਿਆਸ ਨਾ ਹੋਣ 'ਤੇ ਵੀ ਪਾਣੀ ਪੀਓ। ਹਲਕੇ ਰੰਗ ਦੇ ਸੂਤੀ ਕੱਪੜੇ ਪਾਓ।
-ਘਰ ਤੋਂ ਬਾਹਰ ਨਿਕਲਦੇ ਸਮੇਂ ਐਨਕਾਂ, ਛੱਤਰੀ, ਟੋਪੀ ਅਤੇ ਚੱਪਲਾਂ ਦੀ ਵਰਤੋਂ ਕਰੋ।
-ਜੇਕਰ ਤੁਸੀਂ ਖੁੱਲ੍ਹੇ ਵਿੱਚ ਕੰਮ ਕਰਦੇ ਹੋ, ਤਾਂ ਇੱਕ ਗਿੱਲੇ ਕੱਪੜੇ ਨਾਲ ਆਪਣਾ ਸਿਰ, ਚਿਹਰਾ, ਹੱਥ ਅਤੇ ਪੈਰ ਢੱਕੋ।
-ਯਾਤਰਾ ਦੌਰਾਨ ਆਪਣੇ ਨਾਲ ਪਾਣੀ ਪੀਂਦੇ ਰਹੋ।