Neeru Bajwa News (ਭਰਤ ਸ਼ਰਮਾ): ਅੱਜ ਪੰਜਾਬੀ ਫਿਲਮ ਦੀ ਅਦਾਕਾਰ ਨੀਰੂ ਬਾਜਵਾ ਅੰਮ੍ਰਿਤਸਰ ਕੋਰਟ ਵਿੱਚ ਪੇਸ਼ੀ ਲਈ ਪੁੱਜੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਗੁਰੂ ਘਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਗਿਆ। ਅਦਾਲਤ ਵਿੱਚ ਉਨ੍ਹਾਂ ਨੇ ਮੀਡੀਆ ਦੇ ਕਿਸੇ ਵੀ ਸਵਾਲਾਂ ਦਾ ਜਵਾਬ ਦੇਣਾ ਮੁਨਾਸਿਬ ਨਹੀਂ ਸਮਝਿਆ।


COMMERCIAL BREAK
SCROLL TO CONTINUE READING

ਮੁੱਖ ਸ਼ਿਕਾਇਤਕਰਤਾ ਸਿਮਰਨ ਤੇ ਅਮਨ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੰਜਾਬੀ ਫਿਲਮ ਬੂਹੇ ਬਾਰੀਆਂ ਪਿਛਲੇ ਸਮੇਂ ਰਿਲੀਜ਼ ਹੋਈ ਸੀ ਜਿਸ ਵਿੱਚ ਬੂਹੇ ਬਾਰੀਆਂ ਫਿਲਮ ਦੀ ਅਦਾਕਾਰਾ ਨੀਰੂ ਬਾਜਵਾ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਤੇ ਜਿਸ ਦੇ ਚੱਲਦੇ ਪੁਲਿਸ ਨੂੰ ਮਾਮਲਾ ਦਰਜ ਕਰਨਾ ਪਿਆ।


ਇਸ ਫਿਲਮ ਵਿੱਚ ਨੀਰੂ ਬਾਜਵਾ ਵੱਲੋਂ ਐਸਸੀ ਭਾਈਚਾਰੇ ਦੀਆਂ ਧੀਆਂ ਤੇ ਭੈਣਾਂ ਖਿਲਾਫ਼ ਗਲਤ ਸ਼ਬਦਾਵਲੀ ਵਰਤੀ ਗਈ ਸੀ। ਇਸ ਕਾਰਨ ਫਿਲਮ ਖਿਲਾਫ਼ ਰੋਸ ਜ਼ਾਹਿਰ ਕੀਤਾ ਗਿਆ ਸੀ। ਅੱਜ ਉਨ੍ਹਾਂ ਵੱਲੋਂ ਮੁਆਫੀ ਮੰਗ ਲਈ ਗਈ ਹੈ। ਉਨ੍ਹਾਂ ਦੀ ਮੰਗ ਹੈ ਕਿ ਉਹ ਪਾਵਨ ਵਾਲਮੀਕੀ ਤੀਰਥ ਉਤੇ ਆ ਕੇ ਮੱਥਾ ਟੇਕਣ ਤੇ ਉੱਥੇ ਹੀ ਮਾਫੀ ਮੰਗਣ। 


ਇਸ ਮੌਕੇ ਪੰਜਾਬ ਪੁਲਿਸ ਦੇ ਅਧਿਕਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅੱਜ ਪੰਜਾਬੀ ਫਿਲਮਾਂ ਦੀ ਅਦਾਕਾਰ ਨੀਰੂ ਬਾਜਵਾ ਬੂਹੇ ਬਾਰੀਆਂ ਫਿਲਮ ਦੇ ਕੇਸ ਵਿੱਚ ਅੰਮ੍ਰਿਤਸਰ ਕੋਰਟ ਵਿੱਚ ਪੁੱਜੀ ਸੀ। ਇਸ ਮੌਕੇ ਵਕੀਲ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੂਹੇ ਬਾਰੀਆਂ ਫਿਲਮ ਵਿੱਚ ਨੀਰੂ ਬਾਜਵਾ ਤੇ ਉਨ੍ਹਾਂ ਦੀ ਫਿਲਮ ਟੀਮ ਵੱਲੋਂ ਐਸਸੀ ਭਾਈਚਾਰੇ ਦੀਆਂ ਔਰਤਾਂ ਖਿਲਾਫ਼ ਗਲਤ ਸ਼ਬਦਾਵਲੀ ਵਰਤੀ ਗਈ ਸੀ ਜਿਹਦੇ ਚੱਲਦੇ ਭਾਈਚਾਰੇ ਵੱਲੋਂ ਨੀਰੂ ਬਾਜਵਾ ਖਿਲਾਫ ਕੇਸ ਦਰਜ ਕਰਵਾਇਆ ਗਿਆ ਸੀ।


ਅੱਜ ਉਨ੍ਹਾਂ ਦੀ ਕੋਰਟ ਵਿੱਚ ਪੇਸ਼ੀ ਸੀ ਤੇ ਅੱਜ ਉਹ ਕੋਰਟ ਵਿੱਚ ਪੇਸ਼ ਹੋ ਕੇ ਤੇ ਰਾਮ ਤੀਰਥ ਵਿਖੇ ਮੱਥਾ ਟੇਕਣ ਜਾਣਗੇ। ਇਸ ਤੋਂ ਬਾਅਦ ਉਨ੍ਹਾਂ ਨੂੰ ਮਾਫੀ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਫਿਲਮ ਦੇ ਰਾਈਟਰ ਤੇ ਡਾਇਰੈਕਟਰ ਨੇ ਪਹਿਲੋਂ ਹੀ ਵਾਲਮੀਕ ਤੀਰਥ ਜਾ ਕੇ ਮੱਥਾ ਟੇਕ ਲਿਆ ਸੀ ਤੇ ਸਿਰਫ ਨੀਰੂ ਬਾਜਵਾ ਦਾ ਮੱਥਾ ਟੇਕਣਾ ਬਾਕੀ ਸੀ।


ਉੱਥੇ ਅਸੀਂ ਫਿਲਮ ਦੇ ਰਾਈਟਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਿਲਮ ਬੂਹੇ ਬਾਰੀਆਂ ਜੋ ਰਿਲੀਜ਼ ਹੋਈ ਸੀ ਉਸ ਵਿੱਚ ਐਸਸੀ ਭਾਈ ਚਾਰੇ ਵੱਲੋਂ ਇਤਰਾਜ਼ ਜਤਾਇਆ ਗਿਆ ਸੀ। ਜਿਸ ਦੇ ਚਲਦੇ ਅੱਜ ਸਾਨੂੰ ਅੰਮ੍ਰਿਤਸਰ ਕੋਰਟ ਵਿੱਚ ਪੇਸ਼ੀ ਦੇ ਕਾਰਨ ਇੱਥੇ ਆਉਣਾ ਪਿਆ ਤੇ ਨੀਰੂ ਬਾਜਵਾ ਵੀ ਇੱਥੇ ਪੁੱਜੀ ਸੀ। ਉਨ੍ਹਾਂ ਨੇ ਐਸਸੀ ਭਾਈਚਾਰੇ ਕੋਲੋਂ ਮਾਫੀ ਮੰਗ ਲਈ ਹੈ ਅੱਗੇ ਤੋਂ ਫਿਲਮਾਂ ਵਿੱਚ ਅਜਿਹੇ ਸੀਨ ਨਹੀਂ ਲਏ ਜਾਣਗੇ।


ਇਹ ਵੀ ਪੜ੍ਹੋ : Sidhu Moosewala: ਮੂਸੇਵਾਲਾ ਦੇ ਪਿਤਾ ਨੇ ਜਾਣੋ ਕੀ ਰੱਖਿਆ ਸਿੱਧੂ ਦੇ ਛੋਟੇ ਭਰਾ ਦਾ ਨਾਂਅ,'ਸਾਨੂੰ ਤਾਂ ਜਿਉਣ ਦਾ ਜ਼ਰੀਆ ਮਿਲ ਗਿਆ'