ਕੈਨੇਡਾ `ਚ ਪੰਜਾਬਣ ਨਾਲ ਵਾਪਰਿਆ ਵੱਡਾ ਹਾਦਸਾ, 2 ਬੱਚਿਆਂ ਦੀ ਮਾਂ ਦੀ ਮੌਕੇ `ਤੇ ਹੋਈ ਮੌਤ
Canada road accident news: ਕੈਨੇਡਾ `ਚ ਪੰਜਾਬਣ ਨਾਲ ਵੱਡਾ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। 2 ਬੱਚਿਆਂ ਦੀ ਮਾਂ ਨੇ ਇਸ ਹਾਦਸੇ ਵਿਚ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ। ਪਿੰਡ ਵਿਚ ਸੋਗ ਦੀ ਲਹਿਰ ਹੈ।
ਮੋਗਾ: ਵਿਦੇਸ਼ਾਂ ਤੋਂ ਆਏ ਦਿਨ ਪੰਜਾਬੀਆਂ ਦੀ ਮੌਤ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਅੱਜ ਤਾਜਾ ਮਾਮਲਾ ਮੁੜ ਕੈਨੇਡਾ ਤੋਂ ਸਾਹਮਣੇ ਜਿਥੇ ਮੋਗਾ ਦੀ ਵਸਨੀਕ ਸਰਬਜੀਤ ਕੌਰ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਦੱਸ ਦੇਈਏ ਕਿ ਸਰਬਜੀਤ ਕੌਰਮੋਗਾ ਦੇ ਪਿੰਡ ਰੋਲੀ ਦੀ ਵਸਨੀਕ ਹੈ ਅਤੇ ਕੈਨੇਡਾ ਦੇ ਸ਼ਹਿਰ ਵਿੰਨੀਪੈਗ ਵਿਚ ਭਿਆਨਕ ਸੜਕ ਹਾਦਸੇ ਦਰਮਿਆਨ ਮੋਤ ਹੋ ਗਈ। ਮਿਲੀ ਜਾਣਕਾਰੀ ਦੇ ਮੁਤਾਬਿਕ ਸਰਬਜੀਤ ਕੌਰ ਬੀਤੇ ਕੱਲ੍ਹ ਆਪਣੇ ਕੰਮ ਤੋਂ ਵਾਪਿਸ ਆਪਣੀ ਕਾਰ 'ਤੇ ਘਰ ਪਰਤ ਰਹੀ ਸੀ ਤਾਂ ਗਲਤ ਸਾਈਡ ਲਿਆ ਕੇ ਤੇਜ ਰਫਤਾਰ ਗੱਡੀ ਉਸ ਦੀ ਗੱਡੀ ਵਿੱਚ ਵੱਜੀ ਜਿਸ ਤੋਂ ਬਾਅਦ ਸਰਬਜੀਤ ਕੌਰ ਦੀ ਮੌਕੇ 'ਤੇ ਮੋਤ ਹੋ ਗਈ।
ਜਾਣਕਾਰੀ ਅਨੁਸਾਰ ਦੱਸ ਦੇਈਏ ਕਿ ਮ੍ਰਿਤਕ ਸਰਬਜੀਤ ਕੌਰ ਮੋਗਾ ਨਜਦੀਕ ਪਿੰਡ ਰੌਲੀ ਵਿੱਚ ਵਿਆਹੀ ਸੀ ਅਤੇ 2012 ਵਿੱਚ ਆਪਣੇ ਪਤੀ ਦੋ ਬੱਚਿਆਂ ਨਾਲ ਕੈਨੇਡਾ ਪੀ ਆਰ ਗਈ ਸੀ। ਉਨ੍ਹਾਂ ਦੇ ਪਰਿਵਾਰ ਵਿਚ ਉਨ੍ਹਾਂ ਦਾ ਪਤੀ ਅਤੇ ਦੋ ਬੱਚੇ; ਇੱਕ ਬੇਟਾ ਤੇ ਬੇਟੀ ਸਨ। ਪਿੰਡ ਰੋਲੀ ਵਿੱਚ ਜਿਵੇਂ ਹੀ ਇਸ ਘਟਨਾ ਦਾ ਪਤਾ ਚੱਲਿਆ ਤਾਂ ਪਿੰਡ ਵਿਚ ਮਾਤਮ ਦਾ ਮਾਹੌਲ ਛਾ ਗਿਆ। ਇਸ ਤੋਂ ਇਲਾਵਾ ਅੱਜ ਮਲੌਦ ਦੇ ਪਿੰਡ ਕੁਲਾਹੜ ਦੀ ਵਸਨੀਕ ਪਵਨਪ੍ਰੀਤ ਕੌਰ ਦੀ ਕੈਨੇਡਾ ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਇਹ ਵੀ ਪੜ੍ਹੋ: Happy Birthday Sidharth Shukla: ਸਿਧਾਰਥ ਸ਼ੁਕਲਾ ਦਾ ਜਨਮਦਿਨ ਅੱਜ, ਸ਼ਹਿਨਾਜ਼ ਗਿੱਲ ਦੀ ਪੋਸਟ ਨੇ ਹਰ ਕਿਸੇ ਨੂੰ ਕੀਤਾ ਭਾਵੁਕ
ਲੜਕੀ ਦਾ ਪਰਿਵਾਰ ਡੂੰਘੇ ਸਦਮੇ ਵਿਚ ਹੈ। ਲੜਕੀ ਦੇ ਪਿਤਾ ਦਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਦੋ ਧੀਆਂ ਵਿਚ ਪਵਨਪ੍ਰੀਤ ਕੌਰ ਵੱਡੀ ਸੀ ਜੋ ਕਿ 3 ਸਾਲ ਪਹਿਲਾਂ ਕੈਨੇਡਾ ਪੜ੍ਹਨ ਗਈ ਸੀ ਅਤੇ ਉਸ ਦੀ ਛੋਟੀ ਬੇਟੀ +2 ਵਿਚ ਪੜ੍ਹਦੀ ਹੈ, ਉਸ ਨੇ ਦੱਸਿਆ ਕਿ ਜੇਕਰ ਉਸ ਨੂੰ ਪਤਾ ਹੁੰਦਾ ਕਿ ਕੈਨੇਡਾ ਵਿਚ ਉਸ ਦੀ ਲੜਕੀ ਨੂੰ ਗੋਲੀ ਮਾਰ ਦਿੱਤੀ ਜਾਵੇਗੀ ਤਾਂ ਉਹ ਕਦੇ ਆਪਣੀ ਲੜਕੀ ਨੂੰ ਬਾਹਰ ਨਾਂ ਭੇਜਦਾ।
(ਨਵਦੀਪ ਸਿੰਘ ਦੀ ਰਿਪੋਰਟ )