Happy Birthday Sidharth Shukla news: ਸ਼ਹਿਨਾਜ਼ ਗਿੱਲ (Shehnaaz Kaur Gill) ਨੇ ਆਪਣੇ ਪਿਆਰੇ ਦੋਸਤ ਸਿਧਾਰਥ ਸ਼ੁਕਲਾ (Sidharth Shukla) ਦੇ ਜਨਮਦਿਨ 'ਤੇ ਇਕ ਖਾਸ ਪੋਸਟ ਸ਼ੇਅਰ ਕਰ ਜਨਮ ਦਿਨ ਮੁਬਾਰਕ ਕਿਹਾ ਹੈ। ਇਸ ਦੇ ਨਾਲ ਬਹੁਤ ਹੀ ਇਮੋਸ਼ਨਲ ਪੋਸਟ ਲਿਖਿਆ ਹੈ ਜਿਸ ਨੂੰ ਪੜ੍ਹ ਕੇ ਫੈਨਸ ਭਾਵੁਕ ਹੋ ਗਏ ਹਨ।
Trending Photos
Sidharth Shukla Birthday news: ਅੱਜ ਬਿੱਗ ਬੌਸ 13 ਦੇ ਵਿਜੇਤਾ ਮਰਹੂਮ ਅਭਿਨੇਤਾ ਸਿਧਾਰਥ ਸ਼ੁਕਲਾ ਦਾ 42ਵਾਂ ਜਨਮਦਿਨ ਹੈ। ਜੇਕਰ ਅੱਜ ਉਹ ਇਸ ਦੁਨੀਆਂ 'ਤੇ (Sidharth Shukla) ਹੁੰਦੇ ਤਾਂ ਉਹ ਆਪਣਾ ਜਨਮਦਿਨ ਧੂਮਧਾਮ ਨਾਲ ਮਨਾ ਰਹੇ ਹੁੰਦੇ। ਬਿੱਗ ਬੌਸ ਵਿਚ ਸਿਧਾਰਥ ਸ਼ੁਕਲਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਨੂੰ ਫੈਨਸ ਬਹੁਤ ਜ਼ਿਆਦਾ ਪਸੰਦ ਕਰਦੇ ਸੀ। ਇਸ ਦੌਰਾਨ ਅੱਜ ਸਿਧਾਰਥ ਸ਼ੁਕਲਾ ਦੇ ਜਨਮਦਿਨ ਮੌਕੇ ਉਨ੍ਹਾਂ ਦੀ ਪਸੰਦੀਦਾ ਦੋਸਤ ਸ਼ਹਿਨਾਜ਼ ਗਿੱਲ ਨੇ ਬੇਹੱਦ ਹੀ ਭਾਵੁਕ ਪੋਸਟ ਸ਼ੇਅਰ ਕੀਤਾ ਹੈ ਜਿਸ ਨੂੰ ਹਰ ਕੋਈ ਪੜ੍ਹ ਕੇ ਭਾਵਕ ਹੋ ਰਿਹਾ ਹੈ।
ਸ਼ੋਅ 'ਚ ਉਨ੍ਹਾਂ ਦੀ ਖੂਬਸੂਰਤ ਕੈਮਿਸਟਰੀ ਅਤੇ ਗਾਣਾ ਵੀ ਲੋਕਾਂ ਨੂੰ ਬਹੁਤ ਪਸੰਦ ਆਇਆ ਸੀ। ਉਸ ਨੂੰ ਉਸ ਦੇ ਪ੍ਰਸ਼ੰਸਕਾਂ ਨੇ 'ਸਿਡਨਾਜ਼' ਦਾ ਨਾਮ ਦਿੱਤਾ ਸੀ ਪਰ ਕੋਈ ਨਹੀਂ ਜਾਣਦਾ ਸੀ ਕਿ ਉਸ ਦੀ ਕਿਸਮਤ ਵਿਚ ਕੁਝ ਹੋਰ ਹੈ। ਸਿਧਾਰਥ ਸ਼ੁਕਲਾ ਦੀ ਸਤੰਬਰ 2021 ਵਿੱਚ ਮੌਤ ਹੋ ਗਈ ਸੀ ਜਿਸ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਸੀ। ਸ਼ਹਿਨਾਜ਼ ਗਿੱਲ ਪੂਰੀ ਤਰ੍ਹਾਂ ਟੁੱਟ ਗਈ। ਸ਼ਹਿਨਾਜ਼ ਨੂੰ ਇਸ ਦਰਦ ਤੋਂ ਉਭਰਨ 'ਚ ਕਾਫੀ ਸਮਾਂ ਲੱਗਾ ਅਤੇ ਉਹ ਹੌਲੀ-ਹੌਲੀ ਇਸ ਸਦਮੇ 'ਚੋਂ ਬਾਹਰ ਆ ਗਈ। ਸ਼ਹਿਨਾਜ਼ ਨੂੰ ਅਕਸਰ ਸਿਧਾਰਥ ਸ਼ੁਕਲਾ ਨੂੰ ਯਾਦ ਕਰਦੇ, ਉਨ੍ਹਾਂ ਲਈ ਪੋਸਟ ਸ਼ੇਅਰ ਕਰਦੇ ਅਤੇ ਆਪਣੇ ਦਿਲ ਦਾ ਇਜ਼ਹਾਰ ਕਰਦੇ ਦੇਖਿਆ ਗਿਆ ਹੈ।
ਇਸ ਵਾਰ ਸ਼ਹਿਨਾਜ਼ ਗਿੱਲ ਨੇ ਇੰਸਟਾਗ੍ਰਾਮ 'ਤੇ ਇਕ ਖੂਬਸੂਰਤ ਤਸਵੀਰ ਸ਼ੇਅਰ ਕਰ ਲਿਖਿਆ ਹੈ ਕਿ "ਵ੍ਹਾਈਟ ਹਾਰਟ ਇਮੋਜੀ ਦੇ ਨਾਲ, ਮੈਂ ਤੁਹਾਨੂੰ ਦੁਬਾਰਾ ਮਿਲਾਂਗੀ( i will see you again)… ਇਸ ਤੋਂ ਇਲਾਵਾ, ਉਸਨੇ 12.12 ਲਿਖਿਆ।"
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਗੰਨਮੈਨ ਤੋਂ ਅਚਾਨਕ ਚੱਲੀ ਗੋਲੀ, ਇਕ ਵਿਅਕਤੀ ਜ਼ਖ਼ਮੀ
ਦੱਸ ਦੇਈਏ ਕਿ ਸਿਧਾਰਥ ਸ਼ੁਕਲਾ (Sidharth Shukla Birthday) ਦਾ ਜਨਮ 12 ਦਸੰਬਰ 1980 ਨੂੰ ਮਹਾਰਾਸ਼ਟਰ ਦੇ ਮੁੰਬਈ ਵਿੱਚ ਇੱਕ ਬ੍ਰਾਹਮਣ ਪਰਿਵਾਰ ਵਿੱਚ ਹੋਇਆ ਸੀ। ਸਿਧਾਰਥ ਟੀਵੀ ਸੀਰੀਅਲ ਤੋਂ ਲੈ ਕੇ ਫਿਲਮਾਂ, ਵੈੱਬ ਸੀਰੀਜ਼ ਅਤੇ ਰਿਐਲਿਟੀ ਸ਼ੋਅਜ਼ ਵਿੱਚ ਨਜ਼ਰ ਆ ਚੁੱਕੇ ਹਨ। ਸਿਧਾਰਥ ਸ਼ੁਕਲਾ ਦੀ 2 ਸਤੰਬਰ 2021 ਨੂੰ ਮੁੰਬਈ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਅਕਸਰ ਕੁਝ ਅਜਿਹੀਆਂ ਸਖ਼ਸੀਅਤਾਂ ਹੁੰਦੀਆਂ ਜੋ ਦੁਨੀਆਂ ਤੋਂ ਚਲੇ ਵੀ ਜਾਣ ਪਰ ਫੈਨਸ ਉਨ੍ਹਾਂ ਨੂੰ ਹਮੇਸ਼ਾ ਯਾਦ ਕਰਦੇ ਹੀ ਰਹਿੰਦੇ ਹਨ। ਸਿਧਾਰਥ ਸ਼ੁਕਲਾ ਦੁਨੀਆ ਨੂੰ ਅਲਵਿਦਾ ਆਖ ਚੁੱਕੇ ਹਨ ਪਰ ਅੱਜ ਵੀ ਫੈਨਸ ਉਨ੍ਹਾਂ ਨੂੰ ਭੁੱਲੇ ਨਹੀਂ। ਅੱਜ ਸਿਧਾਰਥ ਸ਼ੁਕਲਾ ਦੇ ਜਨਮ ਦਿਨ 'ਤੇ ਫੈਨਸ ਫੋਟੋਸ ਸ਼ੇਅਰ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਯਾਦ ਕਰ ਰਹੇ ਹਨ।