Diljit Dosanjh Childhood Pictures: ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਦਲਜੀਤ ਦੋਸਾਂਝ (Diljit Dosanjh) ਆਪਣੇ ਨਵੇਂ ਆਉਣ ਵਾਲੇ ਪ੍ਰੋਜੈਕਟ ਦੇ ਸ਼ੂਟ ਨੂੰ ਲੈ ਕੇ ਅਤੇ ਆਪਣੇ ਹਿੱਟ ਗੀਤਾਂ ਕਰਕੇ ਚਰਚਾ 'ਚ ਬਣੇ ਰਹਿੰਦੇ ਹਨ। ਗਾਇਕ ਅਕਸਰ ਆਪਣੇ ਸੋਸ਼ਲ ਮੀਡਿਆ ਅਕਾਊਂਟ 'ਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ।  


COMMERCIAL BREAK
SCROLL TO CONTINUE READING

ਹਾਲ ਹੀ ਵਿੱਚ ਦਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡਿਆ ਅਕਾਊਂਟ 'ਤੇ (Diljit Dosanjh Childhood Pictures) ਬਚਪਨ ਦੀਆਂ ਤਸਵੀਰਾਂ ਸਾਂਝੀਆਂ ਕਰ ਆਪਣੇ ਬਚਪਨ ਨੂੰ ਯਾਦ ਕੀਤਾ ਹੈ। ਗਾਇਕ ਦਲਜੀਤ ਦੋਸਾਂਝ ਨੇ ਆਪਣੀ ਮਾਤਾ ਅਤੇ ਭਰਾ ਨਾਲ ਕੁਝ ਬਚਪਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।  ਫੈਨਜ਼ ਵੱਲੋਂ ਇੰਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦੋਸਾਂਝਾ ਵਾਲਾ ਇਨ੍ਹਾਂ ਤਸਵੀਰਾਂ ਵਿੱਚ ਬੇਹੱਦ ਕਿਊਟ ਨਜ਼ਰ ਆ ਰਿਹਾ ਹੈ।


 ਇਹ ਵੀ ਪੜ੍ਹੋ: Viral News: ਹੈਲਮਟ ਨਾ ਮਿਲਣ 'ਤੇ ਵਿਅਕਤੀ ਨੇ ਲਗਾਇਆ ਅਜੀਬ ਜੁਗਾੜ; ਵੀਡੀਓ ਹੋਈ ਵਾਇਰਲ!


ਇਸ ਦੌਰਾਨ ਉਹਨਾਂ ਫੋਟੋ ਸ਼ੇਅਰ ਕਰਦੇ ਲਿਖਿਆ, "ਇਹ ਬਰਫੀ ਦੀ ਖੁਸ਼ੀ ਆ ਮੇਰੇ ਵੀਰੋ..."। ਇਸ ਦੇ ਨਾਲ ਹੀ ਦੱਸ ਦੇਈਏ ਕਿ ਦਲਜੀਤ ਦੋਸਾਂਝ ਅੱਜਕਲ੍ਹ ਆਪਣੇ ਨਵੇਂ ਵੱਡੇ ਆਉਣ ਵਾਲੇ ਪ੍ਰੋਜੈਕਟ ਚਮਕੀਲਾ ਦੀ ਸ਼ੂਟਿੰਗ ਕਰ ਰਹੇ ਹਨ। ਜਾਣਕਾਰੀ ਮੁਤਾਬਿਕ ਪਤਾ ਲੱਗਿਆ ਹੈ ਕਿ ਫ਼ਿਲਮ ਦੀ ਸ਼ੂਟਿੰਗ ਸੰਗਰੂਰ ਸ਼ਹਿਰ ਵਿੱਚ ਹੋ ਰਹੀ ਹੈ।  ਦਲਜੀਤ ਦੋਸਾਂਝ ਦੇ ਨਾਲ ਨਿਸ਼ਾ ਬਾਨੋ ਅਤੇ ਪਰੀਨਿਤੀ ਚੋਪੜਾ ਵੀ ਕੰਮ ਕਰ ਰਹੀਆਂ ਹਨ। 


ਇਹ ਵੀ ਪੜ੍ਹੋ:Muslim Couple Marriage: ਮੰਦਰ 'ਚ ਹੋਇਆ ਮੁਸਲਿਮ ਜੋੜੇ ਦਾ ਨਿਕਾਹ! ਮਿਸਾਲ ਕੀਤੀ ਕਾਇਮ


ਇਹ ਫ਼ਿਲਮ ਅਮਰ ਸਿੰਘ ਚਮਕੀਲਾ ਦੀ ਜ਼ਿੰਦਗੀ 'ਤੇ ਬਣਾਈ ਜਾ ਰਹੀ ਹੈ। ਫ਼ਿਲਮ ਦਿਲਜੀਤ ਦੋਸਾਂਝ ਵੱਲੋਂ ਸਾਂਝੀ ਕੀਤੀ ਇਹ ਤਸਵੀਰ ਵਿੱਚ ਦਿਲਜੀਤ ਬਰਫੀ ਵੱਲ ਦੇਖਦੇ ਹੋਏ ਨਜ਼ਰ ਆ ਰਹੇ ਹਨ।