Jasmine Sandlas Transformation: ਆਪਣੇ ਗੁਲਾਬੀ ਵਾਲਾਂ ਨਾਲ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਵਾਲੀ ਪੰਜਾਬੀ ਗਾਇਕਾ ਜੈਸਮੀਨ ਸੈਂਡਲਸ ਦਾ ਲੁੱਕ ਹਮੇਸ਼ਾ ਹੀ ਸੁਰਖੀਆਂ 'ਚ ਰਿਹਾ ਹੈ। ਜੈਸਮੀਨ ਸੈਂਡਲਸ (Jasmine Sandlas)ਇੱਕ ਭਾਰਤੀ-ਅਮਰੀਕੀ ਕਲਾਕਾਰ ਹੈ ਜੋ ਮੁੱਖ ਤੌਰ 'ਤੇ ਪੰਜਾਬੀ ਗੀਤ ਲਿਖਦੀ ਅਤੇ ਗਾਉਂਦੀ ਹੈ।  ਜੈਸਮੀਨ ਸੈਂਡਲਸ ਦੇ ਗੀਤਾਂ ਦੇ ਕਈ ਸਟੇਜ ਸ਼ੋਅ ਵੀ ਹੋਏ। ਉਸਦੀ ਗਾਇਕੀ ਦੀ ਸ਼ੈਲੀ ਵਿੱਚ ਪੰਜਾਬੀ ਰੈਪ, ਭਾਰਤੀ ਕਲਾਸੀਕਲ, ਪੌਪ ਅਤੇ ਪੰਜਾਬੀ ਲੋਕ ਸੰਗੀਤ ਸ਼ਾਮਲ ਹਨ। ਹਾਲ ਹੀ ਵਿੱਚ ਪੰਜਾਬੀ ਸਿੰਗਰ Jasmine Sandlas ਨੇ ਆਪਣੀਆਂ ਖੂਬਸੂਰਤ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ ਜਿਸ ਨੂੰ ਵੇਖੇ ਕੇ ਫੈਨਸ ਹੈਰਾਨ ਹੋ ਗਏ ਹਨ।


COMMERCIAL BREAK
SCROLL TO CONTINUE READING

ਦਰਅਸਲ, ਜੈਸਮੀਨ ਵੱਲੋਂ ਹਾਲ ਹੀ ਵਿੱਚ ਸ਼ੇਅਰ ਕੀਤੇ ਗਏ ਇੱਕ ਵੀਡੀਓ ਵਿੱਚ ਉਹ ਬੈਕਗ੍ਰਾਉਂਡ ਵਿੱਚ ਆਪਣੇ ਸੁਪਰਹਿੱਟ ਟਰੈਕ ‘Bamb Jatt’ ‘ਤੇ ਨੱਚਦੀ ਦਿਖਾਈ ਦੇ ਰਹੀ ਹੈ। ਵੀਡੀਓ ‘ਚ ਜੈਸਮੀਨ ਨੂੰ ਬਲੈਕ ਐਂਡ ਵ੍ਹਾਈਟ ਡਰੈੱਸ ਪਹਿਨੀ ਦੇਖਿਆ ਜਾ ਸਕਦਾ ਹੈ। ਅਸਲ ਵਿੱਚ, ਇਹ ਉਹੀ ਡਰੈੱਸ ਹੈ ਜੋ ਉਸਨੇ ਟਰੈਕ ਵਿੱਚ ਵੀ ਪਾਈ ਸੀ।



ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਪਿਛਲੇ 7 ਸਾਲ ਵੱਡੀ ਸੰਸਾਰਕ ਸਫਲਤਾ, ਵਿਸ਼ਵ ਭਰ ਦੇ ਮੇਰੇ ਪੰਜਾਬੀ ਲੋਕਾਂ ਤੋਂ ਪ੍ਰਮਾਣਿਕਤਾ, ਮੇਰੇ ਪ੍ਰਸ਼ੰਸਕਾਂ ‘ਤੇ ਡੂੰਘਾ ਪ੍ਰਭਾਵ, ਚਰਿੱਤਰ ਨਿਰਮਾਣ ਦੇ ਸਬਕ, ਜ਼ਰੂਰੀ ਭਟਕਣਾ, ਮਿੱਠੇ ਵਿਸ਼ਵਾਸਘਾਤ ਨਾਲ ਭਰੇ ਹੋਏ ਸੀ। ਕੌੜੇ ਅਹਿਸਾਸ, ਇਮਾਨਦਾਰ ਗੱਲਬਾਤ, ਪਰਦੇ ਪਿੱਛੇ ਮੇਰੀ ਟੀਮ, ਮੇਰੀ ਮਾਂ ਦਾ ਮਾਣ, ਮੇਰੇ ਭੈਣ-ਭਰਾ ਦੀ ਵਫ਼ਾਦਾਰੀ, ਦੋਸਤ ਜੋ ਰੁਕੇ ਅਤੇ ਸਭ ਤੋਂ ਵੱਧ ਇਸ ਸਭ ਦੇ ਹੇਠਾਂ ਟਿੰਨੀ ਨੂੰ ਲੱਭਣਾ। ਤੁਹਾਡੇ ਵਿੱਚੋਂ ਹਰ ਇੱਕ ਨੂੰ ਪਿਆਰ ਭੇਜਣਾ ਤੇ ਅਜੇ ਵੀ ਮੇਰੇ ਲਈ ਬਹੁਤ ਕੁਝ ਬਾਕੀ ਹੈ। ਵਾਹਿਗੁਰੂ, ਕਿਰਪਾ ਕਰਕੇ ਮੇਰੀ ਰੱਖਿਆ ਕਰੋ। ਮੈਂ ਫਿਰ ਤਿਆਰ ਹਾਂ।”


ਇਹ ਵੀ ਪੜ੍ਹੋ: Earthquake Again In Turkey: ਤੁਰਕੀ 'ਚ ਇੱਕ ਵਾਰ ਫਿਰ ਹਿੱਲੀ ਧਰਤੀ, ਨਵੇਂ ਭੂਚਾਲ 'ਚ ਫਿਰ ਮਰੇ ਲੋਕ, ਕਈ ਜ਼ਖ਼ਮੀ 

ਦੱਸ ਦੇਈਏ ਕਿ ਪੰਜਾਬੀ ਸਿੰਗਰ Jasmine Sandlas ਅਕਸਰ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਜੈਸਮੀਨ ਰੋਜ਼ਾਨਾ ਦੀ ਰੁਟਿਨ ਦੀਆਂ ਅਕਸਰ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਸ਼ੇਅਰ ਕਰਦੀ ਰਹਿੰਦੀ ਹੈ।