Punjabi Upcoming movies releasing this month in April 2023: ਆਉਣ ਵਾਲੇ ਕੁਝ ਮਹੀਨਿਆਂ ਵਿੱਚ ਕਈ ਪੰਜਾਬੀ ਫਿਲਮਾਂ ਰਿਲੀਜ਼ ਹੋਣ ਲਈ ਤਿਆਰ ਹਨ। ਇਸ ਦੌਰਾਨ ਪੰਜਾਬੀ ਫ਼ਿਲਮਾਂ ਦੇ ਸ਼ੌਕੀਨਾਂ ਦਾ ਮਨੋਰੰਜਨ ਹੋਣਾ ਤੈਅ ਹੈ। ਅਪ੍ਰੈਲ 'ਚ ਕਈ ਫ਼ਿਲਮਾਂ ਰਿਲੀਜ਼ ਹੋਣ ਵਾਲੀਆਂ ਹਨ। ਪੰਜਾਬੀ ਨਿਰਮਾਤਾਵਾਂ ਜਾਂ ਕਲਾਕਾਰਾਂ ਵੱਲੋਂ ਪਹਿਲਾਂ ਵੀ ਕਈ ਵਾਰ ਕਿਹਾ ਗਿਆ ਹੈ ਕਿ ਕੋਰੋਨਾ ਦੌਰਾਨ ਕਈ ਫ਼ਿਲਮਾਂ ਸ਼ੂਟ ਕੀਤੀਆਂ ਗਈਆਂ ਸਨ ਪਰ ਕੋਰੋਨਾ ਕਰਕੇ ਉਹ ਰਿਲੀਜ਼ ਨਹੀਂ ਹੋ ਸਕੀ ਸੀ ਇਸ ਕਰਕੇ ਹੁਣ ਉਨ੍ਹਾਂ ਫ਼ਿਲਮਾਂ ਨੂੰ ਹੌਲੀ-ਹੌਲੀ ਰਿਲੀਜ਼ ਕੀਤਾ ਜਾ ਰਿਹਾ ਹੈ।  


COMMERCIAL BREAK
SCROLL TO CONTINUE READING

2023 ਦਾ ਹੁਣ ਅਪ੍ਰੈਲ ਮਹੀਨਾ ਸ਼ੁਰੂ ਹੋ ਗਿਆ ਹੈ ਅਤੇ ਇਹ ਮਹੀਨਾ ਖੁਸ਼ੀਆਂ ਤੇ ਮਨੋਰੰਜਨ ਨਾਲ ਭਰਪੂਰ ਹੋਵੇਗਾ। ਆਉਣ ਵਾਲੇ ਕੁਝ ਮਹੀਨਿਆਂ ਵਿੱਚ ਕਈ ਪੰਜਾਬੀ ਨਵੀਆਂ ਫਿਲਮਾਂ ਰਿਲੀਜ਼ ਹੋਣ ਲਈ ਤਿਆਰ ਹਨ। 


7 ਅਪ੍ਰੈਲ ਨੂੰ 'ਚੱਲ ਜਿੰਦੀਏ' 


ਸਭ ਤੋਂ ਪਹਿਲਾਂ 7 ਅਪ੍ਰੈਲ ਨੂੰ ਨੀਰੂ ਬਾਜਵਾ ਦੀ ਫ਼ਿਲਮ 'ਚੱਲ ਜਿੰਦੀਏ' ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਵਿੱਚ ਨੀਰੂ ਬਾਜਵਾ, ਜੱਸ ਬਾਜਵਾ, ਰੁਪਿੰਦਰ ਰੂਪੀ, ਗੁਰਪ੍ਰੀਤ ਘੁੱਗੀ ਸਣੇ ਕਈ ਪੰਜਾਬੀ ਅਦਾਕਰ ਆਪਣੀ ਕਲਾ ਦਾ ਨਮੂਨਾ ਪੇਸ਼ ਕਰਨਗੇ। 


14 ਅਪ੍ਰੈਲ ਨੂੰ ‘ਯਾਰਾਂ ਦਾ ਰੁਤਬਾ’


ਇਸ ਤੋਂ ਬਾਅਦ ਦੂਜੀ ਫਿਲਮ 14 ਅਪ੍ਰੈਲ ਨੂੰ ਰਿਲੀਜ਼ ਹੋਵੇਗੀ ਜਿਸਦਾ ਟਾਈਟਲ ਹੈ 'ਯਾਰਾਂ ਦਾ ਰੁਤਬਾ'. ਇਹ ਫ਼ਿਲਮ ਵੀ ਮਨੋਰੰਜਨ ਤੋਂ ਭਰਭੂਰ ਹੈ ਅਤੇ ਦਰਸ਼ਕਾਂ ਨੂੰ ਪਸੰਦ ਆਵੇਗੀ। ਇਸ ਫ਼ਿਲਮ ਵਿੱਚ ਪ੍ਰਿੰਸ ਕੰਵਲਜੀਤ ਸਿੰਘ, ਰਾਹੁਲ ਦੇਵ ਸਣੇ ਕਈ ਪੰਜਾਬੀ ਸਿਤਾਰੇ ਵੀ ਨਜ਼ਰ ਆਉਣਗੇ। 


ਅਗਲੀ ਫ਼ਿਲਮ ਜੋ ਇਸੇ ਮਹੀਨੇ ਰਿਲੀਜ਼ ਹੋਣ ਜਾ ਰਹੀ ਹੈ ਉਹ ਹੈ ‘ਸ਼ਿੰਦਾ ਸ਼ਿੰਦਾ ਨੋ ਪਾਪਾ’।  ਇਸ ਫ਼ਿਲਮ ‘ਚ ਗਿੱਪੀ ਗਰੇਵਾਲ ਅਤੇ ਉਨ੍ਹਾਂ ਦਾ ਬੇਟਾ ਸ਼ਿੰਦਾ ਗਰੇਵਾਲ ਨਜ਼ਰ ਆਉਣਗੇ। ਫ਼ਿਲਮ ਅਮਰਪ੍ਰੀਤ ਛਾਬੜਾ ਦੀ ਡਾਇਰੈਕਸ਼ਨ ਹੇਠ ਬਣੀ ਹੈ ਅਤੇ ਸਿਨੇਮਾਂ ਘਰਾਂ ‘ਚ 14 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।


21 ਅਪ੍ਰੈਲ ਨੂੰ ‘ਉਡੀਕਾਂ ਤੇਰੀਆਂ’ 


ਇਸ ਤੋਂ ਇਲਾਵਾ 21 ਅਪ੍ਰੈਲ ਨੂੰ ‘ਉਡੀਕਾਂ ਤੇਰੀਆਂ’ ਫ਼ਿਲਮ ਵੀ ਰਿਲੀਜ਼ ਹੋਵੇਗੀ। ਫ਼ਿਲਮ ‘ਚ ਜਸਵਿੰਦਰ ਭੱਲਾ, ਪੁਖਰਾਜ ਭੱਲਾ, ਹਾਰਬੀ ਸੰਘਾ ਸਣੇ ਕਈ ਕਲਾਕਾਰ ਦਿਖਾਈ ਦੇਣਗੇ। ਇਸ ਦੇ ਨਾਲ ਹੀ ਪਰੀ ਪੰਧੇਰ ਅਤੇ ਐਮੀ ਵਿਰਕ ਸਟਾਰਰ ਫ਼ਿਲਮ ‘ਅੰਨ੍ਹੀ ਦਿਆ ਮਜ਼ਾਕ ਏ’ ਵੀ ਇਸੇ ਮਹੀਨੇ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਨੂੰ ਤੁਸੀਂ 21 ਅਪ੍ਰੈਲ ਨੂੰ ਸਿਨੇਮਾਂ ਘਰਾਂ ‘ਚ ਵੇਖ ਸਕੋਗੇ। 


ਇਹ ਵੀ ਪੜ੍ਹੋ: Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੰਦ ਕੀਤਾ ਗਿਆ ਸ੍ਰੀ ਕੀਰਤਪੁਰ ਸਾਹਿਬ ਦਾ ਨੱਕੀਆਂ ਟੋਲ ਪਲਾਜ਼ਾ


28 ਅਪ੍ਰੈਲ ਨੂੰ ‘ਬੂ ਮੈਂ ਡਰ ਗਈ’ ਨਾਮ ਦੇ ਟਾਈਟਲ ਦੀ ਫ਼ਿਲਮ ਰਿਲੀਜ਼ ਹੋਵੇਗੀ। ਇਸ ਫ਼ਿਲਮ ‘ਚ ਰੌਸ਼ਨ ਪ੍ਰਿੰਸ, ਈਸ਼ਾ ਰਿਖੀ, ਸਣੇ ਕਈ ਕਲਾਕਾਰ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਣਗੇ।


ਇਹ ਵੀ ਪੜ੍ਹੋ: Liquor Rates Increased News: ਸ਼ਰਾਬ ਦੇ ਸ਼ੌਕੀਨਾਂ ਲਈ ਵੱਡਾ ਝਟਕਾ, ਪੰਜਾਬ 'ਚ ਅੱਜ ਤੋਂ ਮਹਿੰਗੀ ਹੋਵੇਗੀ ਸ਼ਰਾਬ


(For more news apart from Punjabi Upcoming movies releasing this month in April 2023, stay tuned to Zee PHH)