Shambhu Toll Plaza News: ਟੋਲ ਪਲਾਜ਼ਾ ਉਤੇ ਅਕਸਰ ਹੀ ਗੁੰਡਾਗਰਦੀ ਦੇਖਣ ਨੂੰ ਮਿਲਦੀ ਹੈ। ਅੰਬਾਲਾ ਨੇੜੇ ਸ਼ੰਭੂ ਟੋਲ ਪਲਾਜ਼ਾ 'ਤੇ ਅਚਾਨਕ ਭਾਰੀ ਹੰਗਾਮਾ ਹੋ ਗਿਆ ਅਤੇ ਲੋਕਾਂ ਨੇ ਉੱਥੇ ਹਾਈਵੇ 'ਤੇ ਜਾਮ ਲਗਾ ਦਿੱਤਾ। ਘਟਨਾ ਦੀ ਸੂਚਨਾ ਮਿਲਣ 'ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਿਆ ਅਤੇ ਆਵਾਜਾਈ ਨੂੰ ਸੁਚਾਰੂ ਕਰਵਾਇਆ।


COMMERCIAL BREAK
SCROLL TO CONTINUE READING

ਦਰਅਸਲ ਟੋਲ 'ਤੇ ਪੰਜਾਬ ਰੋਡਵੇਜ਼ ਦੀ ਬੱਸ ਦੇ ਅੱਗੇ ਦੋ ਗੱਡੀਆਂ ਆ ਰਹੀਆਂ ਸਨ ਤੇ ਟੋਲ ਕੱਟਣ 'ਚ ਦਿੱਕਤ ਆ ਰਹੀ ਸੀ ਤਾਂ ਪਿੱਛੇ ਤੋਂ ਬੱਸ ਦਾ ਡਰਾਈਵਰ ਅਤੇ ਕੰਡਕਟਰ ਆ ਗਏ, ਜਿਸ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਵਿੱਚ ਅਚਾਨਕ ਬਹਿਸ ਸ਼ੁਰੂ ਹੋ ਗਈ। ਕੁਝ ਹੀ ਦੇਰ ਵਿੱਚ ਝਗੜਾ ਹੱਥੋਪਾਈ ਵਿੱਚ ਬਦਲ ਗਿਆ, ਜਿਸ ਵਿੱਚ ਬੱਸ ਕੰਡਕਟਰ ਤੇ ਡਰਾਈਵਰ ਜ਼ਖ਼ਮੀ ਹੋ ਗਏ। ਫਿਲਹਾਲ ਪੁਲਿਸ ਵੱਲੋਂ ਦੋਵਾਂ ਧਿਰਾਂ ਦੀਆਂ ਸ਼ਿਕਾਇਤਾਂ ਦੇ ਆਧਾਰ 'ਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


ਸ਼ੰਭੂ ਟੋਲ ਪਲਾਜ਼ਾ 'ਤੇ ਇੱਕ ਮਹਿਲਾ ਡਾਕਟਰ ਨੇ ਗੁੰਡਾਗਰਦੀ ਦਿਖਾਈ ਸੀ ਤਾਂ ਅੱਜ ਇੱਕ ਵਾਰ ਫਿਰ ਸ਼ੰਭੂ ਟੋਲ ਪਲਾਜ਼ਾ 'ਤੇ ਟੋਲ ਕਰਮਚਾਰੀਆਂ ਅਤੇ ਪੰਜਾਬ ਰੋਡਵੇਜ਼ ਦੇ ਕੰਡਕਟਰ ਤੇ ਡਰਾਈਵਰ ਵਿਚਕਾਰ ਲੜਾਈ ਹੋ ਗਈ। ਟੋਲ 'ਤੇ ਦੋਵਾਂ ਵਿਚਾਲੇ ਕਾਫੀ ਬਹਿਸ ਹੋਈ ਅਤੇ ਗੱਲ ਹੱਥੋਪਾਈ ਤੱਕ ਪਹੁੰਚ ਗਈ ਅਤੇ ਡੰਡੇ ਅਤੇ ਰੋੜੇ ਚੱਲੇ।


ਦਰਅਸਲ ਪੰਜਾਬ ਰੋਡਵੇਜ਼ ਦੀ ਬੱਸ ਦੇ ਅੱਗੇ ਦੋ ਗੱਡੀਆਂ ਖੜ੍ਹੀਆਂ ਸਨ। ਟੋਲ ਕੱਟਣ 'ਚ ਸਮਾਂ ਲੱਗ ਰਿਹਾ ਸੀ, ਜਿਸ ਤੋਂ ਬਾਅਦ ਬੱਸ ਦੇ ਕੰਡਕਟਰ ਤੇ ਡਰਾਈਵਰ ਬੱਸ 'ਚੋਂ ਉਤਰ ਕੇ ਟੋਲ ਬੂਥ 'ਤੇ ਪਹੁੰਚੇ ਅਤੇ ਜ਼ਿਆਦਾ ਸਮਾਂ ਲੱਗਣ ਦਾ ਕਾਰਨ ਪੁੱਛਣ ਲੱਗੇ, ਇਸ ਦੌਰਾਨ ਉਨ੍ਹਾਂ ਨੇ ਟੋਲ ਕਰਮਚਾਰੀਆਂ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਇਹ ਝਗੜਾ ਜਲਦੀ ਹੀ ਹੱਥੋਪਾਈ ਤੱਕ ਪਹੁੰਚ ਗਈ, ਜਿਸ ਦੀ ਸੀਸੀਟੀਵੀ ਫੁਟੇਜ ਵਾਇਰਲ ਹੋ ਗਈ।


ਵਾਇਰਲ ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਗੁੱਸੇ ਵਿੱਚ ਆਏ ਰੋਡਵੇਜ਼ ਦੇ ਮੁਲਾਜ਼ਮਾਂ ਦੇ ਹੱਥਾਂ ਵਿੱਚ ਰੋੜੇ ਦਿਖਾਈ ਦੇ ਰਹੇ ਹਨ। ਇਸ ਦਰਮਿਆਨ ਦੋ ਮੁਲਾਜ਼ਮਾਂ ਵਿਚਾਲੇ ਹੱਥੋਪਾਈ ਵੀ ਹੋਈ। ਟੋਲ ਪਲਾਜ਼ਾ 'ਤੇ ਵਾਪਰੀ ਇਸ ਘਟਨਾ ਬਾਰੇ ਪੰਜਾਬ ਰੋਡਵੇਜ਼ ਦੇ ਕੰਡਕਟਰ ਨੇ ਦੱਸਿਆ ਕਿ ਦੁਪਹਿਰ 2:30 ਵਜੇ ਦੇ ਕਰੀਬ ਉਹ ਟੋਲ ਪਲਾਜ਼ਾ 'ਤੇ ਖੜ੍ਹਾ ਸੀ ਅਤੇ ਵਾਹਨ ਦਾ ਟੋਲ ਕੱਟਣ 'ਚ ਕਾਫੀ ਸਮਾਂ ਲੱਗ ਰਿਹਾ ਸੀ, ਜਿਸ 'ਤੇ ਉਨ੍ਹਾਂ ਸੂਚਨਾ ਦਿੱਤੀ।


ਕਾਰ ਚਾਲਕ ਅਤੇ ਟੋਲ ਮੁਲਾਜ਼ਮਾਂ ਵਿਚਕਾਰ ਝਗੜਾ ਹੋ ਗਿਆ। ਪੰਜਾਬ ਰੋਡਵੇਜ਼ ਦੇ ਡਰਾਈਵਰ ਨੇ ਟੋਲ ਕਰਮਚਾਰੀਆਂ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਲੜਾਈ ਦੌਰਾਨ ਟੋਲ ਕਰਮਚਾਰੀਆਂ ਨੇ ਉਸ ਦੇ ਦੰਦ ਤੋੜ ਦਿੱਤੇ ਅਤੇ ਉਸ ਨੂੰ ਸੜਕ 'ਤੇ ਮਾਰ ਦਿੱਤਾ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਐਸ.ਐਚ.ਓ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਦੋਵੇਂ ਧਿਰਾਂ ਦੇ ਲੋਕਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਹਾਈਵੇ 'ਤੇ ਲੱਗੇ ਜਾਮ ਨੂੰ ਖੁਲ੍ਹਵਾਇਆ। ਦੋਵਾਂ ਧਿਰਾਂ ਦੀਆਂ ਸ਼ਿਕਾਇਤਾਂ ਦੇ ਆਧਾਰ ਉਤੇ ਕਾਰਵਾਈ ਕੀਤੀ ਜਾਵੇਗੀ।


ਇਹ ਵੀ ਪੜ੍ਹੋ : Jandiala Guru Encounter: ਜੰਡਿਆਲਾ ਗੁਰੂ ਵਿੱਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਹੋਈ ਫਾਇਰਿੰਗ, ਇੱਕ ਗੈਂਗਸਟਰ ਢੇਰ, ਥਾਣੇਦਾਰ ਜ਼ਖ਼ਮੀ