Phagwara News: ਗੈਰ-ਸਮਾਜੀ ਗਤੀਵਿਧੀਆਂ ਚਲਾ ਰਹੇ ਰੈਕੇਟ ਦਾ ਪਰਦਾਫਾਸ਼; 13 ਪੁਰਸ਼ ਤੇ 13 ਲੜਕੀਆਂ ਗ੍ਰਿਫ਼ਤਾਰ
Phagwara News: ਫਗਵਾੜਾ ਪੁਲਿਸ ਵੱਲੋਂ ਗੈਰ-ਸਮਾਜੀ ਸਰਗਰਮੀਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਅਜਿਹੀਆਂ ਗਤੀਵਿਧੀਆਂ ਚਲਾ ਰਹੇ ਇੱਕ ਰੈਕਟ ਦਾ ਪਰਦਾਫਾਸ਼ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
Phagwara News: ਐਸਐਸਪੀ ਵਤਸਲਾ ਗੁਪਤਾ ਦੇ ਨਿਰਦੇਸ਼ਾਂ ਉਤੇ ਫਗਵਾੜਾ ਪੁਲਿਸ ਵੱਲੋਂ ਗੈਰ-ਸਮਾਜੀ ਸਰਗਰਮੀਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਅਜਿਹੀਆਂ ਗਤੀਵਿਧੀਆਂ ਚਲਾ ਰਹੇ ਇੱਕ ਰੈਕਟ ਦਾ ਪਰਦਾਫਾਸ਼ ਕਰਦਿਆਂ ਪੁਲਿਸ ਨੇ 13 ਪੁਰਸ਼ਾਂ ਅਤੇ 13 ਦੇਸੀ ਤੇ ਵਿਦੇਸ਼ੀ ਲੜਕੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਫਗਵਾੜਾ ਦੇ ਐਸਪੀ ਰੁਪਿੰਦਰ ਕੌਰ ਭੱਟੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਵੱਲੋਂ ਥਾਣਾ ਸਤਨਾਮਪੁਰਾ ਵਿਚ ਪੈਂਦੇ ਇਲਕਿਆਂ ਵਿੱਚ ਚਲਾਏ ਵਿਸ਼ੇਸ਼ ਆਪ੍ਰੇਸ਼ਨ ਦੌਰਾਨ ਇਸ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਡੀਐਸਪੀ ਜਸਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਚਲਾਏ ਇਸ ਆਪ੍ਰੇਸ਼ਨ ਤਹਿਤ ਥਾਣਾ ਸਤਨਾਮਪੁਰਾ ਵਿਚ ਇੰਮੋਰਲ ਟ੍ਰੈਫਿਕ ਐਕਟ ਦੀ ਧਾਰਾ 3,4,5,7, 8 ਅਤੇ ਧਾਰਾ 3,4,5, 7 8 ਅਧੀਨ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ 13 ਪੁਰਸ਼ (ਸਾਰੇ ਭਾਰਤੀ) ਅਤੇ 13 ਮਹਿਲਾਵਾਂ, ਜਿਨ੍ਹਾਂ ਵਿਚ 9 ਵਿਦੇਸ਼ੀ ਮਹਿਲਾਵਾਂ ਸ਼ਾਮਲ ਹਨ, ਨੂੰ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਕੋਲ਼ੋਂ 9 ਪਾਸਪੋਰਟ, 29 ਮੋਬਾਈਲ ਫੋਨ ਅਤੇ 45000 ਦੀ ਨਕਦੀ ਬਰਾਮਦ ਕੀਤੀ ਗਈ ਹੈ।
ਇਹ ਵੀ ਪੜ੍ਹੋ : Punjab News: ਪੰਜਾਬ ਦੇ ਖਿਡਾਰੀਆਂ ਨੂੰ ਦਿੱਤੀਆਂ ਨੌਕਰੀਆਂ; ਹਰਮਨਪ੍ਰੀਤ ਕੌਰ ਸਮੇਤ 7 ਡੀਐਸਪੀ ਤੇ 4 ਬਣੇ ਪੀਸੀਐਸ
ਉਨ੍ਹਾਂ ਦੱਸਿਆ ਕਿ ਇਹ ਸਾਹਮਣੇ ਆਇਆ ਹੈ ਕਿ ਕਈ ਵਿਦੇਸ਼ੀ ਨਾਗਰਿਕ ਇਸ ਖੇਤਰ ਵਿਚ ਵਿਚਰ ਕੇ ਵਿਦਿਆਰਥੀਆਂ ਦੇ ਪੀਜੀ ਦੀ ਆੜ ਵਿਚ ਗ਼ੈਰ-ਸਮਾਜੀ ਸਰਗਰਮੀਆਂ ਵਿੱਚ ਸ਼ਾਮਲ ਹੁੰਦੇ ਹਨ ਅਤੇ ਗੈਰ-ਸਮਾਜੀ ਗਤੀਵਿਧੀਆਂ ਰਾਹੀਂ ਕੀਤੀ ਕਮਾਈ ਉਤੇ ਰਹਿ ਰਹੇ ਹਨ। ਪੁਲਿਸ ਵੱਲੋਂ ਵਿਦੇਸ਼ੀ ਨਾਗਰਿਕਾਂ ਵੱਲੋਂ ਵੀਜ਼ਾ ਨਿਯਮਾਂ ਦੀ ਉਲੰਘਣਾਂ ਲਈ ਵਿਦੇਸ਼ੀ ਨਾਗਰਿਕ ਐਕਟ ਦੀ ਧਾਰਾ 14 ਵੀ ਐਫਆਈਆਰ ਵਿੱਚ ਜੋੜੀ ਗਈ ਹੈ। ਉਨ੍ਹਾਂ ਦੱਸਿਆ ਕਿ ਅਗਲੇਰੀ ਜਾਂਚ ਜਾਰੀ ਹੈ।
ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਗੈਰ ਸਮਾਜੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਅੱਗੇ ਵੀ ਜਾਰੀ ਰਹੇਗੀ ਅਤੇ ਕਿਸੇ ਵੀ ਗਲਤ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ : Punjab News: ਹਾਈਕੋਰਟ ਦਾ ਪੰਜਾਬ ਸਰਕਾਰ ਨੂੰ ਨੋਟਿਸ- ਬਰੀ ਹੋਣ ਤੋਂ ਬਾਅਦ ਵੀ ਕਿੰਨੇ ਕੈਦੀ ਜੇਲ੍ਹ 'ਚ ਹਨ?