Punjab News: ਸੀਐਮ ਭਗਵੰਤ ਮਾਨ ਨੇ ਐਤਵਾਰ ਨੂੰ ਚੰਡੀਗੜ੍ਹ ਵਿਖੇ ਆਪਣੀ ਨਿਵਾਸ ਸਥਾਨ 'ਤੇ 11 ਅੰਤਰਰਾਸ਼ਟਰੀ ਖਿਡਾਰੀਆਂ ਨੂੰ ਕਲਾਸ-1 ਦੀਆਂ ਸਰਕਾਰੀ ਨੌਕਰੀਆਂ ਲਈ ਨਿਯੁਕਤੀ ਪੱਤਰ ਸੌਂਪੇ।
Trending Photos
Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ਚੰਡੀਗੜ੍ਹ ਵਿਖੇ ਆਪਣੀ ਨਿਵਾਸ ਸਥਾਨ 'ਤੇ 11 ਅੰਤਰਰਾਸ਼ਟਰੀ ਖਿਡਾਰੀਆਂ ਨੂੰ ਕਲਾਸ-1 ਦੀਆਂ ਸਰਕਾਰੀ ਨੌਕਰੀਆਂ ਲਈ ਨਿਯੁਕਤੀ ਪੱਤਰ ਸੌਂਪੇ। ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ, ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ, ਮਨਦੀਪ ਸਿੰਘ, ਦਿਲਪ੍ਰੀਤ ਸਿੰਘ, ਵਰੁਣ ਕੁਮਾਰ, ਸ਼ਮਸ਼ੇਰ ਸਿੰਘ ਤੇ ਸ਼ਾਟਪੁੱਟ ਖਿਡਾਰੀ ਤਜਿੰਦਰਪਾਲ ਸਿੰਘ ਤੂਰ ਨੂੰ ਡੀਐਸਪੀ ਜਦਕਿ ਹਾਕੀ ਖਿਡਾਰੀ ਰੁਪਿੰਦਰਪਾਲ ਸਿੰਘ, ਸਿਮਰਨਜੀਤ ਸਿੰਘ, ਹਾਰਦਿਕ ਸਿੰਘ ਅਤੇ ਗੁਰਜੰਟ ਸਿੰਘ ਪੰਜਾਬ ਸਿਵਲ ਸਰਵਿਸਿਜ਼ (ਪੀ.ਸੀ.ਐਸ.) ਵਿੱਚ ਸੇਵਾਵਾਂ ਨਿਭਾਉਣਗੇ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ- ਅੱਜ ਦਾ ਦਿਨ ਖਿਡਾਰੀਆਂ ਲਈ ਬਹੁਤ ਮਹੱਤਵਪੂਰਨ ਹੈ। ਮੋਗੇ ਵੱਲ ਕੁੜੀਆਂ ਅੱਗੇ ਨਹੀਂ ਵਧਦੀਆਂ ਸਨ। ਹਰਮਨਪ੍ਰੀਤ ਕੌਰ ਭਾਰਤੀ ਕ੍ਰਿਕਟ ਟੀਮ ਦੀ ਕਪਤਾਨ ਬਣੀ। ਮਹਿਲਾ ਕ੍ਰਿਕਟ ਲੀਗ ਸ਼ੁਰੂ ਹੋ ਰਹੀ ਹੈ। ਸਾਡੇ 4-5 ਖਿਡਾਰੀਆਂ ਦਾ ਕਾਫੀ ਸ਼ਾਨਦਾਰ ਮੁੱਲ ਪਿਆ ਹੈ।
ਕ੍ਰਿਕਟ ਟੀਮ ਨੂੰ ਸਾਰੇ ਪੂਜਦੇ ਸਨ ਪਰ ਹਾਕੀ ਟੀਮ ਦੇ ਹਾਲਾਤ ਅਜਿਹੇ ਸਨ ਕਿ ਕੋਈ ਰਿਸ਼ਤਾ ਵੀ ਆਉਂਦਾ ਅਤੇ ਉਨ੍ਹਾਂ ਨੂੰ ਦੱਸਿਆ ਜਾਂਦਾ ਕਿ ਹਾਕੀ ਟੀਮ ਦਾ ਹਿੱਸਾ ਹੈ ਤਾਂ ਲੜਕੀ ਵਾਲੇ ਪੁੱਛਦੇ ਸਨ ਕਿ ਹਾਕੀ ਤਾਂ ਖੇਡਦਾ ਹੈ, ਕੰਮ ਕੀ ਕਰਦਾ ਹੈ। ਹਾਕੀ ਨੂੰ ਕੰਮ ਨਹੀਂ ਮੰਨਿਆ ਜਾਂਦਾ ਸੀ। ਅੱਜ ਹਾਕੀ ਖੇਡ ਨਹੀਂ ਪ੍ਰੋਫੈਸ਼ਨ ਬਣ ਚੁੱਕੀ ਹੈ। ਕਪਤਾਨ ਸਾਹਿਬ (ਹਰਮਨਪ੍ਰੀਤ ਸਿੰਘ) ਦੇ ਪਿਤਾ ਜਦ ਚੈਕ ਲੈਣ ਆਏ ਤਾਂ ਧੰਨਵਾਦ ਕੀਤਾ ਕਿ ਹੁਣ ਰਾਤ ਨੂੰ ਖੇਤਾਂ ਵਿੱਚ ਜਾਣਾ ਬੰਦ ਹੋ ਚੁੱਕਾ ਹੈ।
ਪਿਛਲੇ ਕੁਝ ਸਾਲਾਂ ਵਿੱਚ ਪੰਜਾਬ ਦੀ ਚਮਕ ਮੱਧਮ ਪੈ ਗਈ ਸੀ। ਉਨ੍ਹਾਂ ਨੇ ਨਾ ਤਾਂ ਮੁਲਾਜ਼ਮਾਂ ਵੱਲ ਧਿਆਨ ਦਿੱਤਾ, ਨਾ ਖਿਡਾਰੀਆਂ ਵੱਲ, ਨਾ ਕਿਸਾਨਾਂ ਵੱਲ। ਉਨ੍ਹਾਂ ਆਪਣੇ ਅਤੇ ਆਪਣੇ ਪਰਿਵਾਰ 'ਤੇ ਧਿਆਨ ਦਿੱਤਾ।
1980 ਮਾਸਕੋ ਓਲੰਪਿਕ 'ਚ ਸੋਨਾ ਤਗਮਾ ਜਿੱਤਣ ਮਗਰੋਂ ਇਹ ਖੇਡਾਂ ਵਿੱਚ ਭਾਰਤ ਦਾ ਪਹਿਲਾ ਪੋਡੀਅਮ ਫਿਨਿਸ਼ ਸੀ। ਇਸ ਦੇ ਨਾਲ ਹੀ ਖਿਡਾਰਨ ਹਰਮਨਪ੍ਰੀਤ ਕੌਰ ਨੇ ਪਿਛਲੇ ਸਾਲ ਹਾਂਗਜ਼ੂ 'ਚ ਹੋਈਆਂ ਰਾਸ਼ਟਰਮੰਡਲ ਖੇਡਾਂ (2022) ਤੇ ਏਸ਼ੀਆਈ ਖੇਡਾਂ ਵਿੱਚ ਗੋਲਡ ਜਿੱਤਣ 'ਚ ਭਾਰਤੀ ਟੀਮ ਦੀ ਅਗਵਾਈ ਕੀਤੀ ਹੈ। ਉਨ੍ਹਾਂ ਦੀ ਅਗਵਾਈ 'ਚ ਭਾਰਤ ਨੇ 2022 'ਚ 7ਵੀਂ ਵਾਰ ਏਸ਼ੀਆ ਕੱਪ ਵੀ ਜਿੱਤਿਆ ਸੀ। 296 ਕੌਮਾਂਤਰੀ ਮੈਚਾਂ 'ਚ 6,745 ਦੌੜਾਂ ਤੇ ਛੇ ਸੈਂਕੜਿਆਂ ਦੇ ਨਾਲ, ਉਹ ਪ੍ਰਮੁੱਖ ਬੱਲੇਬਾਜ਼ਾਂ ਵਿੱਚੋਂ ਇੱਕ ਹੈ।
ਇਹ ਵੀ ਪੜ੍ਹੋ : Sikh Turbans: ਸਿਰ 'ਚ ਹੋਣ ਵਾਲੇ ਫ੍ਰੈਕਚਰ ਦੇ ਖਤਰੇ ਨੂੰ ਘੱਟ ਕਰਨ 'ਚ ਮਦਦ ਕਰਦੀ ਹੈ ਪੱਗ, ਹੋਇਆ ਵੱਡਾ ਖ਼ੁਲਾਸਾ