Bathinda Muncipal corporation : ਮਨਪ੍ਰੀਤ ਸਿੰਘ ਬਾਦਲ ਅਤੇ ਰਾਜਾ ਵੜਿੰਗ ਆਹਮੋ-ਸਾਹਮਣੇ
ਬਠਿੰਡਾ ਕਾਰਪੋਰੇਸ਼ਨ ਨੂੰ ਭੰਗ ਕੀਤੇ ਜਾਣ ਦੇ ਮੁੱਦੇ ’ਤੇ ਬੋਲਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਇਹ ਸਾਰੇ ਕੌਂਸਲਰ ਦਾ ਫ਼ੈਸਲਾ ਹੈ ਜੋ ਇਨ੍ਹਾਂ ਦਾ ਦਿਲ ਕਰੇਗਾ ਫੈਸਲਾ ਲੈ ਸਕਦੇ ਹਨ ਮੇਰੇ ਵੱਲੋਂ ਕੋਈ ਬੰਦਿਸ਼ ਨਹੀਂ ਹੈ।
Bathinda Muncipal corporation: ਮਨਪ੍ਰੀਤ ਸਿੰਘ ਬਾਦਲ ਦੇ ਭਾਜਪਾ ’ਚ ਸ਼ਾਮਲ ਹੋ ਜਾਣ ਤੋਂ ਬਾਅਦ ਬਠਿੰਡਾ ’ਚ ਕਾਂਗਰਸ ਕੌਂਸਲਰਾਂ ਦੇ 2 ਧੜੇ ਬਣ ਗਏ ਹਨ।
ਜ਼ਿਕਰਯੋਗ ਹੈ ਕਿ ਸਾਲ 2021 ’ਚ 50 ਮੈਂਬਰੀ ਸਦਨ ’ਚ ਮਨਪ੍ਰੀਤ ਸਿੰਘ ਬਾਦਲ (Manpreet Singh Badal)ਦੀ ਅਗਵਾਈ ’ਚ ਕਾਂਗਰਸ ਦੇ 43 ਕੌਂਸਲਰਾਂ ਨੇ ਜਿੱਤ ਹਾਸਲ ਕੀਤੀ ਸੀ। ਇਨ੍ਹਾਂ ਕੌਂਸਲਰਾਂ ’ਚੋਂ ਜਗਰੂਪ ਸਿੰਘ 'ਆਪ' ਦੇ ਵਿਧਾਇਕ ਬਣ ਗਏ ਹਨ ਅਤੇ ਕੌਂਸਲਰ ਸੁਖਦੀਪ ਸਿੰਘ ਢਿੱਲੋਂ ਕਾਂਗਰਸ ਨੂੰ ਅਲਵਿਦਾ ਕਹਿ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਚੁੱਕੇ ਹਨ।
ਪਿਛਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੀ ਹਾਰ ਤੋਂ ਬਾਅਦ ਬਠਿੰਡਾ ’ਚ ਕਾਂਗਰਸੀ ਕੌਂਸਲਰਾਂ ਦੇ 2 ਧੜੇ ਬਣ ਚੁੱਕੇ ਹਨ। ਜਿਸ ਕਾਰਨ ਕਾਂਗਰਸ ਦੇ ਵਿਰੋਧੀ ਧੜੇ ਵਲੋਂ ਮੌਜੂਦਾ ਮੇਅਰ ਰਮਨ ਗੋਇਲ ਨੂੰ ਕੁਰਸੀ ਤੋਂ ਹਟਾਉਣ ਲਈ ਬਜ਼ਿੱਦ ਹਨ।
ਦੱਸਿਆ ਜਾ ਰਿਹਾ ਹੈ ਕਿ ਮੌਜੂਦਾ ਮੇਅਰ ਰਮਨ ਗੋਇਲ ਦੇ ਧੜੇ ’ਚ ਸ਼ਾਮਲ ਕੌਂਸਲਰਾਂ ਦੀ ਗਿਣਤੀ 25 ਤੋਂ 30 ਤੱਕ ਹੈ।
ਹੁਣ ਕੌਂਸਲਰਾਂ ਦੀ ਇਸ ਲੜਾਈ ’ਚ ਕਾਂਗਰਸ ਪ੍ਰਧਾਨ ਰਾਜਾ ਵੜਿੰਗ (Amarinder Singh Raja Warring) ਦੀ ਐਂਟਰੀ ਹੋਈ ਹੈ। ਬੀਤੇ ਬਠਿੰਡਾ ਨਗਰ ਨਿਗਮ ਨੂੰ ਲੈਕੇ ਰਫੜ ਵੱਧ ਜਾਣ ਤੋਂ ਬਾਅਦ ਰਾਜਾ ਵੜਿੰਗ ਤੇ ਮਨਪ੍ਰੀਤ ਸਿੰਘ ਬਾਦਲ ਆਹਮੋ-ਸਾਹਮਣੇ ਹੁੰਦੇ ਵਿਖਾਈ ਦੇ ਰਹੇ ਹਨ।
ਬਠਿੰਡਾ ਕਾਰਪੋਰੇਸ਼ਨ ਨੂੰ ਭੰਗ ਕੀਤੇ ਜਾਣ ਦੇ ਮੁੱਦੇ ’ਤੇ ਬੋਲਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਇਹ ਸਾਰੇ ਕੌਂਸਲਰ ਦਾ ਫ਼ੈਸਲਾ ਹੈ ਜੋ ਇਨ੍ਹਾਂ ਦਾ ਦਿਲ ਕਰੇਗਾ ਫੈਸਲਾ ਲੈ ਸਕਦੇ ਹਨ ਮੇਰੇ ਵੱਲੋਂ ਕੋਈ ਬੰਦਸ਼ ਨਹੀਂ ਹੈ। ਵੜਿੰਗ ਨੇ ਕਿਹਾ ਬਠਿੰਡੇ ਦੇ ਲੋਕ ਬਹੁਤ ਅਣਖੀ ਹਨ ਕਿਸੇ ਦੇ ਮੁਥਾਜ ਨਹੀਂ ਹਨ ਇਹ ਇੱਕ ਵਿਚਾਰਧਾਰਾ ਨਾਲ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਇੱਕ ਵੀ ਕਾਂਗਰਸੀ ਪਾਰਟੀ ਛੱਡਕੇ ਨਹੀਂ ਜਾਵੇਗਾ।
ਮਨਪ੍ਰੀਤ ਬਾਦਲ ਖਿਲਾਫ ਬੋਲਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਉਸ ਨਾਲ ਕੋਈ ਵੀ ਪਾਰਟੀ ਛੱਡ ਕੇ ਨਹੀਂ ਜਾਵੇਗਾ, ਨਾਂ ਹੀ ਪੀਪੀਪੀ ਵੇਲੇ ਗਿਆ ਸੀ ਤੇ ਨਾ ਹੀ ਹੁਣ ਉਨ੍ਹਾਂ ਦੇ ਭਾਜਪਾ ਵਿੱਚ ਜਾਣ ਵੇਲੇ ਜਾਏਗਾ।
ਮਨਪ੍ਰੀਤ ਬਾਦਲ ਉੱਤੇ ਇਲਜ਼ਾਮ ਲਾਏ ਜਾ ਰਹੇ ਹਨ ਕਿ ਉਹ ਅਤੇ ਉਸਦਾ ਰਿਸ਼ਤੇਦਾਰ ਮੀਟਿੰਗਾਂ ਕਰਕੇ ਕਾਂਗਰਸ ਕੌਂਸਲਰਾਂ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ ’ਚ ਬਠਿੰਡਾ ਨਗਰ ਨਿਗਮ ਉੱਤੇ ਕਾਂਗਰਸ ਦਾ ਕਬਜ਼ਾ ਹੈ।
ਇਹ ਵੀ ਪੜ੍ਹੋ: CM ਮਾਨ ਨੇ ਰਾਹੁਲ ਗਾਂਧੀ ’ਤੇ ਕੱਸਿਆ ਤੰਜ, "ਪਹਿਲਾਂ ਕਾਂਗਰਸ ਨੂੰ ਜੋੜ ਲਓ, ਭਾਰਤ ਬਾਅਦ ’ਚ ਜੋੜ ਲੈਣਾ"