Amarinder Singh Raja Warring:  ਫਿਰੋਜ਼ਪੁਰ ਵਿੱਚ ਦਿੱਤੇ ਜਾ ਰਹੇ ਧਰਨੇ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੁਖਜਿੰਦਰ ਸਿੰਘ ਰੰਧਾਵਾ ਦੇ ਪੁੱਤਰ ਉਦੈਵੀਰ ਸਿੰਘ ਰੰਧਾਵਾ ਨੂੰ ਸਟੇਜ ਉਤੇ ਬੁਲਾ ਕੇ ਸਾਬਾਸ਼ੀ ਦਿੱਤੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ 23 ਸਾਲ ਦਾ ਨੌਜਵਾਨ ਨਹੀਂ ਲੜੇਗਾ ਤਾਂ ਅਸੀਂ ਲੜਾਂਗੇ। 


COMMERCIAL BREAK
SCROLL TO CONTINUE READING

ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਇੱਕ ਬਿਆਨ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਸਟੇਜ ਉਪਰ ਬੁਲਾ ਕੇ ਉਦੈਵੀਰ ਰੰਧਾਵਾ ਦੀ ਪਿੱਠ ਥਾਪੜਦੇ ਨਜ਼ਰ ਆ ਰਹੇ ਹਨ। ਰਾਜਾ ਵੜਿੰਗ ਨੇ ਲੋਕਾਂ ਦੇ ਮੁਖਾਤਬ ਹੁੰਦਿਆਂ, ਸੁਖਜਿੰਦਰ ਰੰਧਾਵਾ ਦੇ ਮੁੰਡੇ ਨੂੰ ਸਟੇਜ 'ਤੇ ਬੁਲਾਇਆ ਤੇ ਕਿਹਾ, ਆ ਤੈਨੂੰ ਸ਼ਾਬਾਸ਼ ਦੇਵਾਂ, ਇਹ 23 ਸਾਲਾਂ ਦਾ ਨੌਜਵਾਨ ਹੈ ਜੇ ਇਹ ਨਹੀਂ ਲੜੇਗਾ ਤਾਂ ਕੀ ਅਸੀਂ ਲੜਾਂਗਾ, ਪਰਵਾਹ ਨਾ ਕਰਿਆ ਕਰ।


ਕਾਬਿਲੇਗੌਰ ਹੈ ਕਿ ਕੁਝ ਦਿਨ ਪਹਿਲਾਂ ਹੀ ਲਾਅ ਦੇ ਵਿਦਿਆਰਥੀ ਨਰਵੀਰ ਸਿੰਘ ਗਿੱਲ ਵੱਲੋਂ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਦੇ ਪੁੱਤਰ ਉਦੈਵੀਰ ਸਿੰਘ ਰੰਧਾਵਾ ਉਤੇ ਕੁੱਟਮਾਰ ਕਰਨ ਦੇ ਗੰਭੀਰ ਦੋਸ਼ ਲਗਾਏ ਗਏ ਸਨ। ਨਰਵੀਰ ਸਿੰਘ ਗਿੱਲ ਨੇ ਦੋਸ਼ ਲਗਾਏ ਸੀ ਕਿ ਚੰਡੀਗੜ੍ਹ ਦੇ ਸੈਕਟਰ 17 ਵਿੱਚ ਉਦੈਵੀਰ ਸਿੰਘ ਰੰਧਾਵਾ ਵੱਲੋਂ ਆਪਣੇ ਸਾਥੀਆਂ ਸਮੇਤ ਮਿਲ ਕੇ ਉਸ ਦੀ ਕੁੱਟਮਾਰ ਕੀਤੀ ਗਈ ਸੀ। ਉਸ ਨੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਸੀ ਕਿ ਸੈਕਟਰ-17 ਵਿੱਚ ਉਸ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਉਸ ਨੇ ਦੱਸਿਆ ਸੀ ਕਿ ਬੰਦੂਕ ਦੇ ਜ਼ੋਰ ਉਤੇ ਗੱਡੀ ਵਿੱਚ ਬਿਠਾ ਕੇ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ ਸਨ।


ਇਹ ਵੀ ਪੜ੍ਹੋ : Neeraj Chopra Gold: ਨੀਰਜ ਚੋਪੜਾ ਨੇ ਮੁੜ ਰੱਚਿਆ ਇਤਿਹਾਸ! ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤਣ ਵਾਲਾ ਬਣਿਆ ਪਹਿਲਾ ਭਾਰਤੀ


ਰੌਲਾ ਵਧਣ ਤੋਂ ਬਾਅਦ ਪੁਲਿਸ ਨੇ ਦੋਵੇਂ ਧਿਰਾਂ ਨੂੰ ਪੁਲਿਸ ਸਟੇਸ਼ਨ ਬੁਲਾ ਲਿਆ ਸੀ। ਇਸ ਮਗਰੋਂ ਪੁਲਿਸ ਨੇ ਨਰਵੀਰ ਸਿੰਘ ਦੀ ਮੈਡੀਕਲ ਰਿਪੋਰਟ ਕਰਵਾਉਣ ਦੇ ਹੁਕਮ ਜਾਰੀ ਕਰ ਦਿੱਤੇ ਸਨ। ਪੀੜਤ ਦੇ ਸਿਰ 'ਤੇ ਸੱਟ ਲੱਗੀ ਸੀ। ਰੌਲਾ ਪਾਉਣ 'ਤੇ ਮੁਲਜ਼ਮ ਉਸ ਨੂੰ ਸੈਕਟਰ-17 ਥਾਣੇ ਲੈ ਗਏ ਸਨ। ਉਥੇ ਪੁਲਿਸ ਨੇ ਪਹਿਲਾਂ ਪੀੜਤ ਦਾ ਇਲਾਜ ਕਰਵਾਇਆ, ਫਿਰ ਉਸ ਨੂੰ ਥਾਣੇ 'ਚ ਬਿਠਾ ਲਿਆ ਸੀ।


ਇਹ ਵੀ ਪੜ੍ਹੋ : Canada Road Accident news: ਕੈਨੇਡਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਕਪੂਰਥਲਾ ਦੇ ਨੋਜਵਾਨ ਦੀ ਹੋਈ ਮੌਤ