Ram Rahim and Honeypreet news: ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ 40 ਦਿਨਾਂ ਦੀ ਪੈਰੋਲ ਖ਼ਤਮ ਹੋਣ ਤੋਂ ਬਾਅਦ ਉਹ ਮੁੜ ਜੇਲ੍ਹ ਪਰਤ ਆਏ ਹਨ।  ਦੱਸ ਦਈਏ ਕਿ ਰਾਮ ਰਹੀਮ ਹਰਿਆਣਾ ਦੀ ਰੋਹਤਕ ਜੇਲ੍ਹ 'ਚ ਸਜ਼ਾ ਕੱਟ ਰਹੇ ਹਨ। ਡੇਰਾ ਮੁਖੀ ਨੂੰ ਸ਼ਾਮ 5 ਵਜੇ ਸੁਰੱਖਿਆ ਹੇਠ ਬਾਗਪਤ ਦੀ ਆਸ਼ਰਮ ਤੋਂ ਸੁਨਾਰੀਆ ਜੇਲ੍ਹ ਲੈ ਕੇ ਆਇਆ ਗਿਆ। 


COMMERCIAL BREAK
SCROLL TO CONTINUE READING

ਇਸ ਦੌਰਾਨ ਜੇਲ੍ਹ ਦੇ ਨੇੜੇ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤਾ ਗਿਆ। ਪੈਰੋਲ 'ਤੇ ਬਾਹਰ ਆਏ ਰਾਮ ਰਹੀਮ ਨੇ ਬਰਨਾਵਾ ਆਸ਼ਰਮ ਤੋਂ ਵਰਚੁਅਲ ਸਤਿਸੰਗ ਕੀਤੀ। ਹਾਲਾਂਕਿ ਇਨ੍ਹਾਂ ਸਤਿਸੰਗ ਦਾ ਕਈ ਥਾਵਾਂ 'ਤੇ ਵਿਰੋਧ ਵੀ ਕੀਤਾ ਗਿਆ ਜਿਸ ਕਰਕੇ ਕੁਝ ਲੋਕਾਂ ਵੱਲੋਂ ਰਾਮ ਰਹੀਮ ਦੀ ਪੈਰੋਲ ਨੂੰ ਰੱਦ ਕਰਨ ਦੀ ਅਪੀਲ ਵੀ ਕੀਤੀ ਗਈ।


ਜੇਲ੍ਹ ਪਰਤਣ ਤੋਂ ਪਹਿਲਾਂ ਰਾਮ ਰਹੀਮ ਵੱਲੋਂ ਇੰਸਟਾਗ੍ਰਾਮ 'ਤੇ ਲਾਈਵ ਕੀਤਾ ਗਿਆ ਅਤੇ ਲੋਕਾਂ ਨਾਲ ਗੱਲਬਾਤ ਕੀਤੀ ਗਈ। ਇਸ ਦੌਰਾਨ ਡੇਰਾ ਪ੍ਰੇਮੀ ਹਨੀਪ੍ਰੀਤ ਵੀ ਉਸ ਦੇ ਨਾਲ ਮੌਜੂਦ ਸਨ ਅਤੇ ਰਾਮ ਰਹੀਮ ਨੂੰ ਜੇਲ੍ਹ ਵਾਪਿਸ ਜਾਂਦੇ ਦੇਖ ਹਨੀਪ੍ਰੀਤ ਰੋਣ ਲੱਗੀ। ਹਨੀਪ੍ਰੀਤ ਨੂੰ ਰੋਂਦਾ ਦੇਖ, ਰਾਮ ਰਹੀਮ ਨੇ ਉਸ ਦੇ ਹੰਝੂ ਪੂੰਝੇ।


ਦੱਸਣਯੋਗ ਹੈ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਾਧਵੀ ਜਿਨਸੀ ਸ਼ੋਸ਼ਣ, ਪੱਤਰਕਾਰ ਰਾਮਚੰਦਰ ਛਤਰਪਤੀ ਕਤਲ ਮਾਮਲੇ ਅਤੇ ਡੇਰਾ ਦੇ ਸਾਬਕਾ ਮੈਨੇਜਰ ਰਣਜੀਤ ਸਿੰਘ ਦੇ ਕਤਲ ਮਾਮਲੇ ਵਿੱਚ ਦੋਸ਼ੀ ਹਨ। ਫ਼ਿਲਹਾਲ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਹਨ। ਇਸ ਤੋਂ ਇਲਾਵਾ ਅਜੇ ਵੀ ਕਈ ਮਾਮਲੇ ਹਨ, ਜਿਨ੍ਹਾਂ ਵਿੱਚ ਰਾਮ ਰਹੀਮ ਮੁਲਜ਼ਮ ਹਨ ਅਤੇ ਉਹ ਮਾਮਲੇ ਅਦਾਲਤ 'ਚ ਚਲ ਰਹੇ ਹਨ। 


ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਸੀ ਕਿ ਰਾਮ ਰਹੀਮ ਪੈਰੋਲ 'ਤੇ ਬਾਹਰ ਆਏ ਸਨ। ਇਸ ਤੋਂ ਪਹਿਲਾਂ ਉਹ ਕਈ ਵਾਰ ਪੈਰੋਲ 'ਤੇ ਬਾਹਰ ਆ ਚੁੱਕੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਮਾਂ ਦੀ ਬੀਮਾਰੀ ਦਾ ਹਵਾਲਾ ਦਿੱਤਾ ਸੀ ਅਤੇ ਕਈ ਵਾਰ ਰੋਹਤਕ ਦੇ ਪੀਜੀਆਈ ਅਤੇ ਗੁਰੁਰਾਮ ਦੇ ਮੇਦਾਂਤਾ ਹਸਪਤਾਲ ਵਿੱਚ ਆਪਣੀ ਸਿਹਤ ਦੀ ਜਾਂਚ ਲਈ ਗਏ।


ਹੋਰ ਪੜ੍ਹੋ: Weather forecast news: ਪਹਾੜਾਂ 'ਚ ਬਰਫ਼ਬਾਰੀ, ਦੱਖਣੀ ਭਾਰਤ 'ਚ ਮੀਂਹ ਦੀ ਭਵਿੱਖਬਾਣੀ, ਪੰਜਾਬ 'ਚ ਵੀ ਵੱਧ ਰਹੀ ਠੰਡ


ਇਸ ਦੌਰਾਨ ਲੋਕਾਂ ਵੱਲੋਂ ਹਰਿਆਣਾ ਦੀ ਸਰਕਾਰ 'ਤੇ ਰਾਮ ਰਹੀਮ ਨੂੰ ਵਿਸ਼ੇਸ਼ ਰਾਹਤ ਦੇਣ ਦੇ ਵੀ ਦੋਸ਼ ਹਨ। ਇਸ ਵਿਚਾਲੇ ਜਦੋਂ ਵੀ ਰਾਮ ਰਹੀਮ ਨੂੰ ਪੈਰੋਲ ਦਿੱਤੀ ਜਾਂਦੀ ਹੈ ਤਾਂ ਹਰਿਆਣਾ ਸਰਕਾਰ 'ਤੇ ਸਵਾਲ ਉੱਠਦੇ ਹਨ ਕਿ ਰਾਮ ਰਹੀਮ ਨੂੰ ਚੋਣ ਲਾਭ ਲਈ ਵਰਤਿਆ ਜਾ ਰਿਹਾ ਹੈ। 


ਹੋਰ ਪੜ੍ਹੋ: FIFA World Cup 2022 ਦੌਰਾਨ ਕਤਰ ਪਹੁੰਚਿਆ MS Dhoni ਦਾ ਫੈਨ


(For more news related to Ram Rahim and Honeypreet, stay tuned to Zee PHH)