FIFA World Cup 2022 ਦੌਰਾਨ ਕਤਰ ਪਹੁੰਚਿਆ MS Dhoni ਦਾ ਫੈਨ
Advertisement

FIFA World Cup 2022 ਦੌਰਾਨ ਕਤਰ ਪਹੁੰਚਿਆ MS Dhoni ਦਾ ਫੈਨ

ਭਾਵੇਂ ਉਹ ਕ੍ਰਿਕਟ ਦਾ ਕੋਈ ਵੱਡਾ ਮੁਕਾਬਲਾ ਹੋਵੇ ਜਾਂ ਫੀਫਾ ਵਿਸ਼ਵ ਕੱਪ, ਐਮਐਸ ਧੋਨੀ ਦੇ ਦੁਨੀਆਂ ਭਰ ਵਿੱਚ ਢੇਰ ਸਾਰੇ ਪ੍ਰਸ਼ੰਸਕ ਹਨ। ਉਨ੍ਹਾਂ ਦਾ ਨਾਮ ਦੁਨੀਆਂ ਦੇ ਵੱਡੇ ਖਿਡਾਰੀਆਂ ਚੋਂ ਇੱਕ ਹਨ।  

 

FIFA World Cup 2022 ਦੌਰਾਨ ਕਤਰ ਪਹੁੰਚਿਆ MS Dhoni ਦਾ ਫੈਨ

FIFA World Cup 2022 ਦਾ ਆਗਾਜ਼ ਹੋ ਗਿਆ ਹੈ ਅਤੇ ਦੁਨੀਆਂ ਭਰ ਦੀਆਂ ਨਜ਼ਰਾਂ ਫੁੱਟਬਾਲ ਦੇ ਇਸ ਮਹਾਮੁਕਾਬਲੇ 'ਤੇ ਹਨ। ਇਸ ਦੌਰਾਨ ਸਾਬਕਾ ਭਾਰਤੀ ਕਪਤਾਨ ਅਤੇ ਮੌਜੂਦਾ ਚੇੱਨਈ ਸੁਪਰ ਕਿੰਗਜ਼ (Chennai Super Kings) ਦੇ ਖਿਡਾਰੀ ਐਮਐਸ ਧੋਨੀ (MS Dhoni) ਦਾ ਇੱਕ ਫੈਨ ਕਤਰ ਵਿੱਚ ਚੱਲ ਰਹੇ ਫੀਫਾ ਵਿਸ਼ਵ ਕੱਪ 2022 ਵਿੱਚ ਪਹੁੰਚਾ ਅਤੇ ਸੁਰਖੀਆਂ ਬਟੋਰੀ।  

ਉਹ ਕਿਵੇਂ? ਦਰਅਸਲ FIFA World Cup 2022 ਦੇ ਦੌਰਾਨ ਚਲ ਰਹੇ ਮੈਚ ਦੌਰਾਨ ਐਮਐਸ ਧੋਨੀ (MS Dhoni) ਦੇ ਇੱਕ ਫੈਨ ਸਟੇਡੀਅਮ ਵਿੱਚ ਧੋਨੀ ਦੀ ਟੀ-ਸ਼ਰਟ ਪਾ ਕੇ ਆਏ ਅਤੇ ਉਸ ਦੀ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।  

ਚੇੱਨਈ ਸੁਪਰ ਕਿੰਗਜ਼ (Chennai Super Kings) ਅਤੇ ਧੋਨੀ ਦੇ ਪ੍ਰਸ਼ੰਸਕਾਂ ਨੂੰ ਇਹ ਤਸਵੀਰ ਦੇਖ ਕੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਧੋਨੀ ਭਾਰਤੀ ਕ੍ਰਿਕਟ ਟੀਮ ਦੇ ਸਭ ਤੋਂ ਸਫ਼ਲ ਕਪਤਾਨਾਂ ਚੋਂ ਇੱਕ ਹਨ। ਉਨ੍ਹਾਂ ਦੀ ਕਪਤਾਨੀ ਵਿੱਚ ਭਾਰਤ ਨੇ 2007 T20 ਵਿਸ਼ਵ ਕੱਪ, 2011 ODI ਵਰਲਡ ਕੱਪ ਅਤੇ 2013 ਦੀ ਚੈਂਪੀਅਨਸ਼ਿਪ ਟਰਾਫੀ ਜਿੱਤੀ ਹੈ।  ਉਸ ਤੋਂ ਬਾਅਦ ਹੁਣ ਤੱਕ ਭਾਰਤੀ ਟੀਮ ਇੱਕ ਵੀ ਵਿਸ਼ਵ ਕੱਪ ਨਹੀਂ ਜਿੱਤੀ ਹੈ।

ਜਿੱਥੇ ਫੁੱਟਬਾਲ ਦਾ ਬੁਖ਼ਾਰ ਫ਼ਿਲਹਾਲ ਪੂਰੀ ਦੁਨੀਆਂ 'ਚ ਚੜ੍ਹਿਆ ਹੋਇਆ ਹੈ ਉੱਥੇ ਧੋਨੀ ਦੇ ਪ੍ਰਸ਼ੰਸਕ ਇੱਕ ਵਾਰ ਫ਼ਿਰ ਸਾਬਤ ਕਰ ਰਹੇ ਹਨ ਕਿ 'MSD' ਦੁਨੀਆ ਦੇ ਸਭ ਤੋਂ ਪਿਆਰੇ ਖਿਡਾਰੀਆਂ ਵਿੱਚੋਂ ਇੱਕ ਹਨ। ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਸ 'ਚ ਸਾਬਕਾ ਭਾਰਤੀ ਕਪਤਾਨ ਦਾ ਇਕ ਪ੍ਰਸ਼ੰਸਕ MS Dhoni ਦੀ ਤਾਰੀਫ਼ ਕਰਦਾ ਹੋਇਆ ਨਜ਼ਰ ਆ ਰਿਹਾ ਹੈ।

ਹੋਰ ਪੜ੍ਹੋ: FIFA World Cup 2022: ਬ੍ਰਾਜ਼ੀਲ ਬਨਾਮ ਸਰਬਿਯਾ ਮੈਚ ਦੌਰਾਨ ਨੇਮਾਰ ਜੂਨੀਅਰ ਦੇ ਨਾਲ ਮੈਦਾਨ 'ਚ ਆਇਆ ਇੱਕ ਸਿੱਖ ਬੱਚਾ

ਇੱਕ ਤਸਵੀਰ ਵਿੱਚ ਧੋਨੀ ਦਾ ਫੈਨ ਇੱਕ ਪਲੇਕਾਰਡ ਫੜਿਆ ਹੋਇਆ ਦਿਖਾਈ ਦੇ ਰਿਹਾ ਹੈ ਜਿਸ 'ਤੇ ਲਿਖਿਆ ਹੋਇਆ ਹੈ “Forever Thala Dhoni” ਇੱਕ ਹੋਰ ਤਸਵੀਰ ਵਿੱਚ ਉਹ ਫੀਫਾ ਵਿਸ਼ਵ ਕੱਪ 2022 ਦੇ ਇੱਕ ਮੈਚ ਦੌਰਾਨ ਇੱਕ ਸਟੇਡੀਅਮ ਵਿੱਚ MSD ਦੀ ਨੰਬਰ 7 ਵਾਲੀ CSK ਦੀ ਜਰਸੀ ਦਿਖਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ।

ਫੀਫਾ ਵਿਸ਼ਵ ਕੱਪ 2022 ਇਸ ਮਹੀਨੇ ਦੀ 18 ਤਾਰੀਖ ਤੋਂ ਸ਼ੁਰੂ ਹੋਇਆ ਅਤੇ ਇਹ 18 ਦਿਸੰਬਰ ਨੂੰ ਖ਼ਤਮ ਹੋਵੇਗਾ।

ਹੋਰ ਪੜ੍ਹੋ: UAE ਨਹੀਂ ਜਾ ਪਾਏਗੀ ਉਰਫ਼ੀ ਜਾਵੇਦ! ਵਜ੍ਹਾ ਉਨ੍ਹਾਂ ਦਾ ਅਤਰੰਗੀ ਫੈਸ਼ਨ ਨਹੀਂ ਸਗੋਂ...

Trending news