Paytm Payments Bank: ਭਾਰਤੀ ਰਿਜ਼ਰਵ ਬੈਂਕ  ਨੇ Paytm ਪੇਮੈਂਟ ਬੈਂਕ ਨੂੰ ਲੈ ਕੇ ਵੱਡੀ ਕਾਰਵਾਈ ਕੀਤੀ ਹੈ। RBI ਨੇ Paytm ਪੇਮੈਂਟ ਬੈਂਕ 'ਤੇ Deposit ਲੈਣ 'ਤੇ ਪਾਬੰਦੀ ਲਗਾ ਦਿੱਤੀ ਹੈ। 29 ਫਰਵਰੀ ਤੋਂ ਬਾਅਦ, ਪੇਟੀਐਮ ਪੇਮੈਂਟਸ ਬੈਂਕ ਆਪਣੇ ਗਾਹਕਾਂ ਨੂੰ ਬੈਂਕਿੰਗ ਸਹੂਲਤਾਂ ਪ੍ਰਦਾਨ ਨਹੀਂ ਕਰ ਸਕੇਗਾ। ਰਿਜ਼ਰਵ ਬੈਂਕ ਨੇ ਕ੍ਰੈਡਿਟ ਲੈਣ-ਦੇਣ 'ਤੇ ਪਾਬੰਦੀ ਲਗਾ ਦਿੱਤੀ ਹੈ। ਰਿਜ਼ਰਵ ਬੈਂਕ ਨੇ ਕਿਹਾ ਹੈ ਕਿ ਨਿਯਮਾਂ ਦੀ ਪਾਲਣਾ ਨਾ ਕਰਨ ਦੇ ਕਾਰਨ ਇਹ ਕਾਰਵਾਈ ਕੀਤੀ ਗਈ ਹੈ।


COMMERCIAL BREAK
SCROLL TO CONTINUE READING

ਰਿਜ਼ਰਵ ਬੈਂਕ ਨੇ ਕੰਪਨੀ 'ਤੇ ਕ੍ਰੈਡਿਟ ਲੈਣ-ਦੇਣ, ਟਾਪ-ਅੱਪ ਸਹੂਲਤ, ਵਾਲਿਟ ਅਤੇ ਫਾਸਟੈਗ ਸਮੇਤ ਹਰ ਤਰ੍ਹਾਂ ਦੀਆਂ ਸਹੂਲਤਾਂ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਪੇਟੀਐਮ ਪੇਮੈਂਟ ਬੈਂਕ ਵੀ ਨਵੇਂ ਗਾਹਕਾਂ ਨੂੰ ਸ਼ਾਮਲ ਨਹੀਂ ਕਰ ਸਕੇਗਾ।


ਗਾਹਕ ਆਪਣੇ ਪੈਸੇ ਕੱਢਵਾ ਸਕਣਗੇ


RBI ਨੇ ਜਾਣਕਾਰੀ ਦਿੱਤੀ ਹੈ ਕਿ ਜਿਨ੍ਹਾਂ ਗਾਹਕਾਂ ਦਾ ਪੇਟੀਐਮ ਬੈੱਕ 'ਤੇ ਖਾਤਾ ਹੈ, ਉਹ ਆਪਣੇ ਪੈਸੇ ਕਢਵਾ ਸਕਦੇ ਹਨ। ਰਿਜ਼ਰਵ ਬੈਂਕ ਨੇ ਕਿਹਾ ਹੈ ਕਿ ਗਾਹਕ ਬਚਤ ਖਾਤੇ, ਚਾਲੂ ਖਾਤੇ ਜਾਂ ਕਿਸੇ ਹੋਰ ਖਾਤੇ ਤੋਂ ਆਪਣੇ ਪੈਸੇ ਕਢਵਾ ਸਕਦੇ ਹਨ। ਪੇਟੀਐਮ ਪੇਮੈਂਟ ਬੈਂਕ ਨੇ ਨਿਯਮਾਂ ਦੀ ਲਗਾਤਾਰ ਅਣਦੇਖੀ ਕੀਤੀ ਹੈ, ਜਿਸ ਕਾਰਨ ਇਹ ਸਖ਼ਤ ਕਦਮ ਚੁੱਕਿਆ ਹੈ। ਆਰਬੀਆਈ ਨੇ ਕਿਹਾ ਹੈ ਕਿ ਆਡਿਟ ਦੌਰਾਨ ਕਈ ਸੁਪਰਵਾਈਜ਼ਰੀ ਕਮੀਆਂ ਦੇਖੀਆਂ ਗਈਆਂ ਹਨ।


ਇਹ ਵੀ ਪੜ੍ਹੋ: Cm Meeting News: ਮੁੱਖ ਮੰਤਰੀ ਮਾਨ ਨੇ ਸੂਬੇ ਦੇ ਸਾਰੇ DCs ਦੇ ਨਾਲ ਕੀਤੀ ਮੀਟਿੰਗ, ਬੋਲੇ- ਅਫ਼ਸਰ ਹੁਣ ਪਿੰਡ 'ਚ ਆਉਣਗੇ


ਕਿਹੜੀਆਂ ਸੇਵਾਵਾਂ 'ਤੇ ਹੋਵੇਗੀ ਬੰਦ?


ਰਿਜ਼ਰਵ ਬੈਂਕ ਨੇ ਨਵੇਂ ਗਾਹਕਾਂ ਨੂੰ ਜੋੜਨ 'ਤੇ ਪਾਬੰਦੀਆਂ ਲਗਾਈਆਂ ਹਨ। ਇਸ ਤੋਂ ਇਲਾਵਾ ਨਿਯਮਾਂ ਦੀ ਪਾਲਣਾ ਨਾ ਕਰਨ 'ਤੇ RBI ਵੱਲੋਂ ਕਾਰਵਾਈ ਕੀਤੀ ਗਈ ਹੈ। RBI ਨੇ ਕਿਹਾ ਹੈ ਕਿ 1 ਮਾਰਚ ਤੋਂ ਨਵੇਂ ਡਿਪਾਜ਼ਿਟ ਅਤੇ ਟੌਪਅੱਪ 'ਤੇ ਪਾਬੰਦੀ ਹੈ। ਵੈਲਟ, ਫਾਸਟੈਗ, ਮੋਬਿਲਿਟੀ ਕਾਰਡ ਟਾਪਅੱਪ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਹੋਰ ਗਾਹਕਾਂ ਲਈ ਪੈਸੇ ਕਢਵਾਉਣ 'ਤੇ ਕੋਈ ਰੋਕ ਨਹੀਂ ਹੈ। ਗਾਹਕ ਆਪਣੇ ਵਾਲਿਟ, ਫਾਸਟੈਗਸ, ਕਾਰਡਾਂ ਵਿੱਚ ਪੈਸੇ ਦੀ ਵਰਤੋਂ ਕਰ ਸਕਣਗੇ।


ਇਹ ਵੀ ਪੜ੍ਹੋ:  Kejirwal News: ਦਿੱਲੀ ਮੁੱਖ ਮੰਤਰੀ ਕੇਜਰੀਵਾਲ ਨੂੰ ਈਡੀ ਨੇ ਪੇਸ਼ ਹੋਣ ਲਈ ਮੁੜ ਸੰਮਨ ਭੇਜਿਆ