ਪੰਜਾਬ ਦੇ ਵਿਚ ਨਿਕਲੀ ਬੰਪਰ ਨੌਕਰੀਆਂ ਦੀ ਭਰਤੀ, ਇਸ ਤਰੀਕ ਤੱਕ ਕੀਤਾ ਜਾ ਸਕਦਾ ਹੈ ਅਪਲਾਈ
ਇਨ੍ਹਾਂ ਅਹੁਦਿਆਂ `ਤੇ ਭਰਤੀ ਲਈ ਅਰਜ਼ੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਹਰ ਪੋਸਟ ਲਈ ਆਖਰੀ ਮਿਤੀ ਵੱਖਰੀ ਹੈ। ਸੀਐਚਓ ਦੇ ਅਹੁਦੇ ਲਈ ਅਰਜ਼ੀ ਦੀ ਪ੍ਰਕਿਰਿਆ 12 ਜੁਲਾਈ, 2022 ਤੋਂ ਸ਼ੁਰੂ ਹੋ ਗਈ ਹੈ। ਆਖਰੀ ਮਿਤੀ 25 ਜੁਲਾਈ 2022 ਹੈ।
ਚੰਡੀਗੜ: ਪੰਜਾਬ ਵਿਚ ਸਰਕਾਰੀ ਨੌਕਰੀਆਂ ਲਈ ਇਕ ਚੰਗਾ ਮੌਕਾ ਆਇਆ ਹੈ। ਨੈਸ਼ਨਲ ਹੈਲਥ ਮਿਸ਼ਨ) ਨੇ ਕਮਿਊਨਿਟੀ ਹੈਲਥ ਅਫਸਰ, ਮੈਡੀਕਲ ਅਫਸਰ, ਫਾਰਮਾਸਿਸਟ, ਅਤੇ ਕਲੀਨਿਕ ਅਸਿਸਟੈਂਟ ਸਮੇਤ ਵੱਖ-ਵੱਖ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। ਅਰਜ਼ੀ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਵੈੱਬਸਾਈਟ bfuhs.ac.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਇਹਨਾਂ ਅਸਾਮੀਆਂ ਲਈ ਕੀਤਾ ਜਾ ਸਕਦਾ ਹੈ ਅਪਲਾਈ
ਕੁੱਲ ਅਸਾਮੀਆਂ- 779
ਕਮਿਊਨਿਟੀ ਹੈਲਥ ਅਫਸਰ (CHO) – 350 ਅਸਾਮੀਆਂ
ਮੈਡੀਕਲ ਅਫਸਰ (MO) – 231 ਅਸਾਮੀਆਂ
ਫਾਰਮਾਸਿਸਟ ਪੋਸਟ - 109 ਅਸਾਮੀਆਂ
ਕਲੀਨਿਕ ਅਸਿਸਟੈਂਟ - 109 ਅਸਾਮੀਆਂ
ਯੋਗਤਾ ਅਤੇ ਉਮਰ ਸੀਮਾ
ਜਿਨ੍ਹਾਂ ਅਸਾਮੀਆਂ 'ਤੇ ਭਰਤੀ ਕੀਤੀ ਜਾਣੀ ਹੈ। ਵੱਖ-ਵੱਖ ਅਸਾਮੀਆਂ ਲਈ ਵਿਦਿਅਕ ਯੋਗਤਾ ਅਤੇ ਉਮਰ ਸੀਮਾ ਵੱਖਰੀ ਹੈ। ਇਸ ਨਾਲ ਸਬੰਧਤ ਹੋਰ ਜਾਣਕਾਰੀ ਲਈ ਉਮੀਦਵਾਰ ਉਨ੍ਹਾਂ ਅਸਾਮੀਆਂ ਬਾਰੇ ਅਧਿਕਾਰਤ ਵੈਬਸਾਈਟ 'ਤੇ ਜਾਰੀ ਨੋਟੀਫਿਕੇਸ਼ਨ ਨੂੰ ਦੇਖ ਸਕਦੇ ਹਨ ਜਿਨ੍ਹਾਂ ਲਈ ਉਹ ਅਪਲਾਈ ਕਰਨਾ ਚਾਹੁੰਦੇ ਹਨ।
ਕਦੋਂ ਤੱਕ ਅਪਲਾਈ ਕੀਤਾ ਜਾ ਸਕਦਾ ਹੈ
ਇਨ੍ਹਾਂ ਅਹੁਦਿਆਂ 'ਤੇ ਭਰਤੀ ਲਈ ਅਰਜ਼ੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਹਰ ਪੋਸਟ ਲਈ ਆਖਰੀ ਮਿਤੀ ਵੱਖਰੀ ਹੈ। ਸੀਐਚਓ ਦੇ ਅਹੁਦੇ ਲਈ ਅਰਜ਼ੀ ਦੀ ਪ੍ਰਕਿਰਿਆ 12 ਜੁਲਾਈ, 2022 ਤੋਂ ਸ਼ੁਰੂ ਹੋ ਗਈ ਹੈ। ਆਖਰੀ ਮਿਤੀ 25 ਜੁਲਾਈ 2022 ਹੈ। ਇਸ ਦੇ ਨਾਲ ਹੀ ਫਾਰਮਾਸਿਸਟ, ਮੈਡੀਕਲ ਅਫਸਰ ਅਤੇ ਕਲੀਨਿਕ ਸਹਾਇਕ ਦੀਆਂ ਅਸਾਮੀਆਂ ਲਈ 11 ਜੁਲਾਈ 2022 ਨੂੰ ਅਰਜ਼ੀਆਂ ਸ਼ੁਰੂ ਕੀਤੀਆਂ ਗਈਆਂ ਹਨ। ਫਾਰਮ ਭਰਨ ਦੀ ਆਖਰੀ ਮਿਤੀ 20 ਜੁਲਾਈ 2022 ਹੈ।
ਟੈਸਟ ਦੀ ਮਿਤੀ
ਸੀ. ਐਚ. ਓ. ਦੇ ਅਹੁਦੇ ਲਈ ਪ੍ਰੀਖਿਆ - 07 ਅਗਸਤ 2022
ਮੈਡੀਕਲ ਅਫਸਰ ਪ੍ਰੀਖਿਆ - 26 ਜੁਲਾਈ 2022
ਫਾਰਮਾਸਿਸਟ ਪੋਸਟ ਪ੍ਰੀਖਿਆ - 24 ਜੁਲਾਈ, 2022
ਕਲੀਨਿਕ ਅਸਿਸਟੈਂਟ ਦੇ ਅਹੁਦੇ ਲਈ ਪ੍ਰੀਖਿਆ - 31 ਜੁਲਾਈ, 2022