Padma Shri award 2023: ਪੰਜਾਬ ਦੇ ਪ੍ਰਸਿੱਧ ਸਾਹਿਤਕਾਰ ਡਾ. ਰਤਨ ਸਿੰਘ ਜੱਗੀ ਨੂੰ ਮਿਲੇਗਾ ਪਦਮ ਸ਼੍ਰੀ ਅਵਾਰਡ
ਗੌਰਤਲਬ ਹੈ ਕਿ ਡਾ. ਜੱਗੀ ਵੱਲੋਂ ਤੁਲਸੀ ਰਾਮਾਇਣ (ਰਾਮਚਰਿਤਮਾਨਸ) ਦਾ ਪੰਜਾਬੀ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ।
Republic Day 2023, Padma Shri award to Punjab's Dr Rattan Singh Jaggi: ਇਸ ਗਣਤੰਤਰ ਦਿਵਸ ਦੇ ਮੌਕੇ ਪੰਜਾਬ ਦੇ ਉੱਘੇ ਸਾਹਿਤਕਾਰ ਡਾ. ਰਤਨ ਸਿੰਘ ਜੱਗੀ ਨੂੰ ਸਾਹਿਤ ਅਤੇ ਸਿਖਿਆ ਦੇ ਖੇਤਰ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਪਦਮ ਸ਼੍ਰੀ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।
ਦੱਸ ਦਈਏ ਕਿ ਡਾ. ਰਤਨ ਸਿੰਘ ਜੱਗੀ ਪੰਜਾਬੀ ਅਤੇ ਹਿੰਦੀ ਸਾਹਿਤ ਦੇ ਖੇਤਰ ਵਿੱਚ ਬਹੁਤ ਪ੍ਰਸਿੱਧ ਹਨ, ਜਿਨ੍ਹਾਂ ਵਿੱਚੋਂ ਗੁਰਮਤਿ ਸਾਹਿਤ 'ਤੇ ਉਨ੍ਹਾਂ ਦੀ ਮਜ਼ਬੂਤ ਪਕੜ ਹੈ। ਉਨ੍ਹਾਂ ਵੱਲੋਂ ਆਪਣੇ ਜੀਵਨ ਦੇ 70 ਤੋਂ ਵੱਧ ਸਾਲ ਪੰਜਾਬੀ, ਹਿੰਦੀ ਅਤੇ ਗੁਰਮਤਿ ਸਾਹਿਤ ਦੀ ਸੇਵਾ ਲਈ ਸਮਰਪਿਤ ਕੀਤੇ ਗਏ ਹਨ।
ਜ਼ਿਕਰਯੋਗ ਹੈ ਕਿ ਡਾ. ਜੱਗੀ ਨੇ 1962 ਵਿੱਚ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਤੋਂ "ਦਸਮ ਗ੍ਰੰਥ ਦਾ ਪੌਰਾਣਿਕ ਅਧਿਐਨ" ਵਿਸ਼ੇ 'ਤੇ ਪੀਐਚਡੀ ਕੀਤੀ। 1973 ਵਿੱਚ ਉਨ੍ਹਾਂ ਨੂੰ ਮਗਧ ਯੂਨੀਵਰਸਿਟੀ, ਬੋਧਗਯਾ ਵੱਲੋਂ DLitt ਨਾਲ ਸਨਮਾਨਿਤ ਕੀਤਾ ਗਿਆ ਸੀ ਜਿੱਥੇ ਉਨ੍ਹਾਂ ਦਾ ਹਿੰਦੀ ਵਿੱਚ ਵਿਸ਼ਾ ਸੀ "ਸ੍ਰੀ ਗੁਰੂ ਨਾਨਕ: ਵਿਅਕਤਿਤਵ, ਕ੍ਰਿਤਿਤਵਾ ਔਰ ਚਿੰਤਨ"
ਡਾ. ਜੱਗੀ ਵੱਲੋਂ ਗੁਰੂ ਨਾਨਕ ਬਾਣੀ ਬਾਰੇ ਕਈ ਪੁਸਤਕਾਂ ਲਿਖੀਆਂ ਗਈਆਂ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੌਰਾਨ, ਪੰਜਾਬ ਸਰਕਾਰ ਨੂੰ ਡਾ. ਜੱਗੀ ਵੱਲੋਂ ਪੰਜਾਬੀ ਅਤੇ ਹਿੰਦੀ ਵਿੱਚ ਤਿਆਰ ਕੀਤਾ ਗਿਆ “ਗੁਰੂ ਨਾਨਕ ਬਾਣੀ: ਪੜ੍ਹਤੇ ਪੜ੍ਹਿਆ ਲਿਖਿਆ” ਸਿਰਲੇਖ ਵਾਲਾ ਖੰਡ ਮਿਲਿਆ, ਜੋ ਕਿ ਬਾਅਦ 'ਚ ਵੰਡਿਆ ਗਿਆ।
ਗੌਰਤਲਬ ਹੈ ਕਿ ਡਾ. ਜੱਗੀ ਵੱਲੋਂ ਤੁਲਸੀ ਰਾਮਾਇਣ (ਰਾਮਚਰਿਤਮਾਨਸ) ਦਾ ਪੰਜਾਬੀ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ। ਗੁਰੂ ਗ੍ਰੰਥ ਸਾਹਿਬ ਨਾਲ ਸਬੰਧਤ ਸਵਾਲਾਂ ਦੇ ਜਵਾਬ ਦੇਣ ਲਈ ਇੱਕ ਐਨਸਾਈਕਲੋਪੀਡੀਆ ਦੀ ਲੋੜ ਨੂੰ ਸਮਝਦੇ ਹੋਏ, ਡਾ. ਜੱਗੀ ਵੱਲੋਂ 2002 ਵਿੱਚ ਸੰਖੇਪ ਪਰ ਪ੍ਰਮਾਣਿਤ ਤਰੀਕੇ ਨਾਲ "ਗੁਰੂ ਗ੍ਰੰਥ ਵਿਸ਼ਵਕੋਸ਼ (ਵਿਸ਼ਵਕੋਸ਼)" ਲਿਖਿਆ ਗਿਆ ਜੋ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਸੀ।
ਇਹ ਵੀ ਪੜ੍ਹੋ: Sidhu Moose Wala News: ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਪੁਰਾਣੀ ਫੋਟੋ ਕੀਤੀ ਸਾਂਝੀ; ਕਹੀ ਇਹ ਭਾਵੁਕ ਗੱਲ!
ਸਾਹਿਤ ਦੇ ਖੇਤਰ ਵਿੱਚ ਡਾ.ਰਤਨ ਸਿੰਘ ਨੂੰ ਸਨਮਾਨਿਤ ਕਰਨ ਲਈ ਪੰਜਾਬੀ ਯੂਨੀਵਰਸਿਟੀ ਵੱਲੋਂ ਉਨ੍ਹਾਂ ਨੂੰ 2014 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ 2015 ਵਿੱਚ ਡੀ ਲਿਟ ਡਿਗਰੀ ਵੀ ਪ੍ਰਦਾਨ ਕੀਤੀ ਗਈ।
ਇਹ ਵੀ ਪੜ੍ਹੋ: Punjab Board Exam Date 2023: PSEB ਵੱਲੋਂ 12ਵੀਂ ਦੀ ਡੇਟਸ਼ੀਟ ਜਾਰੀ; ਲਿੰਕ ਰਾਹੀਂ ਕਰੋ ਚੈੱਕ
(For more news apart from Republic Day 2023 and Padma Shri award to Punjab's Dr Rattan Singh Jaggi, stay tuned to Zee PHH)