ਅੰਮ੍ਰਿਤਸਰ ਵਿੱਚ 5 ਲੁਟੇਰੇ ਹਥਿਆਰਾਂ ਨਾਲ PNB ਬੈਂਕ `ਚ ਹੋਏ ਦਾਖਲ, 17 ਹਜ਼ਾਰ ਰੁਪਏ ਲੈ ਕੇ ਫਰਾਰ
ਬੈਂਕ ਮੁਲਾਜ਼ਮਾਂ ਨੇ ਦੱਸਿਆ ਕਿ ਸਵੇਰੇ ਇੱਕ ਗਾਹਕ ਦੀ 25 ਹਜ਼ਾਰ ਦੀ ਪੇਮੈਂਟ ਆਈ ਸੀ ਜਿਸ ਵਿੱਚ 8 ਹਜ਼ਾਰ ਰੁਪਏ ਵੰਡੇ ਜਾ ਚੁੱਕੇ ਸਨ।
Robbery at Punjab National Bank in Punjab's Amritsar news: ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਤੋਂ ਇੱਕ ਖ਼ਬਰ ਆ ਰਹੀ ਹੈ ਕਿ ਇੱਕ ਹੋਰ ਪੰਜਾਬ ਨੈਸ਼ਨਲ ਬੈਂਕ (PNB) ਬੈਂਕ ਲੁੱਟਿਆ ਗਿਆ ਹੈ। ਇਸ ਵਾਰ 4 ਲੁਟੇਰਿਆਂ ਵੱਲੋਂ ਹਥਿਆਰਾਂ ਦੇ ਜ਼ੋਰ 'ਤੇ ਇਸ ਬੈਂਕ ਨੂੰ ਲੁੱਟਿਆ ਗਿਆ ਹੈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਬੈਂਕ ਵਿੱਚ ਅੱਗ ਲੱਗ ਗਈ ਸੀ, ਜਿਸ ਕਰਕੇ ਬੈਂਕ ਕੰਮ ਨਹੀਂ ਕਰ ਰਿਹਾ ਸੀ। ਇਸੇ ਕਰਕੇ ਬੈਂਕ ਵਿੱਚੋਂ ਸਿਰਫ਼ 17 ਹਜ਼ਾਰ ਰੁਪਏ ਹੀ ਲੁੱਟੇ ਗਏ।
ਬੈਂਕ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਬੈਂਕ ਵਿੱਚ ਅੱਗ ਲੱਗ ਗਈ ਸੀ ਜਿਸ ਕਾਰਨ ਬੈਂਕ ਬੰਦ ਸੀ ਅਤੇ ਅੰਦਰ ਮਜ਼ਦੂਰ ਕੰਮ ਕਰ ਰਹੇ ਸਨ। ਬੈਂਕ ਨਾਲ ਜੁੜੇ ਏਜੰਟ ਬਹੁਤ ਘੱਟ ਪੇਮੈਂਟ ਲੈ ਕੇ ਆਉਂਦੇ ਸਨ। ਮਿਲੀ ਜਾਣਕਾਰੀ ਮੁਤਾਬਕ ਜਦੋਂ ਇਹ ਘਟਨਾ ਵਾਪਰੀ ਤਾਂ ਉਦੋਂ ਕੈਸ਼ੀਅਰ ਦੁਪਹਿਰ 12.55 ਵਜੇ ਬੈਂਕ ਵਿੱਚ ਮੌਜੂਦ ਸੀ। ਚਾਰੇ ਲੁਟੇਰੇ, ਜਿਨ੍ਹਾਂ ਦੇ ਮੂੰਹ ਢਕੇ ਹੋਏ ਸਨ, ਸਿੱਧੇ ਕੈਸ਼ੀਅਰ ਮਨਜੀਤ ਕੌਰ ਕੋਲ ਗਏ ਅਤੇ ਹਥਿਆਰ ਦਿਖਾ ਕੇ ਬੈਂਕ ਵਿੱਚ ਪਈ ਸਾਰੀ ਨਕਦੀ ਲੈ ਕੇ ਫ਼ਰਾਰ ਹੋ ਗਏ।
ਬੈਂਕ ਮੁਲਾਜ਼ਮਾਂ ਨੇ ਦੱਸਿਆ ਕਿ ਸਵੇਰੇ ਇੱਕ ਗਾਹਕ ਦੀ 25 ਹਜ਼ਾਰ ਦੀ ਪੇਮੈਂਟ ਆਈ ਸੀ ਜਿਸ ਵਿੱਚ 8 ਹਜ਼ਾਰ ਰੁਪਏ ਵੰਡੇ ਜਾ ਚੁੱਕੇ ਸਨ। ਘਟਨਾ ਦੇ ਸਮੇਂ ਬੈਂਕ 'ਚ ਸਿਰਫ 17 ਹਜ਼ਾਰ ਰੁਪਏ ਹੀ ਸਨ, ਜਿਨ੍ਹਾਂ ਨੂੰ ਲੁਟੇਰੇ ਆਪਣੇ ਨਾਲ ਲੈ ਗਏ।
ਦੱਸਿਆ ਜਾ ਰਿਹਾ ਹੈ ਕਿ ਲੁਟੇਰਿਆਂ ਦੇ ਹੱਥਾਂ ਵਿੱਚ ਪਿਸਤੌਲ ਸੀ ਅਤੇ ਉਹ ਮੋਟਰਸਾਈਕਲ 'ਤੇ ਬੈਂਕ ਪਹੁੰਚੇ ਸਨ। ਅੱਗ ਲੱਗਣ ਕਾਰਨ ਬੈਂਕ ਦਾ ਸੀਸੀਟੀਵੀ ਸਿਸਟਮ ਵੀ ਨੁਕਸਾਨਿਆ ਗਿਆ ਸੀ। ਇਨ੍ਹਾਂ ਹੀ ਨਹੀਂ ਇਸ ਦੌਰਾਨ ਬੈਂਕ ਵਿੱਚ ਗਾਰਡ ਵੀ ਮੌਜੂਦ ਨਹੀਂ ਸਨ ਪਰ ਬੈਂਕ ਦੇ ਆਲੇ-ਦੁਆਲੇ ਲੱਗੇ ਕੈਮਰਿਆਂ ਵਿੱਚ ਲੁਟੇਰਿਆਂ ਦੀ ਹਰਕਤ ਕੈਦ ਹੋ ਗਈ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਚਾਰ ਦਿਨ ਪਹਿਲਾਂ 16 ਫਰਵਰੀ ਨੂੰ ਅੰਮ੍ਰਿਤਸਰ ਦੇ ਪੌਸ਼ ਇਲਾਕੇ ਰਾਣੀ ਕਾ ਬਾਗ ਸਥਿਤ ਪੰਜਾਬ ਨੈਸ਼ਨਲ ਬੈਂਕ 'ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਸਿਟੀ ਪੁਲਿਸ ਵੱਲੋਂ ਸੋਮਵਾਰ ਨੂੰ ਹੀ ਦੋਵਾਂ ਮੁਲਜ਼ਮਾਂ ਨੂੰ ਫੜ ਲਿਆ ਸੀ। ਅਤੇ ਹੁਣ ਅੰਮ੍ਰਿਤਸਰ ਦਿਹਾਤੀ ਵਿੱਚ ਇੱਕ ਹੋਰ ਬੈਂਕ ਨੂੰ ਲੁਟੇਰਿਆਂ ਨੇ ਨਿਸ਼ਾਨਾ ਬਣਾਇਆ।
(For more news apart from Robbery at Punjab National Bank in Punjab's Amritsar, stay tuned to Zee PHH)

ਇਹ ਵੀ ਪੜ੍ਹੋ: ਕੌਮੀ ਇਨਸਾਫ਼ ਮੋਰਚੇ ਨਾਲ ਮੇਰਾ ਕੋਈ ਸੰਬੰਧ ਨਹੀਂ: ਬਲਵੰਤ ਸਿੰਘ ਰਾਜੋਆਣਾ
ਦੱਸਿਆ ਜਾ ਰਿਹਾ ਹੈ ਕਿ ਲੁਟੇਰਿਆਂ ਦੇ ਹੱਥਾਂ ਵਿੱਚ ਪਿਸਤੌਲ ਸੀ ਅਤੇ ਉਹ ਮੋਟਰਸਾਈਕਲ 'ਤੇ ਬੈਂਕ ਪਹੁੰਚੇ ਸਨ। ਅੱਗ ਲੱਗਣ ਕਾਰਨ ਬੈਂਕ ਦਾ ਸੀਸੀਟੀਵੀ ਸਿਸਟਮ ਵੀ ਨੁਕਸਾਨਿਆ ਗਿਆ ਸੀ। ਇਨ੍ਹਾਂ ਹੀ ਨਹੀਂ ਇਸ ਦੌਰਾਨ ਬੈਂਕ ਵਿੱਚ ਗਾਰਡ ਵੀ ਮੌਜੂਦ ਨਹੀਂ ਸਨ ਪਰ ਬੈਂਕ ਦੇ ਆਲੇ-ਦੁਆਲੇ ਲੱਗੇ ਕੈਮਰਿਆਂ ਵਿੱਚ ਲੁਟੇਰਿਆਂ ਦੀ ਹਰਕਤ ਕੈਦ ਹੋ ਗਈ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਚਾਰ ਦਿਨ ਪਹਿਲਾਂ 16 ਫਰਵਰੀ ਨੂੰ ਅੰਮ੍ਰਿਤਸਰ ਦੇ ਪੌਸ਼ ਇਲਾਕੇ ਰਾਣੀ ਕਾ ਬਾਗ ਸਥਿਤ ਪੰਜਾਬ ਨੈਸ਼ਨਲ ਬੈਂਕ 'ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਸਿਟੀ ਪੁਲਿਸ ਵੱਲੋਂ ਸੋਮਵਾਰ ਨੂੰ ਹੀ ਦੋਵਾਂ ਮੁਲਜ਼ਮਾਂ ਨੂੰ ਫੜ ਲਿਆ ਸੀ। ਅਤੇ ਹੁਣ ਅੰਮ੍ਰਿਤਸਰ ਦਿਹਾਤੀ ਵਿੱਚ ਇੱਕ ਹੋਰ ਬੈਂਕ ਨੂੰ ਲੁਟੇਰਿਆਂ ਨੇ ਨਿਸ਼ਾਨਾ ਬਣਾਇਆ।
ਇਹ ਵੀ ਪੜ੍ਹੋ: CM ਭਗਵੰਤ ਮਾਨ ਦਾ ਅਕਾਲੀਆਂ 'ਤੇ ਨਿਸ਼ਾਨਾ ''ਵੇਲੇ ਦੇ ਕੰਮ ਕੁਵੇਲੇ ਦੀ ਟੱਕਰਾਂ, ਹੁਣ ਪ੍ਰਕਾਸ਼ ਸਿੰਘ ਬਾਦਲ ਦੇ ਦਸਤਖਤਾਂ ਦਾ ਕੀ ਮੁੱਲ?"