Roopnagar Mount Kilimanjaro: ਪੰਜਾਬ ਦੇ ਰੋਪੜ ਦੇ ਰਹਿਣ ਵਾਲੇ ਪੰਜ ਸਾਲਾ ਤੇਗਬੀਰ ਸਿੰਘ ਨੇ ਅਨੋਖੀ ਮਿਸਾਲ ਕਾਇਮ ਕੀਤੀ ਹੈ। ਉਹ ਕਿਲੀਮੰਜਾਰੋ ਚੋਟੀ 'ਤੇ ਚੜ੍ਹਨ ਵਾਲਾ ਏਸ਼ੀਆ ਦਾ ਸਭ ਤੋਂ ਘੱਟ ਉਮਰ ਦਾ ਨੌਜਵਾਨ ਬਣ ਗਿਆ ਹੈ। ਇਹ ਅਫ਼ਰੀਕੀ ਮਹਾਂਦੀਪ ਦੀ ਸਭ ਤੋਂ ਉੱਚੀ ਚੋਟੀ ਹੈ ਅਤੇ ਤਨਜ਼ਾਨੀਆ ਵਿੱਚ 19,340 ਫੁੱਟ (5895 ਮੀਟਰ) ਤੋਂ ਵੱਧ ਦੀ ਉਚਾਈ 'ਤੇ ਸਥਿਤ ਹੈ।


COMMERCIAL BREAK
SCROLL TO CONTINUE READING

ਇਹ ਘੱਟ ਆਕਸੀਜਨ ਵਾਲਾ ਸਫ਼ਰ ਹੈ ਅਤੇ ਉਚਾਈ ਦੀ ਬਿਮਾਰੀ ਨਾਲ ਨਜਿੱਠਣ ਲਈ ਤਿਆਰੀ ਦੀ ਲੋੜ ਹੁੰਦੀ ਹੈ। ਤੇਗਬੀਰ (Roopnagar Mount Kilimanjaro) ਨੇ ਕਰੀਬ ਡੇਢ ਸਾਲ ਪਹਿਲਾਂ ਇਸ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ।


ਡੀਜੀਪੀ ਗੌਰਵ ਯਾਦਵ ਦਾ  ਟਵੀਟ 
ਹੁਣ ਇਸ ਬਾਰੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰ ਵਧਾਈ ਦਿੱਤੀ ਹੈ। ਡੀਜੀਪੀ ਗੌਰਵ ਯਾਦਵ ਨੇ ਲਿਖਿਆ ਹੈ ਕਿ ਰੋਪੜ, ਪੰਜਾਬ ਦੇ 5 ਸਾਲ ਦੇ ਤੇਗਬੀਰ ਸਿੰਘ 'ਤੇ ਮਾਣ ਹੈ ਕਿਲੀਮੰਜਾਰੋ ਚੋਟੀ ਨੂੰ ਫਤਹਿ ਕਰਨ ਵਾਲਾ ਸਭ ਤੋਂ ਘੱਟ ਉਮਰ ਦਾ #ਏਸ਼ੀਅਨ ਬਣਨ ਲਈ! ਉਸਦਾ ਦ੍ਰਿੜ ਇਰਾਦਾ ਅਤੇ ਲਚਕੀਲਾਪਣ ਸਾਡੇ ਸਾਰਿਆਂ ਲਈ ਪ੍ਰੇਰਨਾ ਹੈ।  ਉਸ ਦੀ ਪ੍ਰਾਪਤੀ ਹੋਰਨਾਂ ਨੂੰ ਅੱਗੇ ਵਧਣ ਦੀ ਪ੍ਰੇਰਨਾ ਦੇਵੇਗੀ।



ਇਹ ਵੀ ਪੜ੍ਹੋ:  Punjab News: ਵਿਆਹ ਦਾ ਝਾਂਸਾ ਦੇ ਕੇ ਔਰਤ ਨਾਲ ਕਰਦਾ ਸੀ ਜਬਰ ਜਨਾਹ, ਮੁੰਬਈ ਤੋਂ ਫ਼ਰਾਰ ਮੁਲਜ਼ਮ ਪੰਜਾਬ ਤੋਂ ਗ੍ਰਿਫ਼ਤਾਰ


ਦਰਅਸਲ ਤੇਗਬੀਰ ਨੇ ਪਿਛਲੇ ਸਾਲ 6 ਅਗਸਤ ਨੂੰ 5 ਸਾਲ ਦੀ ਉਮਰ 'ਚ ਮਾਊਂਟ ਕਿਲੀਮੰਜਾਰੋ Roopnagar Mount Kilimanjaro)  'ਤੇ ਚੜ੍ਹਾਈ ਕਰਨ ਦੇ ਸਰਬੀਆ ਦੇ ਓਗਨਜੇਨ ਜ਼ਿਵਕੋਵਿਕ ਵੱਲੋਂ ਬਣਾਏ ਵਿਸ਼ਵ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਮਾਉਂਟ ਕਿਲੀਮੰਜਾਰੋ ਦੀ ਟ੍ਰੈਕਿੰਗ ਕਰਨ ਵਾਲੇ ਵਿਸ਼ਵ ਦੇ ਪੋਰਟਲ ਦੇ ਲਿੰਕ ਅਨੁਸਾਰ ਤੇਗਬੀਰ ਸਿੰਘ ਨੇ ਉਹ ਉਪਲਬਧੀ ਹਾਸਲ ਕਰਨ ਵਾਲਾ ਏਸ਼ੀਆ ਅਤੇ ਭਾਰਤ ਵਿੱਚ ਸਭ ਤੋਂ ਘੱਟ ਉਮਰ ਦਾ ਨੌਜਵਾਨ ਹੈ।