Sangrur News(Kirti Pal): ਸੰਗਰੂਰ ਜ਼ਿਲ੍ਹੇ ਵਿਚ 14 ਸਾਲ ਦੀ ਲੜਕੀ ਨਾਲ ਗੁਆਂਢੀ 'ਚ ਰਹਿੰਦੇ ਮੁੰਡੇ ਵੱਲੋਂ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਨੂੰ ਇਸ ਘਟਨਾ ਬਾਰੇ ਉਸ ਵੇਲੇ ਪਤਾ ਲੱਗਿਆ ਜਦੋਂ ਲੜਕਾ ਉਨ੍ਹਾਂ ਨੂੰ ਲੜਕੀ ਦੀਆਂ ਅਸ਼ਲੀਲ ਵੀਡੀਓ ਫੋਨ 'ਤੇ ਭੇਜਣ ਲੱਗ ਗਿਆ। ਜਿਸ ਤੋਂ ਪਰਿਵਾਰ ਨੇ ਇਸ ਸਬੰਧੀ ਜਾਣਕਾਰੀ ਪੁਲਿਸ ਨੂੰ ਦਿੱਤੀ। ਪੀੜਤ ਪਰਿਵਾਰ ਦੀ ਸ਼ਿਕਾਇਤ ਦੇ ਅਧਾਰ ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਲੋਕਾਂ ਖਿਲਾਫ ਮੁਕਦਮਾ ਦਰਜ ਕਰ ਲਿਆ ਹੈ। 


COMMERCIAL BREAK
SCROLL TO CONTINUE READING

ਪੀੜਤ ਪਰਿਵਾਰ ਮੁਤਾਬਿਕ ਉਨ੍ਹਾਂ ਦੀ ਲੜਕੀ ਦਸਵੀਂ ਜਮਾਤ ਵਿਚ ਪੜਦੀ ਹੈ। ਉਸ ਦਾ ਗੁਆਂਢੀ 'ਚ ਰਹਿੰਦੇ ਮੁੰਡੇ ਅਤੇ ਉਸ ਦੇ ਦੋਸਤ ਵੱਲੋਂ ਬਲਾਤਕਾਰ ਕੀਤਾ ਗਿਆ। ਉਸ ਅਕਸਰ ਉਨ੍ਹਾਂ ਦਾ ਗੁਆਂਢੀ ਹੋਣ ਕਰਕੇ ਉਨ੍ਹਾਂ ਦੇ ਘਰ ਚਲੀ ਜਾਂਦੀ ਸੀ। ਜਿਸ ਤੋਂ ਬਾਅਦ ਉਹ ਮੁੰਡੇ ਲੜਕੀ ਨੂੰ ਕੋਲਡ ਡਰਿੰਕ ਵਿੱਚ ਕੁੱਝ ਮਿਲਾਕੇ ਪਿਲਾ ਦਿੰਦੇ ਸਨ। ਜਿਸ ਤੋਂ ਬਾਅਦ ਉਸਨੂੰ ਕੋਈ ਹੋਸ਼ ਨਹੀਂ ਰਹਿੰਦੀ ਸੀ ਅਤੇ ਉਹ ਬਲਾਤਕਾਰ ਕਰਦੇ ਸਨ। ਲੜਕੀ ਦਾ ਕਹਿਣਾ ਹੈ ਕਿ ਉਸ ਨੂੰ ਕਈ ਵਾਰ ਨੌਜਵਾਨਾਂ ਵੱਲੋਂ ਧਮਕੀਆਂ ਵੀ ਦਿੱਤੀਆਂ ਗਈ ਕਿ ਸਾਡੇ ਨਾਲ ਚੱਲ ਨਹੀਂ ਅਸੀਂ ਤੇਰੇ ਪਰਿਵਾਰ ਨੂੰ ਖ਼ਤਮ ਕਰ ਦਵਾਂਗੇ। ਜਿਸ ਤੋਂ ਕਈ ਵਾਰ ਉਸ ਨੂੰ ਜ਼ਬਰਦਸਤੀ ਸਕੂਲ ਤੋਂ ਕਾਰ ਵਿਚ ਲਿਜਾ ਕੇ ਵੀ ਉਸ ਨਾਲ ਬਲਾਤਕਾਰ ਕੀਤਾ ਗਿਆ।


ਮਾਤਾ ਪਿਤਾ ਦਾ ਕਹਿਣਾ ਹੈ ਕਿ ਲੜਕੇ ਨੇ ਉਨ੍ਹਾਂ ਦੀ ਲੜਕੀ ਨਾਲ ਬਲਾਤਕਾਰ ਤਾਂ ਕੀਤਾ ਹੀ ਇਸ ਤੋਂ ਬਾਅਦ ਉਸ ਨੇ ਨਾਬਾਲਗ ਲੜਕੀ ਦੀਆਂ ਅਸ਼ਲੀਲ ਵੀਡੀਓ ਅਤੇ ਤਸਵੀਰਾਂ ਵਾਈਰਲ ਕਰ ਦਿੱਤੀਆਂ। ਨੌਜਵਾਨਾਂ ਨੇ ਸਾਡੇ ਫੋਨ ਉਤੇ ਵੀ ਅਸ਼ਲੀਲ ਵੀਡੀਓ ਅਤੇ ਤਸਵੀਰਾਂ ਵੀ ਭੇਜਿਆ ਜਿਸ ਤੋਂ ਬਾਅਦ ਸਾਨੂੰ ਸਾਰੀ ਘਟਨਾ ਬਾਰੇ ਪੱਤਾ ਲੱਗਿਆ। ਪਰਿਵਾਰ ਦਾ ਕਹਿਣਾ ਹੈ ਕਿ ਪਿੰਡ ਦੇ ਹੀ ਦੋ ਨੋਜਵਾਨ ਨਾਲ ਇੱਕ ਕਿਸੇ ਪੁਲਿਸ ਵਾਲੇ ਦਾ ਲੜਕਾ ਹੈ ਜੋਂ ਸਾਡੀ ਲੜਕੀ ਨਾਲ ਬਲਾਤਕਾਰ ਕਰਦਾ ਰਿਹਾ। ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਉਨ੍ਹਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।


ਇਸ ਬਾਰੇ ਡੀ ਐਸ ਪੀ ਮਨੋਜ਼ ਗੋਰਸੀ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਪੀੜਤਾ ਅਤੇ ਉਸਦੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਅਧਾਰ ਉੱਤੇ ਦੋਸ਼ੀਆ ਖਿਲਾਫ ਮੁਕਦਮਾ ਦਰਜ ਕਰ ਲਿਆ ਗਿਆ ਹੈ ਅਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।