Sangrur News: ਨਸ਼ੇ ਦੀ ਓਵਰਡੋਜ ਨਾਲ ਨੌਜਵਾਨ ਦੀ ਮੌਤ, ਮਾਂ ਬਾਪ ਦਾ ਰੋ-ਰੋ ਬੁਰਾ ਹਾਲ, ਪੁਲਿਸ ਨਹੀਂ ਕਰ ਰਹੀ ਕਾਰਵਾਈ
Sangrur Drug Overdose Case: ਨਸ਼ੇ ਦੀ ਓਵਰਡੋਜ ਨਾਲ ਚੀਮਾ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਹੋਈ ਮੌਤ ਹੋ ਗਈ ਅਤੇ ਘਰ ਦੇ ਵਿੱਚ ਮਾਤਮ ਛਾ ਗਿਆ ਹੈ।
Sangrur Drug overdose Case/ਕੀਰਤੀਪਾਲ ਕੁਮਾਰ: ਪੰਜਾਬ ਦੇ ਵਿੱਚ ਜੇਕਰ ਨਸ਼ੇ ਨਾਲ ਮਰਨ ਵਾਲੇ ਨੌਜਵਾਨਾਂ ਦੀ ਗਿਣਤੀ ਬਾਰੇ ਗੱਲ ਕੀਤੀ ਜਾਵੇ ਤਾਂ ਦਿਨੋ ਦਿਨ ਇਹ ਗਿਣਤੀ ਵੱਧਦੀ ਜਾ ਰਹੀ ਹੈ ਉੱਥੇ ਹੀ ਜੇਕਰ ਮੌਜੂਦਾ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਲਈ ਨਸ਼ੇ ਨੂੰ ਲੈ ਕੇ ਹਾਲਾਤ ਕੋਈ ਜਿਆਦਾ ਚੰਗੇ ਨਹੀਂ ਹਨ ਉਥੇ ਹੀ ਮਾਮਲਾ ਸਾਹਮਣੇ ਆਇਆ ਹੈ ਸੰਗਰੂਰ ਦੇ ਪਿੰਡ ਚੀਮਾ ਦਾ ਜਿੱਥੇ ਕਿ ਇੱਕ ਬੋਕਸਿੰਗ ਕਰਨ ਵਾਲਾ ਨੌਜਵਾਨ ਨਸ਼ੇ ਦੀ ਓਵਰਡੋਜ ਦੇ ਨਾਲ ਖਤਮ ਹੋ ਗਿਆ ਹੈ।
ਖੇਡਾਂ ਦੇ ਵਿੱਚ ਰੱਖਦਾ ਸੀ ਰੁਚੀ
ਉੱਥੇ ਹੀ ਜਦੋਂ ਇਸ ਦੇ ਬਾਰੇ ਪਰਿਵਾਰ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਜੋ ਕਿ ਨਸ਼ੇ ਦੀ ਓਵਰਡੋਜ ਦੇ ਨਾਲ ਮਰ ਗਿਆ ਹੈ। ਉਹ ਖੇਡਾਂ ਦੇ ਵਿੱਚ ਰੁਚੀ ਰੱਖਦਾ ਸੀ ਪਰ ਉਸਦੇ ਗਲਤ ਸੰਗਤ ਕਾਰਨ ਉਹ ਨਸ਼ਾ ਕਰਨ ਲੱਗ ਗਿਆ ਸੀ ਜਿਸ ਤੋਂ ਬਾਅਦ ਸਾਹਮਣੇ ਆਇਆ ਕਿ ਨਸ਼ਾ ਜ਼ਿਆਦਾ ਕਰਨ ਕਾਰਨ ਉਸ ਦੀ ਮੌਤ ਹੋ ਗਈ ਇਸ ਦੇ ਨਾਲ ਹੀ ਦੁਖੀ ਪਿਤਾ ਨੇ ਕਿਹਾ ਕਿ ਉਹ ਅੱਜ ਰੋਣ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਸਕਦੇ ਅਤੇ ਉਹ ਸਰਕਾਰ ਅੱਗੇ ਇਹ ਅਪੀਲ ਕਰਦੇ ਹਨ ਕਿ ਕਿਸੇ ਹੋਰ ਪਰਿਵਾਰ ਦਾ ਪੁੱਤ ਨਸ਼ੇ ਕਾਰਨ ਨਾ ਮਰੇ ਉਸ ਦੇ ਲਈ ਸਰਕਾਰ ਕੋਈ ਠੋਸ ਕਦਮ ਚੁੱਕੇ।
ਇਹ ਵੀ ਪੜ੍ਹੋ: Military Helicopters Crash: ਮਲੇਸ਼ੀਆ 'ਚ ਟ੍ਰੇਨਿੰਗ ਦੌਰਾਨ ਦੋ ਨੇਵੀ ਹੈਲੀਕਾਪਟਰ ਹੋਏ ਕਰੈਸ਼, 10 ਦੀ ਮੌਤ
ਉਥੇ ਹੀ ਨੌਜਵਾਨ ਦੀ ਮਾਤਾ ਨੇ ਵੀ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਇੱਥੇ ਤੇ ਕੈਬਿਨੇਟ ਮੰਤਰੀ ਨੂੰ ਉਹ ਦੱਸਣਾ ਚਾਹੁੰਦੇ ਹਨ ਕਿ ਇੱਥੇ ਸਰੇਆਮ ਨਸ਼ਾ ਵਿਕ ਰਿਹਾ ਹੈ, ਇਸਦੇ ਲਈ ਕੁਝ ਕੀਤਾ ਜਾਵੇ ਪਰ ਹੁਣ ਤੱਕ ਦੇਖਣ ਨੂੰ ਆਇਆ ਹੈ ਕਿ ਸਰੇਆਮ ਨਸ਼ਾ ਵਿਕ ਰਿਹਾ ਹੈ ਪਰ ਕੋਈ ਪੁਲਿਸ ਅਤੇ ਪ੍ਰਸ਼ਾਸਨ ਜਾਂ ਸਰਕਾਰਾਂ ਇਸ ਉੱਤੇ ਠੋਸ ਕਦਮ ਨਹੀਂ ਚੁੱਕ ਰਹੀਆਂ ਹਨ।
ਉਥੇ ਹੀ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਦੀ ਚੋਣਾਂ ਲਈ ਆਜ਼ਾਦ ਉਮੀਦਵਾਰ ਖੜੇ ਹੋਏ ਬਲਵਿੰਦਰ ਸੇਖੋ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਇੱਕ ਤਰਾਸਦੀ ਹੈ ਕਿ ਹੁਣ ਵੀ ਨਸ਼ੇ ਦਾ ਮੁੱਦਾ ਮੌਜੂਦਾ ਸਰਕਾਰ ਜੋ ਕਿ ਇਸ ਮੁੱਦੇ ਨਾਲ ਸੱਤਾ ਦੇ ਵਿੱਚ ਆਈ ਸੀ ਕਿ ਉਹ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਖਤਮ ਕਰ ਦੇਣਗੇ ਪਰ ਹੁਣ ਦੇਖਣ ਨੂੰ ਮਿਲ ਰਿਹਾ ਕਿ ਹਰ ਦਿਨ ਕਿਸੇ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋ ਰਹੀ ਹੈ। ਇਹ ਨੌਜਵਾਨ ਜੋ ਕਿ ਬਾਕਸਿੰਗ ਦਾ ਚੰਗਾ ਖਿਡਾਰੀ ਸੀ ਉਹ ਵੀ ਨਸ਼ੇ ਕਾਰਨ ਮਰ ਗਿਆ ਜੋ ਕਿ ਇੱਕ ਵੱਡਾ ਸਵਾਲ ਖੜਾ ਹੁੰਦਾ ਹੈ ਪੰਜਾਬ ਦੀ ਨੌਜਵਾਨੀ ਉੱਤੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਦੁੱਖ ਹੁੰਦਾ ਹੈ ਇਹ ਦੇਖ ਕੇ ਕਿ ਪੁਲਿਸ ਨੂੰ ਸਭ ਪਤਾ ਹੁੰਦੇ ਵੀ ਉਹ ਕਾਰਵਾਈ ਨਹੀਂ ਕਰਦੀ ਹੈ ਅਤੇ ਇਸ ਕੇਸ ਦੇ ਵਿੱਚ ਵੀ ਸਾਫ ਜਾਹਿਰ ਹੋਇਆ ਕਿ ਨੌਜਵਾਨ ਨੇ ਨਸ਼ੇ ਕਾਰਨ ਆਪਣੀ ਜਾਨ ਗਵਾਈ ਹੈ ਫਿਰ ਵੀ ਪੁਲਿਸ ਇਸਦੀ ਤਫਤੀਸ਼ ਲਈ ਅੱਗੇ ਨਹੀਂ ਆਈ ਹੈ ਅਤੇ ਨਾ ਹੀ ਇਸ ਦੀ ਡੁੰਘਾਈ ਦੇ ਵਿੱਚ ਗਈ ਹੈ ਜੋ ਕਿ ਕਸ਼ਰਮਸਾਰ ਗੱਲ ਹੈ।
ਇਹ ਵੀ ਪੜ੍ਹੋ: Bathinda Fire Accident: ਬਠਿੰਡਾ 'ਚ ਝੁੱਗੀਆਂ ਨੂੰ ਲੱਗੀ ਭਿਆਨਕ ਅੱਗ, 2 ਲੜਕੀਆਂ ਜ਼ਿੰਦਾ ਸੜੀਆਂ
ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਰਕਾਰ ਚਾਹੇ ਤਾਂ ਕੁਝ ਵੀ ਕਰ ਸਕਦੀ ਹੈ ਪਰ ਦੇਖਣ ਨੂੰ ਮਿਲ ਹੀ ਰਿਹਾ ਹੈ ਕਿ ਸਰਕਾਰਾਂ ਵੀ ਇਸ ਪੂਰੇ ਸਿਸਟਮ ਨਾਲ ਕਿਰੀਆਂ ਹੋਈਆਂ ਹਨ ਅਤੇ ਇਸ ਸਿਸਟਮ ਦਾ ਸਾਥ ਦੇ ਰਹੀਆਂ ਹਨ ਉਹਨਾਂ ਕਿਹਾ ਕਿ ਮੌਜੂਦਾ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੋਂ ਉਮੀਦ ਛੱਡ ਦੇਣੀ ਚਾਹੀਦੀ ਹੈ ਕਿ ਉਹ ਪੰਜਾਬ ਦੇ ਲੋਕਾਂ ਲਈ ਕੁਝ ਸੋਚਣਗੇ ਕਿਉਂਕਿ ਦੇਖਣ ਨੂੰ ਮਿਲ ਹੀ ਰਿਹਾ ਹੈ ਕਿ ਹੁਣ ਤੱਕ ਕਿਸੇ ਨੇ ਵੀ ਨਸ਼ੇ ਤੇ ਉੱਤੇ ਵੋਟ ਜਰੂਰ ਮੰਗੀ ਹੈ ਪਰ ਇਸ ਨੂੰ ਖਤਮ ਕਰਨ ਦੇ ਲਈ ਕੋਈ ਕਦਮ ਨਹੀਂ ਚੁੱਕੇ।