Bathinda Fire Accident: ਅੱਗ ਲੱਗਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ।
Trending Photos
Bathinda Fire Accident/ਕੁਲਬੀਰ ਬੀਰਾ: ਪੰਜਾਬ ਦੇ ਬਠਿੰਡਾ 'ਚ ਮੰਗਲਵਾਰ ਸਵੇਰੇ ਕਰੀਬ 20 ਝੁੱਗੀਆਂ 'ਚ ਭਿਆਨਕ ਅੱਗ ਲੱਗ ਗਈ ਜਿਸ 'ਚ ਜ਼ਿੰਦਾ ਸੜ ਜਾਣ ਕਾਰਨ ਦੋ ਲੜਕੀਆਂ ਦੀ ਮੌਤ ਹੋ ਗਈ। ਦੋਵਾਂ ਦੀ ਉਮਰ 5 ਸਾਲ ਦੇ ਕਰੀਬ ਸੀ। ਇਨ੍ਹਾਂ ਤੋਂ ਇਲਾਵਾ ਕਈ ਲੋਕ ਝੁਲਸ ਗਏ ਹਨ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਵਿੱਚ ਜੁਟੀਆਂ ਹੋਈਆਂ ਹਨ।
ਇਹ ਘਟਨਾ ਉੜੀਆ ਕਾਲੋਨੀ 'ਚ ਵਾਪਰੀ। ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਵੀ ਮੌਕੇ 'ਤੇ ਪਹੁੰਚੇ। ਉਨ੍ਹਾਂ ਪਰਿਵਾਰਾਂ ਦੀ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ ਹੈ।
ਇਹ ਵੀ ਪੜ੍ਹੋ: Arvind Kejriwal News: ਤਿਹਾੜ ਜੇਲ੍ਹ 'ਚ ਪਹਿਲੀ ਵਾਰ CM ਕੇਜਰੀਵਾਲ ਨੂੰ ਦਿੱਤੀ ਗਈ ਇਨਸੁਲਿਨ! ਸ਼ੂਗਰ ਲੈਵਲ 320 ਤੱਕ ਪਹੁੰਚਿਆ
ਲੋਕਾਂ ਵਿੱਚ ਹਫੜਾ-ਦਫੜੀ
ਸਥਾਨਕ ਵਿਅਕਤੀ ਦਯਾਨੰਦ ਨੇ ਦੱਸਿਆ ਕਿ ਸਵੇਰੇ 4 ਵਜੇ ਦੇ ਕਰੀਬ ਅੱਗ ਲੱਗਣ ਤੋਂ ਬਾਅਦ ਝੁੱਗੀਆਂ ਵਿੱਚ ਰਹਿਣ ਵਾਲੇ ਲੋਕਾਂ ਵਿੱਚ ਹਫੜਾ-ਦਫੜੀ ਮੱਚ ਗਈ। ਜ਼ਿਆਦਾਤਰ ਲੋਕ ਸੁੱਤੇ ਪਏ ਸਨ, ਜਿਸ ਕਾਰਨ ਉਹ ਅੱਗ ਦੀ ਲਪੇਟ 'ਚ ਆ ਗਏ। ਕੁਝ ਹੀ ਸਮੇਂ ਵਿੱਚ ਅੱਗ ਚਾਰੇ ਪਾਸੇ ਫੈਲ ਗਈ। ਦੱਸਿਆ ਜਾ ਰਿਹਾ ਹੈ ਕਿ ਅੱਗ ਖਾਣਾ ਬਣਾਉਣ ਦੌਰਾਨ ਲੱਗੀ।
ਫਾਇਰ ਬ੍ਰਿਗੇਡ ਅਧਿਕਾਰੀ ਪਰਮਜੀਤ ਸਿੰਘ ਨੇ ਦੱਸਿਆ ਕਿ ਹੁਣ ਤੱਕ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਮੌਕੇ 'ਤੇ ਪਹੁੰਚ ਚੁੱਕੀਆਂ ਹਨ। ਨੇੜਲੀ ਨਹਿਰ ਤੋਂ ਪਾਣੀ ਲਿਆ ਜਾ ਰਿਹਾ ਹੈ। ਸੜਕ ਨਾ ਹੋਣ ਕਾਰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਝੁੱਗੀਆਂ ਤੱਕ ਪਹੁੰਚਣ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪਿਆ ਜਿਸ ਤੋਂ ਬਾਅਦ ਪਾਈਪਾਂ ਨੂੰ ਜੋੜ ਕੇ ਮੁਸ਼ਕਲ ਨਾਲ ਝੁੱਗੀਆਂ ਵਿੱਚ ਪਾਣੀ ਪਹੁੰਚਾਇਆ ਗਿਆ।
ਜਾਣੋ ਕਿਵੇਂ ਲੱਗੀ ਅੱਗ
ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਲੇਬਰ ਦਾ ਕੰਮ ਕਰਦੇ ਅੱਜ ਸਵੇਰੇ ਅਚਾਨਕ ਇੱਕ ਝੁੱਗੀ ਨੂੰ ਅੱਗ ਲੱਗ ਗਈ ਜਿਸ ਤੋਂ ਬਾਅਦ ਉਸ ਵਿੱਚ ਪਏ ਦੋ ਸਲੰਡਰ ਫਟ ਗਏ। ਹਫੜਾ ਦਫੜੀ ਮੱਚਣ ਤੋਂ ਬਾਅਦ ਦੋ ਬੱਚੇ ਸਾਹਮਣੇ ਵਾਲੇ ਘਰ ਵਿੱਚ ਜਾ ਕੇ ਛੁੱਪ ਤਾਂ ਜਿਸ ਤੋਂ ਬਾਅਦ ਉਸ ਘਰ ਨੂੰ ਵੀ ਅੱਗ ਲੱਗਣ ਤੋਂ ਬਾਅਦ ਦੋਨੋਂ ਬੱਚਿਆਂ ਦੀ ਮੌਤ ਹੋ ਗਈ।
ਕਲੋਨੀ ਵਿੱਚ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਇਸ ਏਰੀਏ ਵਿੱਚ ਸਾਨੂੰ ਕੋਈ ਰਸਤਾ ਨਹੀਂ ਹੈ ਜਿਹੜਾ ਹੈ ਉਹ ਬਹੁਤ ਛੋਟਾ ਹੈ ਕੋਈ ਫਾਇਰ ਬ੍ਰਿਗੇਡ ਜਾਂ ਐਬੂਲੈਂਸ ਇੱਥੇ ਨਹੀਂ ਆ ਸਕਦੀ। ਇਹੀ ਕਾਰਨ ਹੈ ਕਿ ਫਾਇਰ ਬ੍ਰਿਗੇਡ ਸਮੇਂ ਸਿਰ ਪਹੁੰਚਣ ਵਿੱਚ ਦਿੱਕਤ ਆਈ ਅਤੇ ਅੱਗ ਵੱਧ ਗਈ। ਵੋਟਾਂ ਵੇਲੇ ਲੀਡਰ ਵੋਟਾਂ ਮੰਗਣ ਵਾਸਤੇ ਕਟੋਰੇ ਚੱਕੀ ਫਿਰਦੇ ਹਨ ਪਰ ਸਾਡੀ ਕੋਈ ਫਰਿਆਦ ਨਹੀਂ ਸੁਣਦਾ। ਸਰਕਾਰ ਤੇ ਪ੍ਰਸ਼ਾਸਨ ਸਮੇਂ ਸਿਰ ਸਾਡੀ ਗੱਲਬਾਤ ਸੁਣ ਲੈਂਦੀ ਤਾਂ ਅੱਜ ਇਹ ਘਟਨਾ ਨਾ ਹੁੰਦੀ। ਮੌਕੇ ਉੱਤੇ ਫਾਇਰ ਬ੍ਰਿਗੇਡ ਪੁਲਿਸ ਅਤੇ ਕੁਝ ਲੀਡਰ ਵੀ ਆਏ ਜਿਨਾਂ ਨੇ ਆਪਣੀ ਹਮਦਰਦੀ ਵੀ ਇਹਨਾਂ ਲੋਕਾਂ ਨਾਲ ਪ੍ਰਗਟਾਈ।
ਝੁੱਗੀਆਂ ਜਲਨ ਤੋਂ ਬਾਅਦ ਬੇਘਰ ਹੋਏ 40 ਲੋਕਾਂ ਨੂੰ ਰਹਿਣ ਬਸੇਰੇ ਵਿੱਚ ਰੱਖਿਆ ਜਾਵੇਗਾ- ਕਮਿਸ਼ਨਰ ਨਗਰ ਨਿਗਮ
ਜ਼ਿਲਾ ਪ੍ਰਸ਼ਾਸਨ ਵਿੱਚੋਂ ਕਮਿਸ਼ਨਰ ਨਗਰ ਨਿਗਮ ਰਾਹੁਲ ਸਿੰਧੂ ਅਤੇ ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਜੀਤ ਮਹਿੰਦਰ ਸਿੱਧੂ ਮੌਕੇ ਉੱਪਰ ਪਰਿਵਾਰਾਂ ਨੂੰ ਮਿਲਣ ਗਏ ਸਿੱਧੂ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਅਤੇ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਵੀ ਦਿੱਤਾ।
ਦੂਜੇ ਪਾਸੇ ਕਮਿਸ਼ਨਰ ਨਗਰ ਨਿਗਮ ਵੱਲੋਂ ਮੌਕੇ ਦਾ ਜਾਇਜ਼ਾ ਲਿਆ ਗਿਆ ਅਤੇ ਪੀੜਤ ਲੋਕਾਂ ਲਈ ਤੁਰੰਤ ਸਰਕਾਰ ਦੁਆਰਾ ਬਣਾਏ ਗਏ ਰਹਿਣ ਬਸੇਰਿਆਂ ਵਿੱਚ ਉਹਨਾਂ ਨੂੰ ਲਿਜਾਣ ਦੀ ਗੱਲ ਕਹੀ ਜਦੋਂ ਤੱਕ ਉਹਨਾਂ ਦੀਆਂ ਰਹਿਣ ਵਾਸਤੇ ਝੁਗੀਆਂ ਤਿਆਰ ਨਹੀਂ ਹੋ ਜਾਂਦੀਆਂ ਉਨੇ ਦਿਨ ਉਹ ਰਹਿਣ ਵਸੇਰਿਆ ਵਿੱਚ ਹੀ ਰਹਿਣਗੇ ਅਤੇ ਜਿਹੜੀਆਂ ਵੀ ਸਮੱਸਿਆਵਾਂ ਉਹਨਾਂ ਨੂੰ ਆ ਰਹੀਆਂ ਹਨ ਜਾਂ ਜਿਸ ਤਰ੍ਹਾਂ ਸਰਹੰਦ ਕਨਾਲ ਉੱਪਰ ਬਣੇ ਪੁਲ ਨੂੰ ਚੌੜਾ ਕਰਨਾ ਅਤੇ ਹੋਰ ਸਮੱਸਿਆਵਾਂ ਨੂੰ ਦੇਖਦੇ ਹੋਏ ਜਲਦ ਹੀ ਇਹਨਾਂ ਚੀਜ਼ਾਂ ਨੂੰ ਪੂਰਾ ਕਰ ਲਿਆ ਜਾਵੇਗਾ ਤਾਂ ਜੋ ਅੱਗੇ ਤੋਂ ਇਸ ਤਰਾਂ ਦੀ ਘਟਨਾ ਨਾ ਵਾਪਰੇ।
ਉਹਨਾਂ ਕਿਹਾ ਕਿ ਇੱਥੇ ਅਸੀਂ ਸਰਵੇ ਕਰਾਇਆ ਸੀ ਜਿਸ ਵਿੱਚ 193 ਪਰਿਵਾਰ ਰਹਿੰਦੇ ਸਨ ਜੋ ਹੁਣ 30,35 ਦੇ ਕਰੀਬ ਹੋਰ ਵੱਧ ਗਏ 51 ਬੰਦਿਆਂ ਨੂੰ ਅਸੀਂ ਪਹਿਲਾਂ ਹੀ ਇੱਕ ਸਕੀਮ ਅਧੀਨ ਮਕਾਨ ਦੇ ਚੁੱਕੇ ਹਾਂ ਅਤੇ ਬਾਕੀ ਦਿਨ ਦੀ ਪ੍ਰਪੋਜਲ ਵੀ ਬਣੀ ਹੋਈ ਹੈ ਅਤੇ ਜਲਦ ਹੀ ਉਹਨਾਂ ਵਾਸਤੇ ਵੀ ਘਰ ਬਣਾਏ ਜਾਣਗੇ। ਜੀਤ ਮਹਿੰਦਰ ਸਿੱਧੂ ਦਾ ਕਹਿਣਾ ਹੈ ਸਰਕਾਰ ਅਤੇ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਹੀ ਇਹ ਹਾਦਸਾ ਵਾਪਰਿਆ ਹੈ ਸਾਡੀ ਸਰਕਾਰ ਵੇਲੇ ਅਸੀਂ ਇਹਨਾਂ ਨੂੰ 51 ਮਕਾਨ ਬਣਾ ਕੇ ਦਿੱਤੇ ਸਨ ਅਤੇ ਬਾਕੀ ਦੀ ਪ੍ਰਪੋਜਲ ਤਿਆਰ ਕੀਤੀ ਗਈ ਸੀ ਜੋ ਹੁਣ ਤੱਕ ਅੱਗੇ ਲਾਗੂ ਨਹੀਂ ਹੋਈ ਜਲਦ ਮੁਆਵਜ਼ਾ ਦਿੱਤਾ ਜਾਵੇ ਅਤੇ ਜਿਨਾਂ ਦੀ ਮੌਤ ਹੋਈ ਹੈ ਉਹਨਾਂ ਨੂੰ 50-50 ਲੱਖ ਰੁਪਆ ਵੀ ਦਿੱਤਾ ਜਾਣਾ ਚਾਹੀਦਾ ਹੈ।