Sapna Choudhary Stage Performance: ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਹਮੇਸ਼ਾ ਆਪਣੇ ਖੂਬਸੂਰਤ ਅੰਦਾਜ਼ ਨਾਲ ਆਪਣੇ ਪ੍ਰਸ਼ੰਸ਼ਕਾਂ ਦਾ ਦਿਲ ਜਿੱਤਦੀ ਰਹਿੰਦੀ ਹੈ। ਆਏ ਦਿਨ ਸਪਨਾ ਚੌਧਰੀ ਦਾ ਡਾਂਸ ਸੁਰਖੀਆਂ ਵਿਚ ਰਹਿੰਦਾ ਹੈ। ਸਪਨਾ ਚੌਧਰੀ (Sapna Choudhary) ਦੇ ਫੈਨਸ ਸਿਰਫ਼ ਭਾਰਤ ਵਿੱਚ ਹੀ ਨਹੀਂ ਸਗੋਂ ਪੂਰੀ ਦੁਨੀਆਂ ਵਿਚ ਉਸਦੇ ਡਾਂਸ ਦੀ ਖੂਬ ਤਰੀਫ਼ ਕਰਦੇ ਨਜ਼ਰ ਆਉਂਦੇ ਹਨ। ਸਪਨਾ ਚੌਧਰੀ ਬਿੱਗ ਬੌਸ (Big Boss) ਵਿੱਚ ਵੀ ਆਪਣਾ ਜਲਵਾ ਦਿਖਾ ਚੁੱਕੀ ਹੈ। ਹਮੇਸ਼ਾ ਸਪਨਾ ਚੌਧਰੀ ਡਾਂਸ ਅਤੇ ਬੋਲਡ ਅੰਦਾਜ (Sapna Choudhary Bold Dance) ਨੂੰ ਲੈ ਕੇ ਸੁਰਖੀਆਂ ਵਿਚ ਬਰਕਰਾਰ ਰਹਿੰਦੀਆਂ  ਹਨ। 


COMMERCIAL BREAK
SCROLL TO CONTINUE READING

ਦੱਸ ਦੇਈਏ ਕਿ ਸਪਨਾ ਚੌਧਰੀ  ਦੇ (Sapna Choudhary fans) ਪ੍ਰਸ਼ੰਸ਼ਕ ਲੱਖਾਂ ਵਿੱਚ ਹਨ ਇਸ ਦੀ ਸਭ ਅਹਿਮ ਵਜ੍ਹਾ ਹੈ ਕਿ ਸਪਨਾ ਦੀਆਂ ਕੋਈ ਨਾ ਕੋਈ ਫੋਟੋਆਂ, ਵੀਡੀਓ ਆਏ ਦਿਨ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਹਾਲ ਹੀ ਵਿਚ ਸਪਨਾ ਦਾ ਬੇਹੱਦ ਹੀ ਖੂਬਸੂਰਤ ਅਤੇ ਬੋਲਡ ਡਾਂਸ ਵੀਡੀਓ ਸਾਹਮਣੇ ਆਇਆ ਹੈ ਜਿਸ ਵਿਚ ਉਹ ਹਰੇ ਰੰਗ ਦੇ ਸੂਟ ਵਿੱਚ ਪੂਰੀ ਮਸਤੀ ਨਾਲ ਸਟੇਜ 'ਤੇ ਡਾਂਸ (Sapna Choudhary latest Dance) ਕਰਦੀ ਨਜ਼ਰ ਆ ਰਹੀ ਹੈ। 


ਇਸ ਡਾਂਸ  (Sapna Choudhary Bold Dance) ਨੂੰ ਦੇਖਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਪ੍ਰਸ਼ੰਸ਼ਕਾਂ ਦਾ ਇਕੱਠ ਹੋਇਆ।  ਇਸ ਸ਼ੋਅ ਵਿੱਚ ਸਪਨਾ ਚੌਧਰੀ ਜਦੋਂ ਮੂੰਹ 'ਤੇ ਦੁੱਪਟਾ ਰੱਖ ਡਾਂਸ ਕਰਦੀ ਹੈ ਤੇ ਇਸ ਤੋਂ ਬਾਅਦ ਪਿੱਛੇ ਝੁਕਦੀ ਹੈ ਪਰ ਉਸਦਾ ਸੰਤੁਲਨ ਵਿਗੜ ਜਾਂਦਾ ਹੈ। ਸੰਤੁਲਨ ਵਿਗੜਨ ਕਾਰਨ ਸਟੇਜ ਤੋਂ ਡਿੱਗ ਜਾਂਦੀ ਹੈ। ਸਪਨਾ ਚੌਧਰੀ ਦੇ ਸਟੇਜ ਤੋਂ ਡਿੱਗਣ ਤੋਂ ਬਾਅਦ ਲੋਕ ਚੀਖਾਂ ਮਾਰਨੀਆਂ ਸ਼ੁਰੂ ਕਰ ਦਿੰਦੇ ਹਨ ਅਤੇ ਕੁਝ ਲੋਕਾਂ ਦੇ ਹੋਸ਼ ਹੀ ਉੱਡ ਜਾਂਦੇ ਹਨ। 


ਇਹ ਵੀ ਪੜ੍ਹੋ:  ਛੁੱਟੀਆਂ ਮਨਾਉਂਦੇ ਨਜ਼ਰ ਆਏ Yo Yo ਹਨੀ ਸਿੰਘ, ਗਰਲਫਰੈਂਡ ਟੀਨਾ ਨਾਲ ਸ਼ੇਅਰ ਕੀਤੀ ਰੋਮਾਂਟਿਕ ਫੋਟੋ 


ਸਪਨਾ ਚੌਧਰੀ ਨੇ ਆਪਣੇ ਡਾਂਸ ਨਾਲ ਹਰਿਆਣਵੀ ਗੀਤਾਂ ਨੂੰ ਵਿਸ਼ਵ ਪੱਧਰ 'ਤੇ ਪਛਾਣ ਦਿਵਾਈ ਹੈ। ਹਰ ਰੋਜ਼ ਪ੍ਰਸ਼ੰਸਕ ਉਸ ਦੇ ਨਵੇਂ ਡਾਂਸ ਵੀਡੀਓਜ਼ (Sapna Choudhary latest Dance video) ਦੀ ਤਲਾਸ਼ ਕਰਦੇ ਰਹਿੰਦੇ ਹਨ। ਜੇਕਰ ਸਪਨਾ ਦੇ ਕਰਿਅਰ ਦੀ ਗੱਲ ਕਰੀਏ ਤਾਂ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਸਪਨਾ ਦੇ ਇੰਸਪੈਕਟਰ ਬਣਨ ਦਾ ਸੁਪਨਾ ਭਾਵੇਂ ਨਹੀਂ ਪੂਰਾ ਹੋਇਆ ਪਰ ਆਪਣੇ ਅਲੱਗ ਅੰਦਾਜ 'ਤੇ ਆਪਣੀ ਕਲਾ ਦੇ ਨਾਲ ਇੰਡਸਟ੍ਰੀ ਵਿਚ ਇਕ ਨਵੀਂ ਪਹਿਚਾਣ ਬਣਾਈ ਹੈ। ਇਸ ਵੀਡਿਓ ਨੂੰ 'ਵਾਇਰਲ ਅਲਰਟ' (viral alert)  ਨਾਮ ਦੇ ਯੂਜ਼ਰ ਨੇ ਆਪਣੇ ਯੂਟਿਉਬ ਉੱਤੇ ਸਾਂਝਾ ਕੀਤਾ ਹੈ।