Satinder Sartaj and Neeru Bajwa Kali Jotta movie: ਪੰਜਾਬੀ ਕਲਾਕਾਰ ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਇੰਨ੍ਹੀ ਦਿਨੀਂ ਆਪਣੀ ਫ਼ਿਲਮ ‘ਕਲੀ ਜੋਟਾ' ਨੂੰ ਪ੍ਰੋਮੋਟ ਕਰਨ 'ਚ ਰੁੱਝੇ ਹੋਏ ਹਨ। ਇਸ ਦੌਰਾਨ ਫ਼ਿਲਮ ਦੀ ਕਾਮਯਾਬੀ ਲਈ ਅਰਦਾਸ ਕਰਦਿਆਂ ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sachkhand Sri Harmandir Sahib aka Golden Temple) ਵਿਖੇ ਨਤਮਸਤਕ ਹੋਏ।  


COMMERCIAL BREAK
SCROLL TO CONTINUE READING

ਇਸ ਦੌਰਾਨ ਨੀਰੂ ਬਾਜਵਾ (Neeru Bajwa) ਅਤੇ ਸਤਿੰਦਰ ਸਰਤਾਜ (Satinder Sartaaj) ਆਪਣੀ ਫ਼ਿਲਮ ‘ਕਲੀ ਜੋਟਾ’ ਨੂੰ ਲੈ ਕੇ ਚਰਚਾ ਵਿੱਚ ਬਣੇ ਹੋਏ ਹਨ ਅਤੇ ਫ਼ਿਲਮ ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। 


ਇਸਦੇ ਨਾਲ ਹੀ ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sachkhand Sri Harmandir Sahib aka Golden Temple) ਪਹੁੰਚੇ ਅਤੇ ਆਪਣੀ ਫ਼ਿਲਮ ਦੀ ਕਾਮਯਾਬੀ ਲਈ ਅਰਦਾਸ ਕੀਤੀ। 


ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੋਵਾਂ ਨੇ ਤਸਵੀਰਾਂ ਸਾਂਝੀ ਕਰਦਿਆਂ ਆਪਣੇ ਅੰਦਾਜ਼ ‘ਚ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ। ਉਨ੍ਹਾਂ ਲਿਖਿਆ ਕਿ "ਉਸ ਦਰਬਾਰ ਦੇ ਸਤਿਕਾਰ ਨੂੰ, ਸਜਦਾ-ਏ-ਪਰਵਰਦਿਗਾਰ ਨੂੰ! ਮਨ ਸਹਿਕਦਾ ਹੋਵੇ ; ਜੇ ਆ ਕੇ ਮਹਿਕਦਾ ਹੋਵੇ; ਤਾਂ ਸਮਝੋ ਜ਼ਿੰਦਗੀ ਹਾਲੇ ਵੀ ਸੱਚੇ ਮਹਿਰਮਾ ਦੀ ਮੁੰਤਜ਼ਿਰ ਕੁੱਛ ਗਾ ਰਹੀ ਏ ! ਇਲਾਹੀ ਵਜਦ ਦੇ ਪੈਂਡੇ ਇਬਾਦਤ ਨਾਲ਼ ਸਰ ਕਰੀਏ! ਜੇ ਭਾਗਾਂ ਨਾਲ਼ ਆਏ ਆਂ ਤਾਂ ਕਿਉਂ ਨਾ ਅੰਮ੍ਰਿਤਸਰ ਕਰੀਏ! ਲਾਸਾਨੀ ਏ, ਨੂਰਾਨੀ ਏ, ਅਲੌਕਿਕ ਏ ਹੱਕ਼ਾਨੀ ਏ! ਕਿਸੇ ਵਿਸਮਾਦ ਦੀ ਰੰਗਤ ਅੰਬਰ ਤੋਂ ਆ ਰਹੀ ਏ! ਖ਼ੁਮਾਰੀ ਛਾ ਰਹੀ ਏ, ਸ਼ਬਦ ਵਰਸਾ ਰਹੀ ਏ !! - ਸਤਿੰਦਰ ਸਰਤਾਜ" 


ਇਹ ਵੀ ਪੜ੍ਹੋ: Republic Day 2023: ਦੇਸ਼ ਭਰ 'ਚ ਗਣਤੰਤਰ ਦਿਵਸ ਦਾ ਜਸ਼ਨ; 'ਰਾਫੇਲ ਤੋਂ ਪ੍ਰਚੰਡ ਤੱਕ ਦਿਖੇਗੀ ਦੇਸ਼ ਦੀ ਤਾਕਤ'


ਦੱਸਣਯੋਗ ਹੈ ਕਿ ਨੀਰੂ ਬਾਜਵਾ, Satinder Sartaj ਅਤੇ Neeru Bajwa ਦੀ movie 'Kali Jotta' 3 ਫਰਵਰੀ ਨੂੰ ਰਿਲੀਜ਼ ਹੋਣ ਲਈ ਤਿਆਰ ਹੈ। 


ਇਸ ਫ਼ਿਲਮ ਰਾਹੀਂ ਇੱਕ ਪ੍ਰੇਮੀ ਜੋੜੇ ਦੀ ਕਹਾਣੀ ਨੂੰ ਪਰਦੇ ‘ਤੇ ਦਿਖਾਇਆ ਜਾਵੇਗਾ ਅਤੇ ਇਹ ਪਹਿਲੀ ਵਾਰ ਹੋਵੇਗਾ ਕਿ ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਵੱਡੇ ਪਰਦੇ ‘ਤੇ ਇੱਕਠੇ ਦਿਖਾਈ ਦੇਣਗੇ।


ਇਹ ਵੀ ਪੜ੍ਹੋ: Padma Shri award 2023: ਪੰਜਾਬ ਦੇ ਪ੍ਰਸਿੱਧ ਸਾਹਿਤਕਾਰ ਡਾ. ਰਤਨ ਸਿੰਘ ਜੱਗੀ ਨੂੰ ਮਿਲੇਗਾ ਪਦਮ ਸ਼੍ਰੀ ਅਵਾਰਡ