10 ਫੁੱਟ ਲੰਬੀ ਸੁਰੰਗ ਬਣਾ SBI ਬੈਂਕ ’ਚੋਂ ਲੁੱਟਕੇ ਲੈ ਗਏ 1 ਕਰੋੜ ਦਾ Gold!
ਚੋਰਾਂ ਨੇ ਬੈਂਕ ਦੇ ਪਿਛਲੇ ਪਾਸਿਓਂ ਸੁਰੰਗ ਪੁੱਟੀ ਜੋ ਸਿੱਧਾ ਬੈਂਕ ਦੇ ਸਟਰਾਂਗ ਰੂਮ ਤੱਕ ਗਈ, ਇਸ ਤੋਂ ਬਾਅਦ ਡਰਿੱਲ ਮਸ਼ੀਨ ਨਾਲ ਪੱਕੇ ਫਰਸ਼ ਨੂੰ ਕੱਟਿਆ ਅਤੇ ਬੈਂਕ ’ਚ ਦਾਖ਼ਲ ਹੋ ਗਏ।
One KG 800 gm Gold looted from SBI Bank: ਸਪੇਨ ’ਚ ਥ੍ਰਿਲਰ ਵੈਬ ਸੀਰੀਜ਼ 'ਮਨੀ ਹੀਸਟ' (Money Hiest) ਦੀ ਤਰਜ ’ਤੇ ਸੁਰੰਗ ਪੁੱਟਕੇ ਉੱਤਰ ਪ੍ਰਦੇਸ਼ ਦੇ ਕਾਨਪੁਰ ’ਚ ਚੋਰੀ ਹੋਈ। ਇਹ ਚੋਰੀ ਸੰਚੇੜੀ ਸਥਿਤ ਐੱਸ. ਬੀ. ਆਈ. (SBI) ਬੈਂਕ ’ਚ ਹੋਈ।
ਦੱਸਿਆ ਜਾ ਰਿਹਾ ਹੈ ਕਿ ਚੋਰਾਂ ਨੇ ਪਹਿਲਾਂ ਯੋਜਨਾ (Planning) ਕੀਤੀ, ਫੇਰ ਬੈਂਕ ਦੇ ਪਿਛਲੇ ਪਾਸਿਓਂ ਅੰਦਰ ਤੱਕ 8 ਫੁੱਟ ਲੰਬੀ ਸੁਰੰਗ ਪੁੱਟੀ ਤੇ ਕਰੀਬ 2 ਕਿਲੋ ਸੋਨਾ ਲੁੱਟਕੇ ਫ਼ਰਾਰ ਹੋ ਗਏ। ਪੁਲਿਸ ਦਾ ਮੰਨਣਾ ਹੈ ਕਿ ਚੋਰਾਂ ਨੂੰ ਵਾਰਦਾਤ ਨੂੰ ਅੰਜਾਮ ਦੇਣ ਲਈ ਘੱਟ ਤੋਂ ਘੱਟ 15 ਦਿਨਾਂ ’ਚ ਯੋਜਨਾ ਬਣਾਈ ਹੋਵੇਗੀ, ਇਸ ਦੇ ਨਾਲ ਹੀ ਬੈਂਕ ਦੇ ਸੀਨੀਅਰ ਅਧਿਕਾਰੀ ਪੁਲਿਸ ਦੀ ਰਡਾਰ ’ਤੇ ਹਨ।
ਚੋਰਾਂ ਨੇ ਬੈਂਕ ਦੇ ਪਿਛਲੇ ਪਾਸਿਓਂ ਸੁਰੰਗ ਪੁੱਟੀ ਜੋ ਸਿੱਧਾ ਬੈਂਕ ਦੇ ਸਟਰਾਂਗ ਰੂਮ ਤੱਕ ਗਈ, ਇਸ ਤੋਂ ਬਾਅਦ ਡਰਿੱਲ ਮਸ਼ੀਨ ਨਾਲ ਪੱਕੇ ਫਰਸ਼ ਨੂੰ ਕੱਟਿਆ ਅਤੇ ਬੈਂਕ ’ਚ ਦਾਖ਼ਲ ਹੋ ਗਏ। ਸਟਰਾਂਗ ਰੂਮ ਦੇ ਲਾਕਰ ਨੂੰ ਗੈਸ ਕਟਰ ਦੀ ਮਦਦ ਨਾਲ ਕੱਟਣ ਤੋਂ ਬਾਅਦ ਤਕਰੀਬਨ 2 ਕਿਲੋ ਸੋਨਾ ਲੁੱਟਕੇ ਫ਼ਰਾਰ ਹੋ ਗਏ।
ਚੋਰਾਂ ਨੇ ਇੰਨੀ ਚਲਾਕੀ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਕਿ ਬੈਂਕ ਦਾ ਅਲਾਰਮ ਤੱਕ ਨਹੀਂ ਵੱਜਿਆ। ਵੀਰਵਾਰ ਸਵੇਰੇ ਜਦੋਂ ਬੈਂਕ ਸਟਾਫ਼ ਪਹੁੰਚਿਆ ਤਾਂ ਵਾਰਦਾਤ ਦਾ ਪਤਾ ਚੱਲਿਆ।
35 ਲੱਖ ਰੁਪਏ ਦੀ ਨਕਦੀ ਨੂੰ ਨਹੀਂ ਛੇੜਿਆ
ਇਸ ਘਟਨਾ ’ਚ ਇੱਕ ਰੌਚਕ ਗੱਲ ਇਹ ਸਾਹਮਣੇ ਆਈ ਕਿ ਸਟਰਾਂਗ ਰੂਮ ਦੇ ਬਿਲਕੁਲ ਨਾਲ ਇੱਕ ਪੇਟੀ ਪਈ ਸੀ। ਇਸ ਪੇਟੀ ’ਚ 35 ਲੱਖ ਰੁਪਏ ਦੀ ਨਕਦੀ ਸੀ, ਜਿਸ ਨੂੰ ਚੋਰਾਂ ਨੇ ਹੱਥ ਤੱਕ ਨਹੀਂ ਲਾਇਆ। ਪੁਲਿਸ ਦਾ ਅਨੁਮਾਨ ਹੈ ਕਿ ਚੋਰਾਂ ਨੂੰ ਫਰਸ਼ ਤੋੜਣ ਅਤੇ ਸਟਰਾਂਗ ਰੂਮ ਨੂੰ ਤੋੜਨ ’ਚ ਹੀ ਵੱਧ ਸਮਾਂ ਲੱਗ ਗਿਆ ਹੋਵੇਗਾ, ਜਿਸ ਕਾਰਨ ਉਨ੍ਹਾਂ ਨਕਦੀ ਨੂੰ ਨਹੀਂ ਛੇੜਿਆ।
20 ਦਿਨ ਪਹਿਲਾਂ ਦੀਵਾਰ ’ਚ ਫਿੱਟ ਕੀਤਾ ਗਿਆ ਸੀ Gold Safe
ਪੁਲਿਸ ਦੀ ਜਾਂਚ ’ਚ ਇਹ ਵੀ ਸਾਹਮਣੇ ਆਇਆ ਕਿ ਤਕਰੀਬਨ 20 ਦਿਨ ਪਹਿਲਾਂ ਹੀ ਬੈਂਕ ਦੇ ਪ੍ਰਬੰਧਕਾਂ ਨੇ ਗੋਲਡ (Strong room for gold) ਅਤੇ ਨਕਦੀ (Cash locker room) ਲਈ ਬਣਾਈ ਗਈ ਅਲਮਾਰੀ ਨੂੰ ਦੀਵਾਰ ’ਚ ਚੁਣਵਾਇਆ ਗਿਆ ਸੀ। ਇਸ ਦੌਰਾਨ ਕੰਮ ਕਰਨ ਵਾਲੇ ਮਜ਼ਦੂਰਾਂ ਅਤੇ ਰਾਜ ਮਿਸਤਰੀ ਦੀ ਜਾਣਕਾਰੀ ਲੈਕੇ ਜਾਂਚ ਕੀਤੀ ਜਾ ਰਹੀ ਹੈ।
ਜੋ ਸੋਨਾ (Gold) ਚੋਰੀ ਹੋਇਆ ਹੈ, ਉਹ ਸੋਨੇ ਬਦਲੇ ਕਰਜ਼ਾ ਲੈਣ ਵਾਲੇ 29 ਵਿਅਕਤੀਆਂ ਦਾ ਹੈ। ਸੋਨੇ ਬਦਲੇ ਕਰਜ਼ਾ ਦੇਣ ਬਦਲੇ ਇਹ ਬੈਂਕ ’ਚ ਰੱਖਿਆ ਹੋਇਆ ਸੀ। ਪੁਲਿਸ ਉਸ ਮਾਮਲੇ ’ਚ ਸੋਨੇ ਦੇ ਮਾਲਕਾਂ ਦੀ ਪੁੱਛ-ਪੜਤਾਲ ਕਰ ਰਹੀ ਹੈ।
15 ਦਿਨ ਪਹਿਲਾਂ ਲਗਾਏ ਗਏ ਸਨ ਸੀ. ਸੀ. ਟੀ. ਵੀ. ਕੈਮਰੇ
ਬੈਂਕ ਮੈਨੇਜਰ ਨੇ ਦੱਸਿਆ ਕਿ 15 ਦਿਨ ਪਹਿਲਾਂ ਹੀ ਬੈਂਕ ’ਚ ਸੀ. ਸੀ. ਟੀ. ਵੀ. ਕੈਮਰੇ (CCTV) ਲਗਾਏ ਗਏ ਸਨ। ਵਾਰਦਾਤ ਵਾਲੇ ਦਿਨ ਕੈਮਰਿਆਂ ਨੇ ਕੰਮ ਕਰਨਾ ਬੰਦ ਕਰ ਦਿੱਤਾ, ਇਸ ਕਾਰਨ ਵੀ ਪੁਲਿਸ ਦਾ ਸ਼ੱਕ ਹੋਰ ਗਹਿਰਾ ਹੋਇਆ ਕਿ ਆਖ਼ਰ ਇਹ ਚੱਲ ਰਹੇ ਕੈਮਰੇ ਚੋਰੀ ਤੋਂ ਪਹਿਲਾਂ ਬੰਦ ਕਿਵੇਂ ਹੋ ਸਕਦੇ ਹਨ।
ਇਹ ਵੀ ਪੜ੍ਹੋ: ਅਮਰੀਕੀ ਮਰੀਨ ’ਚ ਸਿੱਖ ਫ਼ੌਜੀਆਂ ਨੂੰ ਦਾੜ੍ਹੀ ਰੱਖਣ ਅਤੇ ਪੱਗ ਬੰਨ੍ਹਣ ਦੀ ਇਜਾਜ਼ਤ