ਚੰਡੀਗੜ੍ਹ: ਗਾਹਕਾਂ ਦੀ ਸਹੂਲਤ ਲਈ ਬੈਂਕ ਵੱਲੋਂ ਕਈ ਸੁਵਿਧਾਵਾਂ ਦੀ ਪੇਸ਼ਕਸ਼ ਕੀਤੀ ਜਾਂਦੀ ਹੈ। ਪਿਛਲੇ ਕੁਝ ਸਮੇਂ ਤੋਂ ਡਿਜੀਟਲ ਲੈਣ-ਦੇਣ ਦਾ ਰੁਝਾਨ ਵਧਿਆ ਹੈ ਪਰ ਇਸ ਦੇ ਨਾਲ ਹੀ ਸਾਈਬਰ ਠੱਗ ਵੀ ਸਰਗਰਮ ਹੋ ਗਏ ਹਨ। ਹਰ ਰੋਜ਼ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ ਕਿ ਲੋਕ ਠੱਗੀ ਦਾ ਸ਼ਿਕਾਰ ਹੋ ਰਹੇ ਹਨ। ਅਜਿਹੀ ਸਥਿਤੀ ਵਿੱਚ, ਤੁਹਾਡੇ ਲਈ ਇਹ ਜਾਣਨਾ ਬਹੁਤ ਜਰੂਰੀ ਹੈ ਕਿ ਤੁਹਾਨੂੰ ਆਪਣੀ ਨਿੱਜੀ ਜਾਣਕਾਰੀ ਕਿਸ ਨਾਲ ਸਾਂਝੀ ਕਰਨੀ ਚਾਹੀਦੀ ਹੈ।


COMMERCIAL BREAK
SCROLL TO CONTINUE READING


ਬੈਂਕਿੰਗ ਧੋਖਾਧੜੀ ਕਿਉਂ ਹੁੰਦੀ ਹੈ?
ਤਿਉਹਾਰਾਂ ਦੇ ਜ਼ਿਆਦਾਤਰ ਮੌਸਮਾਂ ਵਿੱਚ ਲੋਕ ਮੁਫ਼ਤ ਤੋਹਫ਼ੇ ਜਾਂ ਵਾਊਚਰਜ਼ ਲਈ ਉਤਸ਼ਾਹਿਤ ਹੁੰਦੇ ਹਨ। ਅਜਿਹੇ 'ਚ ਜਦੋਂ ਵੀ ਮੁਫਤ ਗਿਫਟ ਦਾ ਸੰਦੇਸ਼ ਆਉਂਦਾ ਹੈ ਤਾਂ ਲੋਕ ਇਸ 'ਚ ਆਪਣੀ ਦਿਲਚਸਪੀ ਦਿਖਾਉਣ ਲੱਗਦੇ ਹਨ। ਕੁਝ ਲੋਕ ਇਸ 'ਤੇ ਅੰਨ੍ਹਾ ਵਿਸ਼ਵਾਸ ਕਰਦੇ ਹਨ, ਜੋ ਤੁਹਾਡੇ ਲਈ ਨੁਕਸਾਨਦੇਹ ਸਾਬਤ ਹੁੰਦਾ ਹੈ। ਇਨ੍ਹਾਂ ਮੁਫ਼ਤ ਤੋਹਫ਼ਿਆਂ ਦੇ ਮਾਮਲੇ ਵਿੱਚ, ਗਾਹਕ ਇਸ ਜਾਅਲੀ ਲਿੰਕ 'ਤੇ ਕਲਿੱਕ ਕਰਦੇ ਹਨ, ਅਤੇ ਕੁਝ ਮਿੰਟਾਂ ਵਿੱਚ ਆਪਣੀ ਮਿਹਨਤ ਦੀ ਕਮਾਈ ਗੁਆ ਦਿੰਦੇ ਹਨ, ਦੇਸ਼ ਦਾ ਸਭ ਤੋਂ ਵੱਡਾ ਜਨਤਕ ਖੇਤਰ ਦਾ ਬੈਂਕ SBI ਸਮੇਂ-ਸਮੇਂ 'ਤੇ ਆਪਣੇ ਗਾਹਕਾਂ ਨੂੰ ਸਾਈਬਰ ਧੋਖਾਧੜੀ ਤੋਂ ਸਾਵਧਾਨ ਰਹਿਣ ਦੀ ਚਿਤਾਵਨੀ ਦਿੰਦਾ ਹੈ।



ਭਾਰਤੀ ਸਟੇਟ ਬੈਂਕ (SBI) ਨੇ ਆਪਣੇ ਟਵਿੱਟਰ ਅਕਾਊਂਟ ਤੋਂ ਇੱਕ ਵੀਡੀਓ ਜਾਰੀ ਕੀਤਾ ਹੈ, ਇਸ ਵੀਡੀਓ 'ਚ ਦੱਸਿਆ ਗਿਆ ਹੈ ਕਿ SBI ਕਦੇ ਵੀ ਤੁਹਾਨੂੰ ਆਪਣੇ ਬੈਂਕ ਡਿਟੇਲ, ATM ਅਤੇ UPI PIN ਨੂੰ ਸ਼ੇਅਰ ਕਰਨ ਲਈ ਨਹੀਂ ਕਹਿੰਦਾ,  ਇਸ ਲਈ ਜੇਕਰ ਤੁਹਾਨੂੰ ATM ਜਾਂ UPI ਪਿੰਨ ਦੀ ਮੰਗ ਕਰਨ ਵਾਲੇ ਸੁਨੇਹੇ ਆਉਂਦੇ ਹਨ, ਜਾਂ ਕਿਸੇ ਲਿੰਕ 'ਤੇ ਕਲਿੱਕ ਕਰਨ ਲਈ ਕਹਿੰਦੇ ਹਨ, ਤਾਂ ਇਸ ਨੂੰ ਨਜ਼ਰਅੰਦਾਜ਼ ਕਰੋ। ਤੁਹਾਨੂੰ ਦੱਸ ਦੇਈਏ ਕਿ ਕੁਝ ਸਾਈਬਰ ਠੱਗ ਗਾਹਕਾਂ ਨੂੰ SBI ਦੇ ਨਾਂ 'ਤੇ ਮੈਸੇਜ ਕਰਕੇ ਵੇਰਵੇ ਮੰਗ ਰਹੇ ਹਨ।



ਗਾਹਕ ਸਾਵਧਾਨ
SBI ਆਪਣੇ ਗਾਹਕਾਂ ਨੂੰ ਖਾਤਾ ਨੰਬਰ, ਡੈਬਿਟ ਕਾਰਡ ਜਾਂ ਕ੍ਰੈਡਿਟ ਕਾਰਡ ਦੇ ਵੇਰਵੇ ਨਹੀਂ ਪੁੱਛਦਾ
ਆਪਣਾ ਇੰਟਰਨੈੱਟ ਬੈਂਕਿੰਗ ਅਤੇ OTP ਨੰਬਰ ਕਿਸੇ ਨਾਲ ਵੀ ਸਾਂਝਾ ਨਾ ਕਰੋ।
ਮੋਬਾਈਲ ਫੋਨ ਜਾਂ ਮੈਸੇਜ ਵਿੱਚ ਕਿਸੇ ਵੀ ਤਰ੍ਹਾਂ ਦੇ ਲਿੰਕ 'ਤੇ ਕਲਿੱਕ ਨਾ ਕਰੋ।


ਸਾਈਬਰ ਠੱਗਾਂ ਦੁਆਰਾ ਭੇਜੇ ਗਏ ਇਨ੍ਹਾਂ ਫਰਜ਼ੀ ਸੰਦੇਸ਼ਾਂ ਨੂੰ ਫੜਨਾ ਆਸਾਨ ਹੈ, ਕਿਉਂਕਿ ਇਨ੍ਹਾਂ ਸੰਦੇਸ਼ਾਂ ਵਿੱਚ ਸਪੈਲਿੰਗ ਦੀ ਗਲਤੀ ਜ਼ਰੂਰ ਹੈ। ਜੇਕਰ ਤੁਹਾਨੂੰ ਅਜਿਹੇ ਮੈਸੇਜ ਮਿਲ ਰਹੇ ਹਨ ਤਾਂ ਪਹਿਲਾਂ ਇਨ੍ਹਾਂ ਮੈਸੇਜ ਨੂੰ ਧਿਆਨ ਨਾਲ ਪੜ੍ਹੋ। ਫਿਰ ਜਾਅਲੀ ਸੰਦੇਸ਼ਾਂ ਦੇ ਮਾਮਲੇ ਵਿੱਚ ਗਾਹਕ ਸਾਈਬਰ ਕ੍ਰਾਈਮ ਵੈਬਸਾਈਟ https://cybercrime.gov.in 'ਤੇ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਜਾਂ ਤੁਸੀਂ ਹੈਲਪਲਾਈਨ ਨੰਬਰ 'ਤੇ ਵੀ ਇਸ ਬਾਰੇ ਜਾਣਕਾਰੀ ਦੇ ਸਕਦੇ ਹੋ।