Punjab Khanna News: ਖੰਨਾ 'ਚ ਦੋ ਨਾਬਾਲਿਗ਼ ਕੁੜੀਆਂ ਨਾਲ ਜਬਰ ਜਨਾਹ ਦੇ ਮਾਮਲੇ ਸਾਹਮਣੇ ਆਏ ਹਨ। ਇਹਨਾਂ 'ਚ ਭਾਵੇਂ ਪੁਲਿਸ ਵੱਲੋਂ ਮੁਕੱਦਮੇ ਦਰਜ ਕਰਕੇ ਇੱਕ ਮਾਮਲੇ 'ਚ ਕਥਿਤ ਦੋਸ਼ੀ ਨੂੰ ਬਿਹਾਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਪਰ ਫਿਰ ਵੀ ਪੀੜਤ ਲੜਕੀਆਂ ਦਾ ਮੈਡੀਕਲ ਨਹੀਂ ਕੀਤਾ ਜਾ ਰਿਹਾ। ਮਾਪਿਆਂ ਨੇ ਲੇਡੀ ਡਾਕਟਰ ਉੱਪਰ ਧਮਕੀਆਂ ਦੇਣ ਦੇ ਦੋਸ਼ ਲਾਏ। ਇਹ ਮਾਮਲੇ ਜਦੋਂ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਧਿਆਨ ਵਿੱਚ ਆਏ ਤਾਂ ਉਹਨਾਂ ਨੇ ਕਿਹਾ ਕਿ ਇਸਦੀ ਜਾਂਚ ਕੀਤੀ ਜਾਵੇਗੀ। ਅਜਿਹੇ ਡਾਕਟਰਾਂ ਖਿਲਾਫ਼ ਸਖ਼ਤ ਐਕਸ਼ਨ ਹੋਵੇਗਾ। 


COMMERCIAL BREAK
SCROLL TO CONTINUE READING

ਦੱਸ ਦੇਈਏ ਕਿ ਖੰਨਾ ਵਿਖੇ ਨਾਬਾਲਿਗ਼ ਲੜਕੀ ਦੇ ਨਾਲ ਪਿੰਡ ਕੌੜੀ ਵਿਖੇ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ। ਇੱਕ ਹੋਰ ਜਬਰ ਜਨਾਹ ਹੋਇਆ ਜੋ ਕਿ ਨਾਬਾਲਿਗ਼ ਲੜਕੀ ਨੂੰ ਖੰਨਾ ਤੋਂ ਲਿਜਾ ਕੇ ਬਿਹਾਰ ਕੀਤਾ ਗਿਆ। ਪੁਲਿਸ ਨੇ ਦੋਵਾਂ ਮਾਮਲਿਆਂ ਵਿੱਚ ਮੁਕੱਦਮੇ ਦਰਜ ਕੀਤੇ। ਇਹਨਾਂ ਦਾ ਸਰਕਾਰੀ ਹਸਪਤਾਲ ਵਿਖੇ ਮੈਡੀਕਲ ਕਰਵਾਇਆ ਜਾਣਾ ਸੀ ਤਾਂ ਇਸ ਦੌਰਾਨ ਲੇਡੀ ਡਾਕਟਰ ਦੀ ਵੱਡੀ ਅਣਗਹਿਲੀ ਦਿਖੀ। 


ਪਹਿਲਾਂ ਤਾਂ ਪੀੜਤ ਪਰਿਵਾਰਾਂ ਨੂੰ ਕਰੀਬ ਚਾਰ ਘੰਟੇ ਤੱਕ ਲੇਡੀ ਡਾਕਟਰ ਦਾ ਇੰਤਜ਼ਾਰ ਕਰਨਾ ਪਿਆ। ਫਿਰ ਮੈਡੀਕਲ ਦੇ ਨਾਮ ਉੱਪਰ ਇਹਨਾਂ ਪਰਿਵਾਰਾਂ ਨੂੰ ਜਲੀਲ ਕੀਤਾ ਗਿਆ। ਪੀੜਤ ਲੜਕੀਆਂ ਨੂੰ ਧਮਕਾਇਆ ਗਿਆ। ਇੱਕ ਪੀੜਤ ਲੜਕੀ ਦੀ ਮਾਂ ਨੂੰ ਥੱਪੜ ਮਾਰਨ ਦੀ ਧਮਕੀ ਦਿੱਤੀ ਗਈ ਜਿਸ ਤੋਂ ਬਾਅਦ ਪੀੜਤ ਪਰਿਵਾਰ ਨੇ ਰੋਸ ਜਾਹਿਰ ਕੀਤਾ। 



ਇਹ ਵੀ ਪੜ੍ਹੋ: Sarkari Naukri 2023: ਡਰਾਈਵਰ ਦੀਆਂ ਅਸਾਮੀਆਂ ਲਈ ਭਰਤੀ ਸ਼ੁਰੂ, 10ਵੀਂ ਪਾਸ ਕਰ ਸਕਦੇ ਹਨ ਅਪਲਾਈ

ਦੂਜੇ ਪਾਸੇ ਪੁਲਿਸ ਅਧਿਕਾਰੀ ਜਗਦੀਪ ਸਿੰਘ ਨੇ ਕਿਹਾ ਕਿ ਪੁਲਿਸ ਨੇ ਇੱਕ ਮਾਮਲੇ ਵਿੱਚ ਕਥਿਤ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਿਸ ਦੇ ਖ਼ਿਲਾਫ਼ ਪੋਸਕੋ ਐਕਟ ਅਧੀਨ ਵੀ ਕਾਰਵਾਈ ਕੀਤੀ ਗਈ। ਸਰਕਾਰੀ ਹਸਪਤਾਲ ਵਿੱਚ ਮੈਡੀਕਲ ਨਾ ਕਰਨ ਦਾ ਮਾਮਲਾ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਕੋਲ ਪੁੱਜ ਗਿਆ ਹੈ। ਸਿਹਤ ਮੰਤਰੀ ਨੇ ਕਿਹਾ ਕਿ ਇਸਦੀ ਜਾਂਚ ਕੀਤੀ ਜਾਵੇਗੀ। ਅਜਿਹੇ ਡਾਕਟਰਾਂ ਖਿਲਾਫ਼ ਐਕਸ਼ਨ ਹੋਵੇਗਾ। 


(ਧਰਮਿੰਦਰ ਸਿੰਘ ਦੀ ਰਿਪੋਰਟ)