Agriculture News: ਮਾਛੀਵਾੜਾ ਮੰਡੀ ਵਿੱਚ ਅੱਜ ਮੱਕੀ ਫਸਲ ਦੀ ਆਮਦ ਸ਼ੁਰੂ ਹੋ ਗਈ ਹੈ ਜਿਸ ਦੀ ਖੁੱਲ੍ਹੀ ਬੋਲੀ ਰਾਹੀਂ ਹੋਈ ਵਿਕਰੀ ਦੌਰਾਨ ਹੁਣ ਤੱਕ ਦਾ ਰਿਕਾਰਡਤੋੜ ਭਾਅ 2421 ਰੁਪਏ ਪ੍ਰਤੀ ਕੁਇੰਟਲ ਵਿਕੀ।
Trending Photos
Agriculture News: ਮਾਛੀਵਾੜਾ ਮੰਡੀ ਵਿੱਚ ਅੱਜ ਮੱਕੀ ਫਸਲ ਦੀ ਆਮਦ ਸ਼ੁਰੂ ਹੋ ਗਈ ਹੈ ਜਿਸ ਦੀ ਖੁੱਲ੍ਹੀ ਬੋਲੀ ਰਾਹੀਂ ਹੋਈ ਵਿਕਰੀ ਦੌਰਾਨ ਹੁਣ ਤੱਕ ਦਾ ਰਿਕਾਰਡਤੋੜ ਭਾਅ 2421 ਰੁਪਏ ਪ੍ਰਤੀ ਕੁਇੰਟਲ ਵਿਕੀ।
ਪਿੰਡ ਬਹਿਲੋਲਪੁਰ ਦਾ ਕਿਸਾਨ ਸੁਰਜੀਤ ਸਿੰਘ ਅੱਜ ਮਾਛੀਵਾੜਾ ਮੰਡੀ ਵਿੱਚ ਆੜ੍ਹਤੀ ਮੋਹਨ ਲਾਲ ਜਗਨਨਾਥ ਐਂਡ ਕੰਪਨੀ ਦੇ ਆਪਣੀ ਫਸਲ ਵੇਚਣ ਲਈ ਆਇਆ ਜਿੱਥੇ ਕਿ ਖੁੱਲ੍ਹੀ ਬੋਲੀ ਰਾਹੀਂ ਪ੍ਰਾਈਵੇਟ ਵਪਾਰੀ ਚਿਰਾਗ ਐਂਡ ਟਰੇਡਿੰਗ ਕੰਪਨੀ ਵੱਲੋਂ 2421 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖਰੀਦੀ ਗਈ। ਮਾਛੀਵਾੜਾ ਦਾਣਾ ਮੰਡੀ ਵਿੱਚ ਪਿਛਲੇ ਸਾਲ ਸੁੱਕੀ ਮੱਕੀ ਫਸਲ ਦਾ ਭਾਅ 1800 ਤੋਂ 2000 ਰੁਪਏ ਤੱਕ ਪ੍ਰਤੀ ਕੁਇੰਟਲ ਸੀ ਪਰ ਇਸ ਵਾਰ ਇਹ ਫਸਲ 2421 ਰੁਪਏ ਵਿਕਣ ਕਾਰਨ ਕਿਸਾਨ ਬਾਗੋ-ਬਾਗ ਦਿਖਾਈ ਦਿੱਤਾ।
ਮਾਛੀਵਾੜਾ ਇਲਾਕੇ ਵਿਚ ਇਸ ਵਾਰ ਮੱਕੀ ਦੀ ਬਿਜਾਈ ਬਹੁਤ ਜ਼ਿਆਦਾ ਹੈ ਕਿਉਂਕਿ ਪਿਛਲੇ ਸਾਲ ਇਹ ਫਸਲ ਵਧੀਆ ਝਾੜ ਕਾਰਨ ਕਿਸਾਨਾਂ ਲਈ ਲਾਹੇਵੰਦ ਰਹੀ ਸੀ। ਅੱਜ ਸੱਚਾ ਸੌਦਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਜਿੰਦਰ ਸਿੰਘ ਖੇੜਾ ਤੇ ਟਹਿਲ ਸਿੰਘ ਔਜਲਾ ਨੇ ਕਿਹਾ ਕਿ ਕਿਸਾਨ ਸੁੱਕੀ ਮੱਕੀ ਦੀ ਫਸਲ ਮੰਡੀ ਵਿੱਚ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਵਾਜਿਬ ਮੁੱਲ ਮਿਲ ਸਕੇ।
ਇਹ ਵੀ ਪੜ੍ਹੋ : Punjab Weather Update: ਪੰਜਾਬ 'ਚ ਫਿਰ ਬਦਲੇਗਾ ਮੌਸਮ, ਬਾਰਿਸ਼ ਨੂੰ ਲੈ ਕੇ ਆਈ ਵੱਡੀ ਅਪਡੇਟ
ਉਕਤ ਆੜ੍ਹਤੀਆਂ ਨੇ ਕਿਹਾ ਕਿ ਮਾਛੀਵਾੜਾ ਮੰਡੀ ਵਿਚ ਪਿਛਲੇ ਸਾਲ ਦੇ ਮੁਕਾਬਲੇ ਮੱਕੀ ਫਸਲ ਦੀ ਆਮਦ ਵੀ ਵਧੇਗੀ ਅਤੇ ਭਾਅ ਵੀ ਚੰਗਾ ਲੱਗੇਗਾ ਜਿਸਦਾ ਕਿਸਾਨਾਂ ਨੂੰ ਆਰਥਿਕ ਲਾਭ ਮਿਲੇਗਾ।
ਕਾਬਿਲੇਗੌਰ ਹੈ ਕਿ ਮੱਕੀ ਦੀ ਫਸਲ ਦਾ ਵਾਜਿਬ ਮੁੱਲ ਅਤੇ ਮੰਡੀਕਰਨ ਨਾ ਮਿਲਣ ਕਾਰਨ ਕਿਸਾਨ ਮੱਕੀ ਨੂੰ ਬੀਜਣ ਤੋਂ ਗੁਰੇਜ਼ ਕਰਨ ਲੱਗ ਪਏ ਹਨ। ਕਿਸਾਨਾਂ ਦੇ ਹਮੇਸ਼ਾ ਮੰਗ ਰਹੀ ਹੈ ਕਿ ਮੱਕੀ ਦੀ ਫ਼ਸਲ ਜਾ ਉੱਚਿਤ ਮੰਡੀਕਰਨ ਹੋਣਾ ਚਾਹੀਦਾ ਹੈ ਤੇ ਮੰਡੀਕਰਨ ਦੇ ਨਾਲ ਨਾਲ ਇਹਦਾ ਮੁੱਲ ਵੀ ਪੂਰਾ ਮਿਲਣਾ ਚਾਹੀਦਾ ਹੈ। ਜੇ ਕਿਤੇ ਸਰਕਾਰ ਵਲੋਂ ਵਧੀਆ ਤਰੀਕੇ ਨਾਲ ਇਹਦਾ ਮੰਡੀਕਰਨ ਹੋ ਜਾਵੇ ਤੇ ਨਾਲ ਹੀ ਵਧੀਆ ਰੇਟ ਮਿਲ ਜਾਵੇ, ਤਾਂ ਹੋ ਸਕਦਾ ਹੈ ਕਿ ਕਿਸਾਨ ਝੋਨੇ ਤੋਂ ਹੱਟ ਕੇ ਇਹੋ ਜਿਹੀਆਂ ਫਸਲਾਂ ਨੂੰ ਪਹਿਲਾਂ ਦੇ ਵਾਂਗ ਪਹਿਲ ਦੇਣ ਲੱਗ ਜਾਣ।