SGPC News: ਐਸਜੀਪੀਸੀ ਪ੍ਰਧਾਨ ਵੱਲੋਂ ਆਈਏਐਸ ਤੇ ਯੂਪੀਐਸਸੀ ਦੇ ਸਿਖਲਾਈ ਕੇਂਦਰ ਦਾ ਰੱਖਿਆ ਨੀਂਹ ਪੱਥਰ
SGPC News: ਸਿੱਖ ਬੱਚਿਆਂ ਨੂੰ ਆਈਏਐਸ ਤੇ ਯੂਪੀਐਸਸੀ ਵਰਗੀ ਉੱਚ ਪੱਧਰੀ ਪ੍ਰਸ਼ਾਸਕੀ ਸੇਵਾਵਾਂ ਲਈ ਤਿਆਰ ਕਰ ਲਈ ਸਿਖਲਾਈ ਕੇਂਦਰ ਦਾ ਨੀਂਹ ਪੱਥਰ ਰੱਖਿਆ ਗਿਆ।
SGPC News: ਸਿੱਖ ਬੱਚਿਆਂ ਨੂੰ ਆਈਏਐਸ ਤੇ ਯੂਪੀਐਸਸੀ ਵਰਗੀ ਉੱਚ ਪੱਧਰੀ ਪ੍ਰਸ਼ਾਸਕੀ ਸੇਵਾਵਾਂ ਲਈ ਤਿਆਰ ਕਰ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਅੱਜ ਨਿਸ਼ਚੈ ਪ੍ਰਸ਼ਾਸਕੀ ਸੇਵਾਵਾਂ ਸਿਖਲਾਈ ਕੇਂਦਰ ਦਾ ਨੀਂਹ ਪੱਥਰ ਗੁਰਦੁਆਰਾ ਸ਼੍ਰੀ ਬਾਗ ਸ਼ਹੀਦਾ ਸੈਕਟਰ-44 ਵਿਖੇ ਰੱਖਿਆ ਗਿਆ।
ਜਲਦ ਹੀ ਇਥੇ ਉੱਚ ਪੱਧਰੀ ਪ੍ਰਸ਼ਾਸਕੀ ਸੇਵਾਵਾਂ ਸਿਖਲਾਈ ਦੇਣ ਲਈ ਬਿਲਡਿੰਗ ਉਸਾਰੀ ਜਾਵੇਗੀ। ਬੱਚਿਆਂ ਦੀ ਬਿਹਤਰ ਪੜ੍ਹਾਈ ਤੇ ਤਿਆਰੀ ਲਈ ਸਾਬਕਾ ਆਈਏਐਸ ਅਫਸਰ ਕਾਨ ਸਿੰਘ ਪੰਨੂ ਦੀ ਨਿਗਰਾਨੀ ਹੇਠ ਇਸ ਸਿਖਲਾਈ ਸੈਂਟਰ ਨੂੰ ਚਲਾਇਆ ਜਾਵੇਗਾ।
ਹਾਲਾਂਕਿ ਐਸਜੀਪੀਸੀ ਵੱਲੋਂ ਪਹਿਲਾਂ ਹੀ ਆਈਏਐਸ ਤੇ ਯੂਪੀਐਸਸੀ ਵਰਗੀਆਂ ਸਿੱਖਿਆਵਾਂ ਦੀ ਤਿਆਰੀ ਗੁਰਦੁਆਰਾ ਕਲਗੀਧਰ ਨਿਵਾਸ ਚੰਡੀਗੜ੍ਹ ਵਿੱਚ ਕਰਵਾਈ ਜਾ ਰਹੀ ਹੈ ਪਰ ਹੁਣ ਇਨ੍ਹਾਂ ਸੇਵਾਵਾਂ ਲਈ ਇੱਕ ਵੱਖਰੇ ਤੌਰ ਉਤੇ ਬਿਲਡਿੰਗ ਉਸਾਰੀ ਜਾਵੇਗੀ ਤਾਂ ਜੋ ਪੰਜਾਬ ਦੇ ਉਹ ਸਿੱਖ ਬੱਚੇ ਜਿਹੜੇ ਆਈਏਐਸ ਅਤੇ ਆਈਪੀਐਸ ਅਫਸਰ ਬਣਨਾ ਚਾਹੁੰਦੇ ਹਨ ਉਹ ਫਰੀ ਕੋਚਿੰਗ ਲੈ ਸਕਣ।
ਇਹ ਵੀ ਪੜ੍ਹੋ : Faridkot Hospital: ਕੈਂਸਰ ਵਿਭਾਗ 'ਚ ਕੀਮੋ ਕਰਵਾਉਣ ਵਾਲੇ ਮਰੀਜ਼ ਪਰੇਸ਼ਾਨ, ਲੋਕ ਗਰਮੀ ਕਰਕੇ ਲੈ ਕੇ ਆਏ ਆਪਣੇ ਪੱਖੇ
ਐਸਜੀਪੀਸੀ ਵੱਲੋਂ ਇਹ ਵਿਲੱਖਣ ਤੇ ਬਹੁਤ ਵੱਡਾ ਉਪਰਾਲਾ ਹੈ ਕਿਉਂਕਿ ਅਜਿਹੀ ਸਿੱਖਿਆ ਹਾਸਿਲ ਕਰਨ ਲਈ ਬਹੁਤ ਸਾਰੇ ਪੈਸੇ ਪ੍ਰਾਈਵੇਟ ਸੈਂਟਰਾਂ ਨੂੰ ਦੇਣੇ ਪੈਂਦੇ ਹਨ। ਬਹੁਤ ਸਾਰੇ ਗਰੀਬ ਬੱਚੇ ਵਾਂਝੇ ਵੀ ਰਹਿ ਜਾਂਦੇ ਹਨ ਪਰ ਹੁਣ ਜਿਹੜਾ ਵੀ ਕੋਈ ਬੱਚਾ ਅਫਸਰ ਬਣਨ ਦੀ ਇੱਛਾ ਰੱਖਦਾ ਹੋਵੇਗਾ ਉਸ ਨੂੰ ਮੁਫਤ ਸਿਖਲਾਈ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਭਾਵੇਂ ਸ੍ਰੀ ਦਰਬਾਰ ਸਾਹਿਬ ਦੀ ਗੱਲ ਹੋਵੇ ਜਾਂ ਫਿਰ ਬਾਕੀ ਗੁਰਦੁਆਰਾ ਸਾਹਿਬਾਨਾਂ ਦੀ, ਐੱਸ. ਜੀ. ਪੀ. ਸੀ. ਦੇ ਪ੍ਰਬੰਧ ਬਹੁਤ ਵਧੀਆ ਚੱਲ ਰਹੇ ਹਨ। ਜਦੋਂ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਬਾਰੇ ਸਵਾਲ ਕੀਤਾ ਗਿਆ ਤਾਂ ਉਹ ਇਸ 'ਤੇ ਚੁੱਪੀ ਵੱਟਦੇ ਹੋਏ ਨਜ਼ਰ ਆਏ। ਉਨ੍ਹਾਂ ਕਿਹਾ ਕਿ ਸੁਖਬੀਰ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਨਿਮਾਣੇ ਸਿੱਖ ਵਜੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣਗੇ।
ਇਹ ਵੀ ਪੜ੍ਹੋ : Punjab Vigilance News: ਵਿਜੀਲੈਂਸ ਨੇ ਪਰਲਜ਼ ਘੁਟਾਲੇ ਵਿੱਚ ਬੇਲਾ ਵਿਸਟਾ ਦਾ ਡਿਵੈਲਪਰ ਪ੍ਰਸ਼ਾਂਤ ਮੰਜਰੇਕਰ ਨੂੰ ਕੀਤਾ ਗ੍ਰਿਫ਼ਤਾਰ