Simranjit Singh Mann on Punjab Flood news:  ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿਘ ਮਾਨ ਨੇ ਪੰਜਾਬ ਵਿਚ ਆਏ ਹੜ੍ਹਾਂ ਨੂੰ ਗੈਰ ਕੁਦਰਤੀ ਕਰਾਰ ਦਿੰਦਿਆਂ ਸਰਕਾਰ 'ਤੇ ਦੋਸ਼ ਲਾਇਆ ਹੈ ਕਿ ਉਸ ਨੇ ਸਿੱਖਾਂ ਖਿਲਾਫ਼ ਪਾਣੀ ਨੂੰ ਹਥਿਆਰ ਬਣਾ ਕੇ ਹਾਈਡਰੋਲੋਜੇਕਲ ਜੰਗ ਛੇੜੀ ਹੈ।


COMMERCIAL BREAK
SCROLL TO CONTINUE READING

ਦਰਅਸਲ ਮਾਨ ਜੋ ਅੱਜ ਇਥੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਪੁੱਜੇ ਸਨ। ਇਸ ਦੌਰਾਨ ਉਹਨਾਂ ਨੇ ਹੜ੍ਹਾਂ ਕਾਰਨ ਪੰਜਾਬ ਦੇ ਗੁਰਦਾਸਪੁਰ, ਤਰਨਤਾਰਨ, ਰੂਪਨਗਰ ਅਤੇ ਆਨੰਦਪੁਰ ਸਾਹਿਬ ਵਿਖੇ ਹੋਏ ਭਾਰੀ ਨੁਕਸਾਨ ‘ਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਉਹਨਾਂ ਨੇ ਕਿਹਾ ਕਿ  ਸਰਕਾਰ ਨੂੰ ਨੁਕਸਾਨ ਦੀ ਪੂਰਤੀ ਲਈ ਹੜ੍ਹ ਪੀੜਤਾਂ ਨੂੰ ਯੋਗ ਮੁਆਵਜੇ ਦੇਣ ਦੀ ਮੰਗ ਕੀਤੀ। ਉਨ੍ਹਾਂ ਆਖਿਆ ਕਿ ਡੈਮਾਂ ਵਿਚ ਇਕੱਠੇ ਕੀਤੇ ਪਾਣੀ ਦੇ ਸਹੀ ਅਗਾਊਂ ਪ੍ਰਬੰਧ ਨਾ ਹੋਣ ਕਾਰਨ ਹੀ ਗੈਰ-ਕੁਦਰਤੀ ਹੜ੍ਹਾਂ ਦੀ ਸਥਿਤੀ ਪੈਦਾ ਹੋਈ ਹੈ। 


ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਵਿਚ ਸਿੱਖ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਸਨ ਤਾਂ ਸਰਕਾਰ ਨੇ ਸਿੱਖਾਂ ਨੂੰ ਦਬਾਉਣ ਲਈ ਹਾਈਡਰੋਲੋਜੇਕਲ ਲੜਾਈ ਦੀ ਨੀਤੀ ਹੀ ਵਰਤੋਂ ਵਿਚ ਲਿਆਂਦੀ ਸੀ, ਜਿਸ ਕਾਰਨ 1988 ਵਿਚ ਹੜ੍ਹਾਂ ਦੀ ਭਿਆਨਕ ਸਥਿਤੀ ਬਣੀ ਸੀ। ਉਨ੍ਹਾਂ ਸਵਾਲ ਕੀਤਾ ਕਿ ਅੱਜ ਜਦੋਂ ਸਰਕਾਰ ਕੋਲ ਡੈਮਾਂ ਵਿਚ ਇਕੱਠੇ ਹੋਣ ਵਾਲੇ ਪਾਣੀ ਦੇ ਪ੍ਰਬੰਧ ਅਤੇ ਵਰਤੋਂ ਦੇ ਸਾਰੇ ਮਹਿਕਮੇ ਹੋਣ ਅਤੇ ਜਦੋਂ ਪੈਣ ਵਾਲੇ ਮੀਂਹ ਦੀ ਅਗਾਊਂ ਜਾਣਕਾਰੀ ਦੇਣ ਵਾਲੇ ਵਿਗਿਆਨੀ ਕੰਮ ਕਰਦੇ ਹੋਣ, ਉਦੋਂ ਫਿਰ ਡੈਮਾਂ ਵਿਚ ਮੀਂਹ ਦੇ ਪਾਣੀ ਨੂੰ ਸਮਰੱਥਾ ਤੋਂ ਵੱਧ ਇਕੱਠਾ ਕਰਨਾ ਅਤੇ ਅਚਨਚੇਤ ਪਾਣੀ ਨੂੰ ਛੱਡ ਕੇ ਹੜ੍ਹਾਂ ਵਰਗੀ ਸਥਿਤੀ ਪੈਦਾ ਹੋਣ ਦੇਣਾ ਲਿਹਾਜ਼ਾ ਸ਼ੱਕ ਤਾਂ ਪੈਦਾ ਕਰਦਾ ਹੀ ਹੈ।


ਇਹ ਵੀ ਪੜ੍ਹੋ: Fazilka Flood News: ਸਤਲੁਜ 'ਚ ਪਾਣੀ ਦਾ ਪੱਧਰ ਇੱਕ ਵਾਰ ਫਿਰ ਵਧਿਆ, ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਕੀਤੀ ਅਪੀਲ  

ਉਨ੍ਹਾਂ ਕਥਿਤ ਦੋਸ਼ ਲਾਇਆ ਕਿ ਕੇਂਦਰ ਸਰਕਾਰ ਲਗਾਤਾਰ ਘੱਟ-ਗਿਣਤੀਆਂ ਨਾਲ ਦੇਸ਼ ਵਿਚ ਨਸਲੀ ਸਫਾਈ ਵਰਗੀਆਂ ਗੈਰ-ਕਾਨੂੰਨੀ ਮੁਹਿੰਮ ਚਲਾ ਰਹੀ ਹੈ। ਉਨ੍ਹਾਂ ਨੇ ਹਰਿਆਣਾ ਦੇ ਨੂਹ ਅਤੇ ਮਨੀਪੁਰ ਵਿਚ ਹੋਏ ਫਿਰਕੂ ਦੰਗਿਆਂ ਦੇ ਸੰਬੰਧ ਵਿਚ ਬੋਲਦਿਆਂ ਆਖਿਆ ਕਿ ਹਾਈਕੋਰਟ ਦੇ ਇਕ ਜੱਜ ਨੇ ਵੀ ਇਨ੍ਹਾਂ ਘਟਨਾਵਾਂ ਨੂੰ ਇਕ ਫਿਰਕੇ ਵਿਸ਼ੇਸ਼ ਦੀ ਨਸਲੀ ਸਫਾਈ ਦਾ ਨਾਂਅ ਦਿੱਤਾ ਹੈ।  ਮਾਨ ਨੇ ਇਹ ਵੀ ਆਖਿਆ ਕਿ ਜੇਕਰ ਭਾਰਤ ਦੇ ਸਵਿਧਾਨ ਨੂੰ ਬਦਲਣ ਦੀਆਂ ਗੱਲਾਂ ਕਰਨੀਆਂ ਅਤੇ ਹਿੰਦੂ  ਰਾਸ਼ਟਰ ਬਣਾਉਣ ਦੇ ਐਲਾਨ ਕਰਨੇ ਜਾਇਜ਼ ਹਨ ਤਾਂ ਫਿਰ ਸਿੱਖਾਂ ਨੂੰ ਵੀ ਖਾਲਿਸਤਾਨ ਬਣਾਉਣ ਦਾ ਹੱਕ ਮਿਲਣਾ ਚਾਹੀਦਾ ਹੈ।


ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਆਏ ਹੜ੍ਹਾਂ ਸੰਬੰਧੀ ਅਤੇ ਅਗਾਊਂ ਪ੍ਰਬੰਧਾਂ ਬਾਰੇ ਉਨ੍ਹਾਂ ਨੇ ਪਿਛਲੇ ਦਿਨੀਂ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਗੱਲਬਾਤ ਕਰਕੇ ਘੱਗਰ ਵਰਗੇ ਦਰਿਆਵਾਂ ਦੀ ਸਫਾਈ ਕਰਵਾਉਣ ਅਤੇ ਹੜ੍ਹਾਂ ਨੂੰ ਰੋਕਣ ਲਈ ਸਰਕਾਰ ਵਲੋਂ ਸਾਰੇ ਪ੍ਰਬੰਧ ਸਹੀ ਕਰਵਾਉਣ ਲਈ ਗਲਬਾਤ ਕੀਤੀ ਸੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਹੜ੍ਹ ਪੀੜਤਾਂ ਨੂੰ ਵਿਸ਼ੇਸ਼ ਮੁਆਵਜੇ ਦੇਣੇ ਚਾਹੀਦੇ ਹਨ। 


ਇਹ ਵੀ ਪੜ੍ਹੋ: Ferozepur Flood News: ਹੜ੍ਹ ਦਾ ਕਹਿਰ! ਬਜ਼ੁਰਗ ਤੇ ਗਰਭਵਤੀ ਔਰਤਾਂ ਨੇ ਆਪਣੀ ਜਾਨ ਨੂੰ ਖ਼ਤਰੇ 'ਚ ਪਾ ਕੇ ਪੁਲ ਕੀਤਾ ਪਾਰ