Khanna News: ਖੰਨਾ ਵਿੱਚ ਸ਼ਿਵਪੁਰੀ ਮੰਦਰ 'ਚੋਂ ਸ਼ਿਵਲਿੰਗ ਖੰਡਿਤ ਦਾ ਮਾਮਲਾ ਭਖਦਾ ਜਾ ਰਿਹਾ ਹੈ। ਹਿੰਦੂ ਜਥੇਬੰਦੀਆਂ ਨੇ ਜ਼ੋਰਦਾਰ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਗੁੱਸੇ ਵਿੱਚ ਹਿੰਦੂ ਜਥੇਬੰਦੀਆਂ ਦੇ ਕਾਰਕੁਨਾਂ ਨੇ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ। ਇਸ ਦੌਰਾਨ ਮਾਹੌਲ ਤਣਾਅਪੂਰਨ ਬਣ ਗਿਆ। ਪ੍ਰਸ਼ਾਸਨ ਵੱਲੋਂ ਭਾਰੀ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ।


COMMERCIAL BREAK
SCROLL TO CONTINUE READING

ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਨ ਲਈ ਐਸਐਸਪੀ ਅਸ਼ਵਨੀ ਗੋਟਿਆਲ ਖ਼ੁਦ ਪੁੱਜੇ ਪਰ ਉਹ ਨਾ ਮੰਨੇ ਅਤੇ ਕਿਹਾ ਕਿ ਜਦੋਂ ਤੱਕ ਦੋਸ਼ੀ ਫੜੇ ਨਹੀਂ ਜਾਂਦੇ ਉਹ ਧਰਨਾ ਨਹੀਂ ਹਟਾਉਣਗੇ। ਕਾਬਿਲੇਗੌਰ ਹੈ ਕਿ ਇੱਕ ਪਾਸੇ ਜਿੱਥੇ ਆਜ਼ਾਦੀ ਦਿਵਸ ਨੂੰ ਲੈ ਕੇ ਪੰਜਾਬ ਭਰ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ, ਉੱਥੇ ਹੀ ਦੂਜੇ ਪਾਸੇ ਖੰਨਾ ਦੇ ਪ੍ਰਾਚੀਨ ਸ਼ਿਵਪੁਰੀ ਮੰਦਰ ਵਿੱਚ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦੇ ਕੇ ਇਨ੍ਹਾਂ ਪ੍ਰਬੰਧਾਂ ਦਾ ਪਰਦਾਫਾਸ਼ ਕਰ ਦਿੱਤਾ ਹੈ।


ਇੱਥੇ ਚੋਰਾਂ ਨੇ ਨਾ ਸਿਰਫ਼ ਚੋਰੀ ਕੀਤੀ ਸਗੋਂ ਹਥੌੜੇ ਨਾਲ ਸ਼ਿਵਲਿੰਗ ਨੂੰ ਵੀ ਤੋੜ ਦਿੱਤਾ। ਹਿੰਦੂ ਸੰਗਠਨਾਂ ਨੇ ਪੁਲਿਸ ਦੀ ਕਾਰਜਸ਼ੈਲੀ 'ਤੇ ਸਵਾਲ ਉਠਾਏ ਹਨ ਅਤੇ ਘਟਨਾ 'ਤੇ ਗੁੱਸਾ ਜ਼ਾਹਰ ਕੀਤਾ ਹੈ। ਚੋਰੀ ਦੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਸੀਸੀਟੀਵੀ ਵਿੱਚ ਦੋ ਚੋਰ ਨਜ਼ਰ ਆ ਰਹੇ ਹਨ। ਉਹ ਸ਼ਿਵਲਿੰਗ 'ਤੇ ਚਾਂਦੀ ਤੋੜ ਕੇ ਚੋਰੀ ਕਰਦੇ ਹਨ।


ਇਸ ਦੌਰਾਨ ਸ਼ਿਵਲਿੰਗ ਵੀ ਟੁੱਟ ਗਿਆ। ਇਸ ਤੋਂ ਬਾਅਦ ਉਹ ਤਾਲਾ ਤੋੜ ਕੇ ਮੰਦਰ ਦੇ ਅੰਦਰ ਹਨੂੰਮਾਨ ਜੀ ਦੀ ਮੂਰਤੀ ਤੋਂ ਤਾਜ ਚੋਰੀ ਕਰ ਲੈਂਦੇ ਹਨ। ਉਹ ਹੋਰ ਮੂਰਤੀਆਂ ਤੋਂ ਸੋਨੇ-ਚਾਂਦੀ ਦੇ ਗਹਿਣੇ ਵੀ ਚੋਰੀ ਕਰ ਕੇ ਭੱਜ ਜਾਂਦੇ ਹਨ। ਇਹ ਗੱਲ ਉਦੋਂ ਸਾਹਮਣੇ ਆਈ ਜਦੋਂ ਅੱਜ ਤੜਕੇ ਮੰਦਰ ਖੋਲ੍ਹਿਆ ਗਿਆ।


ਇਹ ਵੀ ਪੜ੍ਹੋ : Independence Day 2024 Live Updates: ਦੇਸ਼ 'ਚ 78ਵੇਂ ਸੁਤੰਤਰਤਾ ਦਿਵਸ ਦਾ ਜਸ਼ਨ; CM ਭਗਵੰਤ ਮਾਨ ਤੇ PM ਮੋਦੀ ਨੇ ਲਹਿਰਾਇਆ ਤਿਰੰਗਾ, ਕਹੀਆਂ ਇਹ ਵੱਡੀਆਂ ਗੱਲਾਂ


ਸਾਉਣ ਦੇ ਮਹੀਨੇ ਵਿੱਚ ਅਜਿਹੀਆਂ ਘਟਨਾਵਾਂ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਰੋਸ ਹੈ। ਡੀਐਸਪੀ ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਇਹ ਘਟਨਾ ਸਿਟੀ ਥਾਣਾ 1 ਦੇ ਖੇਤਰ ਵਿੱਚ ਵਾਪਰੀ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਸੀਟੀਵੀ ਰਾਹੀਂ ਚੋਰਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਅਸੀਂ ਉਨ੍ਹਾਂ ਦੇ ਖਿਲਾਫ ਬੇਅਦਬੀ ਦੀ ਧਾਰਾ ਵੀ ਲਗਾਵਾਂਗੇ। ਐਸਐਚਓ ਵਰਿੰਦਰ ਸਿੰਘ ਨੂੰ ਬਸਲੂਕੀ ਕਰਨ ਕਰਕੇ ਸਸਪੈਂਡ ਕਰ ਦਿੱਤਾ ਗਿਆ ਹੈ। ਡੀਆਈਜੀ ਨੇ ਐਤਵਾਰ ਤੱਕ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦਾ ਵਾਅਦਾ ਕੀਤਾ। ਇਸ ਤੋਂ ਬਾਅਦ ਜਥੇਬੰਦੀਆਂ ਨਾਲ ਜਾਮ ਖੋਲ੍ਹ ਦਿੱਤਾ ਹੈ।


ਇਹ ਵੀ ਪੜ੍ਹੋ : Independence Day 2024: ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਨੂੰ ਰਹਿੰਦੀ ਦੁਨੀਆਂ ਤੱਕ ਕੀਤਾ ਜਾਵੇਗਾ ਸਿਜਦਾ