Bunty Bains Firing: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗੀਤਕਾਰ ਤੇ ਪ੍ਰੋਡਿਊਸਰ ਬੰਟੀ ਬੈਂਸ 'ਤੇ ਫਾਇਰਿੰਗ ਦੇ ਮਾਮਲੇ 'ਚ ਵੱਡੀ ਖਬਰ ਸਾਹਮਣੇ ਆਈ ਹੈ।  ਜਾਣਕਾਰੀ ਮੁਤਾਬਿਕ ਇਸ ਮਾਮਲੇ 'ਚ ਪੁਲਸ ਵੱਲੋਂ ਪਹਿਲੀ ਗ੍ਰਿਫਤਾਰੀ ਕੀਤੀ ਗਈ ਹੈ। ਪੰਜਾਬ ਪੁਲਿਸ ਦੀ AGTF ਟੀਮ ਨੇ ਮੁੱਖ ਦੋਸ਼ੀ ਨੂੰ ਮੋਹਾਲੀ ਦੇ ਬਲੌਂਗੀ ਤੋਂ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਅੰਮ੍ਰਿਤਪਾਲ ਸਿੰਘ ਉਰਫ ਨੋਨੂ ਵਜੋਂ ਹੋਈ ਹੈ ਜੋ ਬੰਬੀਹਾ ਗੈਂਗ ਦਾ ਸ਼ੂਟਰ ਦੱਸਿਆ ਜਾਂਦਾ ਹੈ। ਪੁਲਿਸ ਨੇ ਉਸ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਹਨ। ਜੋ ਉਸਨੂੰ ਗੈਂਗਸਟਰ ਲੱਕੀ ਪਟਿਆਲ ਨੇ ਵਿਦੇਸ਼ ਤੋਂ ਮੁਹੱਈਆ ਕਰਵਾਏ ਸਨ।


COMMERCIAL BREAK
SCROLL TO CONTINUE READING

ਦੋਵੇਂ ਸ਼ੂਟਰ ਕਾਬੂ


ਸ਼ੂਟਰ ਨੰਨੂ ਨੇ ਆਪਣੇ ਸਾਥੀ ਫਿਰੋਜ਼ ਖਾਨ ਨਾਲ ਮਿਲ ਕੇ ਬੰਟੀ ਬੈਂਸ 'ਤੇ ਫਾਇਰਿੰਗ ਕੀਤੀ ਸੀ। ਹਰਿਆਣਾ ਪੁਲਿਸ ਨੇ ਬੀਤੇ ਦਿਨ ਫਿਰੋਜ਼ ਖਾਨ ਨੂੰ ਪੀਪਲੀ ਬੱਸ ਅੱਡੇ ਮੁੱਠਭੇੜ ਤੋਂ ਬਾਅਦ ਗ੍ਰਿਫਤਾਰ ਕੀਤਾ ਸੀ। ਅੱਜ ਪੰਜਾਬ ਪੁਲਿਸ ਦੀ ਏਜੀਟੀਐਫ ਨੇ ਸ਼ੂਟਰ ਨੰਨੂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਦੋਵੇ ਮੁਲਜ਼ਮ ਬੰਬੀਹਾ ਗੈਂਗ ਦੇ ਸ਼ੂਟਰ ਦੱਸੇ ਜਾਂਦੇ ਹਨ। ਪੁਲਿਸ ਨੂੰ ਪੁੱਛਗਿੱਛ ਦੌਰਾਨ ਇਨ੍ਹਾਂ ਮੁਲਜ਼ਮਾਂ ਤੋਂ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।



ਪੂਰਾ ਮਾਮਲਾ


ਮਸ਼ਹੂਰ ਗੀਤਕਾਰ ਤੇ ਪ੍ਰੋਡਿਊਸਰ ਬੰਟੀ ਬੈਂਸ 'ਤੇ 27 ਫਰਵਰੀ ਨੂੰ ਕੁੱਝ ਸ਼ੂਟਰਾਂ ਨੇ ਫਾਈਰਿੰਗ ਕੀਤੀ ਸੀ। ਇਸ ਹਮਲਾ ਉਦੋਂ ਹੋਇਆ ਜਦੋਂ ਉਹ ਆਪਣੇ ਦੋਸਤਾਂ ਨਾਲ ਮੋਹਾਲੀ ਦੇ ਸੈਕਟਰ-79 ਵਿੱਚ ਸਥਿਤ ਕਟਾਨੀ ਪ੍ਰੀਮੀਅਮ ਢਾਬੇ 'ਚ ਖਾਣਾ ਖਾਣ ਲਈ ਪਹੁੰਚੇ ਹੋਏ ਸਨ। ਉਸ ਵੇਲੇ ਕੁੱਝ ਅਣਪਛਾਤੇ ਬਦਮਾਸ਼ਾਂ ਨੇ ਢਾਬੇ 'ਤੇ ਪਹੁੰਚ ਗਏ, ਜਿਨ੍ਹਾਂ ਨੇ ਉਨ੍ਹਾਂ 'ਤੇ ਗੋਲ਼ੀਆਂ ਚਲਾ ਦਿੱਤੀਆਂ। ਇਸ ਹਮਲੇ ਵਿੱਚ ਉਨ੍ਹਾਂ ਵਾਲ ਵਾਲ ਬਚ ਗਏ। ਬੰਟੀ ਨੇ ਆਪਣੇ ਇੰਸਟਗ੍ਰਾਮ 'ਤੇ ਇੱਕ ਸਟੋਰੀ ਪਾਕੇ ਜਾਣਕਾਰੀ ਸਾਂਝੀ ਕੀਤੀ ਸੀ ਕਿ ਉਹ ਕਟਾਣੀ ਢਾਬੇ 'ਤੇ ਮੌਜੂਦ ਹਨ। ਜਿਸ ਤੋਂ ਬਾਅਦ ਉਨ੍ਹਾਂ ਨੇ ਇਹ ਹਮਲਾ ਹੋ ਗਿਆ।


ਫਿਰੌਤੀ ਲਈ ਆਈ ਕਾਲ


ਜਾਣਕਾਰੀ ਇਹ ਵੀ ਸਹਾਮਣੇ ਆਈ ਸੀ ਕਿ ਗੋਲ਼ੀਬਾਰੀ ਦੀ ਘਟਨਾ ਤੋਂ ਬਾਅਦ ਉਨ੍ਹਾਂ ਨੂੰ ਧਮਕੀ ਭਰਿਆ ਕਾਲ ਆਇਆ ਸੀ, ਧਮਕੀ ਦੇਣ ਵਾਲੇ ਵਿਅਕਤੀ ਨੇ ਉਨ੍ਹਾਂ ਤੋਂ 1 ਕਰੋੜ ਰੁਪਏ ਫਿਰੌਤੀ ਦੀ ਮੰਗ ਕੀਤੀ ਸੀ। ਅਤੇ ਪੈਸੇ ਨਾ ਦੇਣ 'ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ। ਇਹ ਕਾਲ ਮੋਸਟ ਵਾਂਟੇਡ ਗੈਂਗਸਟਰ ਲੱਕੀ ਪਟਿਆਲ ਦੇ ਨਾਂਅ 'ਤੇ ਕੀਤੀ ਗਈ ਸੀ। ਲੱਕੀ ਪਟਿਆਲ ਕੈਨੇਡਾ ਰਹਿੰਦਾ ਹੈ, ਜੋ ਬੰਬੀਹਾ ਗੈਂਗ ਦੀ ਅਗਵਾਈ ਕਰ ਰਿਹਾ ਹੈ।