Shraddha Murder Case `ਚ ਵੱਡਾ ਖੁਲਾਸਾ; ਜੰਗਲਾਂ `ਚੋਂ ਮਿਲੀਆਂ ਹੱਡੀਆਂ ਪਿਤਾ ਨਾਲ ਹੋਈਆਂ ਮੈਚ
Shraddha Murder Case: ਸ਼ਰਧਾ ਕਤਲ ਕਾਂਡ `ਚ ਵੱਡਾ ਖੁਲਾਸਾ ਹੋਇਆ ਹੈ। ਹੱਡੀਆਂ ਦੇ ਡੀਐਨਏ ਸੈਂਪਲ ਦੀ ਰਿਪੋਰਟ ਆ ਗਈ ਹੈ ਅਤੇ ਇਹ ਸ਼ਰਧਾ ਦੇ ਪਿਤਾ ਦੇ ਡੀਐਨਏ ਨਾਲ ਮੇਲ ਖਾਂਦੀ ਹੈ। ਯਾਨੀ ਕਿ ਜੰਗਲਾਂ ਵਿੱਚੋਂ ਬਰਾਮਦ ਹੋਈਆਂ ਹੱਡੀਆਂ ਸ਼ਰਧਾ ਦੀਆਂ ਹੀ ਸਨ।
Shraddha Murder Case: ਸ਼ਰਧਾ ਕਤਲ ਕਾਂਡ ਦੀ ਜਾਂਚ ਕਰ ਰਹੀ ਦਿੱਲੀ ਪੁਲਿਸ ਨੂੰ ਅੱਜ ਵੱਡੀ ਕਾਮਯਾਬੀ ਮਿਲੀ ਹੈ। ਦਰਅਸਲ ਪੁਲਸ ਨੂੰ ਮਹਿਰੌਲੀ ਦੇ ਜੰਗਲਾਂ 'ਚੋਂ ਹੱਡੀਆਂ ਦੇ ਰੂਪ 'ਚ ਮਿਲੇ ਲਾਸ਼ ਦੇ ਟੁਕੜੇ ਸ਼ਰਧਾ ਦੇ ਪਿਤਾ ਦੇ ਡੀਐੱਨਏ ਨਾਲ ਮੇਲ ਖਾਂਦੇ ਹਨ। ਇਸ ਦੀ ਪੁਸ਼ਟੀ ਸੀਐਫਐਸਐਲ ਦੀ ਰਿਪੋਰਟ ਹੋਈ ਹੈ। 26 ਨਵੰਬਰ ਨੂੰ ਜ਼ੀ ਨਿਊਜ਼ ਨੇ ਸਭ ਤੋਂ ਪਹਿਲਾਂ ਇਹ ਖਬਰ ਦਿੱਤੀ ਸੀ ਕਿ ਸ਼ਰਧਾ ਦੀਆਂ ਹੱਡੀਆਂ ਦਾ ਡੀਐਨਏ ਉਸਦੇ ਪਿਤਾ ਨਾਲ ਮੇਲ ਖਾਂਦਾ ਹੈ।
ਦਰਅਸਲ ਦਿੱਲੀ ਪੁਲਿਸ ਨੇ ਆਫਤਾਬ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਸੀ। ਇਸ ਤੋਂ ਬਾਅਦ ਪੁਲਿਸ ਨੇ ਮਹਿਰੌਲੀ ਦੇ ਜੰਗਲ ਅਤੇ ਗੁਰੂਗ੍ਰਾਮ ਵਿੱਚ ਉਸ ਦੁਆਰਾ ਦੱਸੀ ਜਗ੍ਹਾ ਤੋਂ ਹੱਡੀਆਂ ਦੇ ਰੂਪ ਵਿੱਚ ਲਾਸ਼ ਦੇ ਕਈ ਟੁਕੜੇ ਬਰਾਮਦ ਕੀਤੇ ਸਨ। ਪੁਲਿਸ ਨੂੰ ਇੱਕ ਮਨੁੱਖੀ ਜਬਾੜੇ ਦੀ ਹੱਡੀ ਵੀ ਮਿਲੀ ਹੈ। ਪੁਲਿਸ ਨੇ ਇਸ ਸਾਰੇ ਮਾਮਲੇ ਦੀ ਜਾਂਚ ਲਈ CFSL ਲੈਬ ਭੇਜੀ ਸੀ। ਇੰਨਾ ਹੀ ਨਹੀਂ ਡੀਐਨਏ ਟੈਸਟ ਲਈ ਪਿਤਾ ਦਾ ਸੈਂਪਲ ਵੀ ਲਿਆ ਗਿਆ ਸੀ।
ਦੱਸਣਯੋਗ ਹੈ ਕਿ 18 ਮਈ ਨੂੰ ਸ਼ਰਧਾ ਦਾ ਉਸ ਦੇ ਲਿਵ-ਇਨ ਪਾਰਟਨਰ ਆਫਤਾਬ ਪੂਨਾਵਾਲਾ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਉਸ ਨੇ ਲਾਸ਼ ਨੂੰ ਸ਼ਹਿਰ ਵਿਚ 35 ਟੁਕੜਿਆਂ ਵਿਚ ਵੰਡਣ ਤੋਂ ਪਹਿਲਾਂ ਲਗਭਗ ਤਿੰਨ ਹਫ਼ਤਿਆਂ ਤਕ ਦੱਖਣੀ ਦਿੱਲੀ ਵਿਚ ਆਪਣੇ ਮਹਿਰੌਲੀ ਸਥਿਤ ਘਰ ਵਿਚ ਫਰਿੱਜ ਵਿਚ ਰੱਖਿਆ। ਪੂਨਾਵਾਲਾ ਨੂੰ ਪੁਲਿਸ ਨੇ ਨਵੰਬਰ ਵਿਚ ਸ਼ਰਧਾ ਵਾਕਰ ਦੀ ਹੱਤਿਆ ਦੇ ਆਰੋਪ ਵਿਚ ਗ੍ਰਿਫਤਾਰ ਕੀਤਾ ਸੀ। ਪਿਛਲੇ ਹਫਤੇ ਸ਼ਰਧਾ ਵਾਕਰ ਦੇ ਪਿਤਾ ਵਿਕਾਸ ਵਾਕਰ ਨੇ ਉਸ ਦੇ ਲਿਵ-ਇਨ-ਪਾਰਟਨਰ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਸੀ, ਜਿਸ ਨੇ ਉਸ ਦੀ ਬੇਟੀ ਦੀ ਬੇਰਹਿਮੀ ਨਾਲ ਹੱਤਿਆ ਕੀਤੀ ਸੀ।
ਇਹ ਵੀ ਪੜ੍ਹੋ: ਲੋਕਾਂ ਨੂੰ ਰਾਹਤ; ਪੰਜਾਬ ਦਾ ਇਹ ਟੋਲ ਪਲਾਜ਼ਾ ਅੱਜ ਤੋਂ ਹੋਵੇਗਾ ਬੰਦ! CM ਮਾਨ ਦਾ ਵੱਡਾ ਐਲਾਨ
ਦੱਸ ਦੇਈਏ ਕਿ 20 ਨਵੰਬਰ ਨੂੰ ਦਿੱਲੀ ਪੁਲਿਸ ਦੇ ਸੂਤਰਾਂ ਨੇ ਦੱਸਿਆ ਸੀ ਕਿ (Shraddha Murder Case) ਸ਼ਰਧਾ ਵਾਕਰ ਦੀ ਖੋਪੜੀ, ਜਬਾੜਾ ਅਤੇ ਹੋਰ ਹੱਡੀਆਂ ਦੇ ਹਿੱਸੇ ਮਹਿਰੌਲੀ ਦੇ ਜੰਗਲ ਤੋਂ ਬਰਾਮਦ ਹੋਏ ਸਨ। ਇਕ ਸੂਤਰ ਨੇ ਕਿਹਾ, “ਅਸੀਂ ਫਿਰ ਮਹਿਰੌਲੀ ਦੇ ਜੰਗਲ ਵਿਚ ਗਏ ਅਤੇ ਖੋਪੜੀ, ਜਬਾੜੇ ਦੇ ਹਿੱਸੇ ਅਤੇ ਹੱਡੀਆਂ ਬਰਾਮਦ ਕੀਤੀਆਂ। ਲਾਸ਼ ਨੂੰ ਬਰਾਮਦ ਕਰਨ ਤੋਂ ਬਾਅਦ, ਅਸੀਂ ਸਹੀ ਰਿਪੋਰਟ ਪ੍ਰਾਪਤ ਕਰਨ ਲਈ ਉਨ੍ਹਾਂ ਨੂੰ ਫੋਰੈਂਸਿਕ ਲੈਬ ਵਿੱਚ ਭੇਜ ਦਿੱਤਾ ਹੈ। ਪਾਣੀ ਦਾ ਪੱਧਰ ਘਟਣ ਤੋਂ ਬਾਅਦ ਲਾਸ਼ਾਂ ਦੀ ਭਾਲ ਲਈ ਪੁਲਿਸ ਟੀਮ ਮੈਦਾਨਗੜ੍ਹੀ ਦੇ ਇੱਕ ਛੱਪੜ ਵਿੱਚ ਵੀ ਗਈ।