Sidhu Moosewala Murder case: ਸਿੱਧੂ ਮੂਸੇਵਾਲਾ ਕਤਲ (Sidhu Moosewala) ਕੇਸ ਦੇ ਵਿੱਚ ਅੱਜ ਨਾਮਜ਼ਦ ਲਾਰੈਸ ਬਿਸ਼ਨੋਈ,ਜੱਗੂ ਭਗਵਾਨਪੁਰੀਆ,ਪਰਿਆਵਰਤ ਫੌਜੀ, ਕੁਲਦੀਪ, ਕੇਸ਼ਵ, ਅੰਕਿਤ ਸਿਰਸਾ, ਦੀਪਕ ਮੁੰਡੀ, ਦੀਪਕ ਟੀਨੂੰ ਸਮੇਤ 25 ਵਿਅਕਤੀਆਂ ਦੀ ਮਾਨਸਾ ਅਦਾਲਤ ਦੇ ਵਿੱਚ ਅੱਜ ਪੇਸ਼ੀ ਹੋਵੇਗੀ। 


COMMERCIAL BREAK
SCROLL TO CONTINUE READING

ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ (Sidhu Moosewala)  ਦੇ ਪਿਤਾ ਬਲਕੌਰ ਸਿੰਘ ਦਾ ਵੀ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਅਦਾਲਤ ਉੱਤੇ ਪੂਰਾ ਵਿਸ਼ਵਾਸ ਹੈ ਅਤੇ ਕੇਸ ਅੱਗੇ ਕਮਿਟ ਹੋਇਆ ਹੈ। ਅਦਾਲਤ ਆਪਣਾ ਕੰਮ ਸਟੈੱਪ ਵਾਈ ਸਟੈਪ ਪਰਸੀਜ਼ਰ ਅਨੁਸਾਰ ਕਰ ਰਹੀ ਹੈ ਅਤੇ ਠੀਕ ਹੈ ਜਿਸ ਤਰ੍ਹਾਂ ਚੱਲ ਰਿਹਾ ਹੈ ਅਸੀਂ ਅਦਾਲਤ ਦੇ ਨਾਲ ਸਹਿਮਤ ਹਾਂ।


ਇਹ ਵੀ ਪੜ੍ਹੋ: Chandrayaan-3 Moon Landing: ਪਹਿਲਾਂ ਪਾਕਿਸਤਾਨ ਨੇ ਮਜ਼ਾਕ ਉਡਾਇਆ ਸੀ, ਹੁਣ ਚੰਦਰਯਾਨ-3 ਦੀ ਲੈਂਡਿੰਗ ਲਾਈਵ ਦਿਖਾਏਗਾ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਸਾਰੀ ਸਾਜ਼ਸ਼ ਉੱਤਰ ਪ੍ਰਦੇਸ਼ 'ਚ ਰਚੀ ਗਈ ਸੀ। ਇਸ ਦੌਰਾਨ ਮੁਲਜ਼ਮਾਂ ਦੀਆਂ ਯੂ. ਪੀ. ਦੇ ਅਯੁੱਧਿਆ ਤੋਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਥੇ ਉਨ੍ਹਾਂ ਨੂੰ ਇਸ ਕਤਲ ਨੂੰ ਅੰਜਾਮ ਦੇਣ ਦੀ ਟ੍ਰੇਨਿੰਗ ਦਿੱਤੀ ਗਈ ਸੀ। ਪੁੱਤਰ ਦੇ ਕਾਤਲਾਂ ਦੀਆਂ ਤਸਵੀਰਾਂ ਸਾਹਮਣੇ ਆਉਣ ਮਗਰੋਂ  ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਅਤੇ ਕਿਹਾ, “ਸਾਡਾ ਪ੍ਰਵਾਰ ਦੋ ਖੇਤਰਾਂ ਨਾਲ ਜੁੜਿਆ ਹੈ; ਇੱਕ ਸਿਆਸਤ ਅਤੇ ਦੂਜਾ ਗਾਇਕੀ। ਦੋਹਾਂ ਖੇਤਰਾਂ ਵਿਚੋਂ ਕਿਸੇ ਨੇ ਤਾਂ ਸਾਜ਼ਸ਼ ਰਚੀ ਹੋਵੇਗੀ ਪਰ ਸਰਕਾਰ ਗੈਂਗਵਾਰ ਤੋਂ ਪਾਸੇ ਨਹੀਂ ਜਾਣਾ ਚਾਹੁੰਦੀ। ਜੇਕਰ ਗੰਭੀਰਤਾ ਨਾਲ ਜਾਂਚ ਹੋਵੇ ਤਾਂ ਸੱਭ ਸਾਹਮਣੇ ਆ ਜਾਵੇਗਾ”।


 


ਦੱਸ ਦੇਈਏ ਕਿ ਪੰਜਾਬ ਦੇ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ 29 ਮਈ 2022 ਨੂੰ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ। ਉਸ ਦੀ SUV ਕਾਰ ਨੂੰ ਸੜਕ 'ਤੇ ਓਵਰਟੇਕ ਕੀਤਾ ਗਿਆ ਅਤੇ ਗੋਲੀਆਂ ਚਲਾਈਆਂ ਗਈਆਂ। ਪੰਜਾਬ ਸਰਕਾਰ ਮੁਤਾਬਕ ਇਸ ਮਾਮਲੇ ਵਿੱਚ ਹੁਣ ਤੱਕ 29 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਪੁਲਿਸ ਮੁਕਾਬਲੇ 'ਚ 2 ਦੋਸ਼ੀ ਮਾਰੇ ਗਏ, ਜਦਕਿ 5 ਦੂਜੇ ਦੇਸ਼ਾਂ 'ਚ ਸ਼ਰਨ ਲੈ ਰਹੇ ਹਨ। ਉਨ੍ਹਾਂ ਨੂੰ ਭਾਰਤ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਲਈ ਪੰਜਾਬ ਸਰਕਾਰ ਕੇਂਦਰ ਸਰਕਾਰ ਅਤੇ ਹੋਰ ਏਜੰਸੀਆਂ ਦੇ ਸੰਪਰਕ ਵਿੱਚ ਹੈ। ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮੁੱਖ ਮੁਲਜ਼ਮ ਕੈਨੇਡਾ ਵਿੱਚ ਬੈਠਾ ਲਾਰੈਂਸ ਗੈਂਗ ਦਾ ਗੋਲਡੀ ਬਰਾੜ ਹੈ।


ਇਹ ਵੀ ਪੜ੍ਹੋ: Panchkula News: ਬੰਬ ਦਾ ਗੋਲਾ ਮਿਲਣ ਨਾਲ ਪੰਚਕੂਲਾ 'ਚ ਹਲਚਲ, ਇਲਾਕੇ ਨੂੰ ਕੀਤਾ ਗਿਆ ਸੀਲ; ਜਾਂਚ ਜਾਰੀ