Sidhu Moosewala Mother Charan Kaur News: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ(Sidhu Moose Wala) ਇਸ ਦੁਨੀਆਂ ਤੋਂ ਭਾਵੇਂ ਚਲੇ ਗਏ ਪਰ ਆਪਣੇ ਬੇਬਾਕ ਗੀਤਾਂ ਦੇ ਬੋਲਾਂ ਨਾਲ ਅੱਜ ਵੀ ਆਪਣੇ ਪ੍ਰਸ਼ੰਸ਼ਕਾਂ ਦੇ ਦਿਲਾਂ 'ਚ ਵਸਦੇ ਹਨ। ਸਿੱਧੂ ਦੇ ਮਾਤਾ ਪਿਤਾ ਅਤੇ ਉਹਨਾਂ ਨੂੰ ਚਾਹੁਣ ਵਾਲੇ ਉਹਨਾਂ ਦੇ ਪ੍ਰਸ਼ੰਸ਼ਕ ਉਹਨਾਂ ਨੂੰ (Sidhu Moose Wala) ਉਹਨਾਂ ਦੇ ਗੀਤਾਂ ਰਾਹੀਂ ਰੋਜ਼ ਯਾਦ ਕਰਦੇ ਰਹਿੰਦੇ ਹਨ ਅਤੇ ਉਹਨਾਂ ਦੇ ਇਨਸਾਫ ਦੀ ਗੱਲ ਕਰਦੇ ਰਹਿੰਦੇ ਹਨ।


COMMERCIAL BREAK
SCROLL TO CONTINUE READING

ਇਸ ਦੇ ਨਾਲ ਹੀ ਹਾਲ ਹੀ ਵਿਚ ਸਿੱਧੂ ਮੂਸੇਵਾਲਾ(Sidhu Moose Wala) ਦੀ ਮਾਤਾ ਚਰਨ ਕੌਰ (Mata Charan kaur) ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਨਾ ਮਿਲਣ ਕਰਕੇ ਬੀਤੇ ਦਿਨੀ ਪਿੰਡ ਮੂਸੇ ਵਿਖੇ ਆਪਣੇ ਘਰ ਪ੍ਰਸ਼ੰਸਕਾਂ ਨਾਲ ਗੱਲਬਾਤ ਕਰਦਿਆਂ ਗੁੱਸੇ 'ਚ ਆ ਗਈ। ਉਨ੍ਹਾਂ ਕਿਹਾ ਕਿ ਸਿੱਧੂ ਦੀ ਮੌਤ ਨੂੰ ਕਰੀਬ 8 ਮਹੀਨੇ ਬੀਤ ਚੁੱਕੇ ਹਨ ਪਰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ।



ਇਹ ਵੀ ਪੜ੍ਹੋ: ਜਲਦ ਵੱਡੇ ਪਰਦੇ 'ਤੇ ਨਜ਼ਰ ਆਉਣਗੇ ਕਾਮੇਡੀ ਕਿੰਗ ਕਪਿਲ ਸ਼ਰਮਾ! ਇਸ ਵੱਡੇ ਨਿਰਦੇਸ਼ਕ ਦੀ ਫਿਲਮ ਕਰਨਗੇ ਸਾਈਨ 

ਉਨ੍ਹਾਂ ਨੇ ਅੱਗੇ ਕਿਹਾ ''ਜਦੋਂ ਸਿੱਧੂ ਮੂਸੇਵਾਲਾ (Sidhu Moose Wala) ਮੇਰੇ ਦਿਮਾਗ ਵਿੱਚ ਆਉਂਦਾ ਹੈ, ਮੈਂ ਬਾਗੀ ਬਣਨਾ ਚਾਹਾਂਗੀ, ਉਸਨੂੰ ਹਰਾਉਣਾ ਨਹੀਂ ਚਾਹੁੰਦੀ । ਚਰਨ ਕੌਰ ਨੇ ਕਿਹਾ ਕਿ ਉਸ ਦਾ ਪਰਿਵਾਰ ਸਰਕਾਰੀ ਸਿਸਟਮ ਅੱਗੇ ਬੇਵੱਸ ਹੋ ਗਿਆ ਹੈ। ਪੰਜਾਬ ਵਿੱਚ ‘ਆਪ’ ਦੀ ਸਰਕਾਰ ਦਾ ਮੌਸਮ ਬੱਦਲਾਂ ਵਾਂਗ ਹੈ। ਸਵੇਰੇ ਉਹ ਕੁਝ ਫੈਸਲਾ ਕਰਦੇ ਹਨ, ਸ਼ਾਮ ਨੂੰ ਉਹ ਆਪਣੇ ਫੈਸਲੇ 'ਤੇ ਵਾਪਸ ਚਲੇ ਜਾਂਦੇ ਹਨ। ਅੱਜ ਪੰਜਾਬ ਦੇ ਹਾਲਾਤ ਇਹ ਬਣ ਗਏ ਹਨ ਕਿ ਸੱਚ ਦੇ ਖਿਲਾਫ ਆਵਾਜ਼ ਉਠਾਉਣ ਵਾਲਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ।''


ਗੌਰਤਲਬ ਹੈ ਕਿ ਹਾਲ ਹੀ ਵਿਚ ਸਿੱਧੂ ਮੂਸੇਵਾਲਾ(Sidhu Moose Wala) ਦੀ ਮਾਤਾ ਚਰਨ ਕੌਰ (Mata Charan kaur) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਉੱਤੇ ਆਪਣੇ ਪੁੱਤਰ ਸਿੱਧੂ ਮੂਸੇਵਾਲਾ(Sidhu Moose Wala) ਨਾਲ ਇਕ ਪੁਰਾਣੀ ਫੋਟੋ ਸਾਂਝੀ ਕੀਤੀ ਸੀ। ਇਹ ਫੋਟੋ 2018 ਦੀ ਹੈ ਜਦੋਂ ਸਿੱਧੂ ਮੂਸੇਵਾਲਾ(Sidhu Moose Wala) ਵਿਦੇਸ਼ ਤੋਂ ਆਪਣੇ ਜੱਦੀ ਮੂਸਾ ਪਿੰਡ ਵਾਪਸ ਆਇਆ ਸੀ। ਉਹਨਾਂ ਨੇ ਫੋਟੋ ਸਾਂਝੀ ਕਰ ਕੈਪਸ਼ਨ 'ਚ ਲਿਖਿਆ ਕਿ 'ਕਾਸ਼ ਇਹ 2018 ਵਾਪਿਸ ਆ ਜਾਵੇ'। ਇਸ ਫੋਟੋ ਵਿੱਚ ਦੇਖ ਸਕਦੇ ਹੋ ਕਿ ਸਿੱਧੂ ਮੂਸੇ ਵਾਲਾ ਦੀ ਮਾਤਾ ਉਹਨਾਂ ਨੂੰ ਜੱਫੀ ਪਾ ਕੇ ਖੜੇ ਸਨ ਅਤੇ ਉਹ ਕਾਫੀ ਭਾਵੁਕ ਨਜ਼ਰ ਆ ਰਹੇ ਸਨ।