Lawrence Bishnoi News: ਗੈਂਗਸਟਰ ਲਾਰੇਂਸ ਬਿਸ਼ਨੋਈ ਨਾਲ ਮੋਨੂੰ ਮਾਨੇਸਰ ਦੀ ਗੱਲਬਾਤ ਦਾ ਵੀਡੀਓ ਆਇਆ ਸਾਹਮਣੇ, ਹੋਏ ਵੱਡੇ ਖੁਲਾਸੇ!
Gangster Lawrence Bishnoi and Monu Manesar Video Call viral: ਇਸ ਤੋਂ ਇਲਾਵਾ ਇਸ ਗੱਲ ਦੀ ਪੁਸ਼ਟੀ ਵੀ ਨਹੀਂ ਹੋ ਪਾਈ ਹੈ ਕਿ ਇਹ ਵੀਡੀਓ ਕਦੋਂ ਦੀ ਹੈ ਅਤੇ ਵੀਡੀਓ `ਚ ਮੋਨੂੰ ਮਾਨੇਸਰ ਅਤੇ ਲਾਰੈਂਸ ਬਿਸ਼ਨੋਈ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ।
Gangster Lawrence Bishnoi and Monu Manesar Video Call viral: ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਮੋਨੂੰ ਮਾਨੇਸਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਮੋਨੂੰ ਮਾਨੇਸਰ ਅਤੇ ਗੈਂਗਸਟਰ ਲਾਰੈਂਸ ਬਿਸ਼ਨੋਈ (Gangster Lawrence Bishnoi) ਵਿਚਾਲੇ ਵੀਡੀਓ ਕਾਲਾਂ ਰਾਹੀਂ ਗੱਲਬਾਤ ਹੁੰਦੀ ਸੀ। ਦਰਅਸਲ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਦਰਅਸਲ ਵਾਇਰਲ ਹੋ ਰਹੀ ਹੈ ਪਰ ਜ਼ੀ ਨਿਊਜ਼ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ।
ਇਸ ਤੋਂ ਇਲਾਵਾ ਇਸ ਗੱਲ ਦੀ ਪੁਸ਼ਟੀ ਵੀ ਨਹੀਂ ਹੋ ਪਾਈ ਹੈ ਕਿ ਇਹ ਵੀਡੀਓ ਕਦੋਂ ਦੀ ਹੈ ਅਤੇ ਵੀਡੀਓ 'ਚ ਮੋਨੂੰ ਮਾਨੇਸਰ ਅਤੇ ਲਾਰੈਂਸ ਬਿਸ਼ਨੋਈ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ। ਦੋਵਾਂ ਵਿਚਾਲੇ ਹੋਈ ਵੀਡੀਓ ਕਾਲ ਦਾ ਵੀਡੀਓ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ ਮੋਨੂੰ ਮਾਨੇਸਰ ( Monu Manesar) ਦੀ ਲਾਰੈਂਸ ਦੇ ਭਰਾ ਨਾਲ ਗੱਲਬਾਤ ਵੀ ਸਾਹਮਣੇ ਆਈ ਸੀ। ਮੋਨੂੰ ਇਸ ਸਮੇਂ ਨਾਸਿਰ-ਜੁਨੈਦ ਕਤਲ ਕੇਸ ਵਿੱਚ ਰਾਜਸਥਾਨ ਪੁਲਿਸ ਦੀ ਹਿਰਾਸਤ ਵਿੱਚ ਹੈ।
ਇਹ ਵੀ ਪੜ੍ਹੋ: Gangster Lawrence Bishnoi News: ਰੁਟੀਨ ਮੈਡੀਕਲ ਚੈਕਅੱਪ ਤੋਂ ਬਾਅਦ ਵਾਪਿਸ ਬਠਿੰਡਾ ਜੇਲ੍ਹ ਭੇਜਿਆ ਗਿਆ ਲਾਰੈਂਸ ਬਿਸ਼ਨੋਈ
ਦੱਸ ਦਈਏ ਕਿ ਮੋਨੂੰ ਮਾਨੇਸਰ (Monu Manesar) ਨੂੰ ਨੂਹ ਪੁਲਿਸ ਨੇ ਮਾਨੇਸਰ ਦੇ ਆਈਐਮਟੀ-1 ਤੋਂ ਫੜਿਆ ਸੀ। ਇਸ ਤੋਂ ਬਾਅਦ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੋਂ ਰਾਜਸਥਾਨ ਪੁਲਿਸ ਇਸ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਆਪਣੇ ਨਾਲ ਲੈ ਗਈ। ਪੁਲਿਸ ਨੇ ਮੋਨੂੰ ਮਾਨੇਸਰ ਦੇ ਫੇਸਬੁੱਕ ਅਕਾਊਂਟ ਦੇ ਪੇਜ 'ਤੇ ਪਾਈ ਗਈ ਭੜਕਾਊ ਪੋਸਟ ਦਾ ਹਵਾਲਾ ਦਿੱਤਾ ਸੀ।
ਇਸ ਵੀਡੀਓ ਨੇ ਪੁਸ਼ਟੀ ਕੀਤੀ ਹੈ ਕਿ ਮੋਨੂੰ ਮਾਨੇਸਰ ਲਾਰੈਂਸ ਬਿਸ਼ਨੋਈ ਗੈਂਗ 'ਚ ਸ਼ਾਮਲ ਹੋਣਾ ਚਾਹੁੰਦਾ ਸੀ। ਵੀਡੀਓ 'ਚ ਮੋਨੂੰ ਅਤੇ ਗੈਂਗਸਟਰ ਹੱਸਦੇ ਹੋਏ ਅਤੇ ਆਪਸ 'ਚ ਗੱਲਾਂ ਕਰਦੇ ਨਜ਼ਰ ਆ ਰਹੇ ਹਨ। ਲਾਰੈਂਸ ਦੇ ਨਾਲ ਇਕ ਹੋਰ ਵਿਅਕਤੀ ਨਜ਼ਰ ਆ ਰਿਹਾ ਹੈ ਜਿਸ ਨੇ ਮਾਸਕ ਪਾਇਆ ਹੋਇਆ ਹੈ। ਉਸ ਦਾ ਨਾਂ ਰਾਜੂ ਬਸੋਂਦੀ ਹੈ ਜੋ ਹਰਿਆਣਾ ਦਾ ਰਹਿਣ ਵਾਲਾ ਹੈ। ਇਸ ਸਮੇਂ ਰਾਜੂ ਵੀ ਪੰਜਾਬ ਦੀ ਜੇਲ੍ਹ ਵਿੱਚ ਬੰਦ ਹੈ। ਇਸ ਦੇ ਨਾਲ ਹੀ ਮਾਨੇਸਰ ਕਾਰ 'ਚ ਬੈਠਾ ਹੈ ਅਤੇ ਉਸ ਦੇ ਨਾਲ ਇਕ ਨੌਜਵਾਨ ਵੀ ਨਜ਼ਰ ਆ ਰਿਹਾ ਹੈ। ਹਰ ਕੋਈ ਹੱਸ ਰਿਹਾ ਹੈ ਅਤੇ ਆਪਸ ਵਿੱਚ ਗੱਲਾਂ ਕਰ ਰਿਹਾ ਹੈ।