ਭਰਤ ਸ਼ਰਮਾ/ਲੁਧਿਆਣਾ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹਵੇਲੀ ਹਰ ਪੰਜਾਬੀ ਨੂੰ ਯਾਦ ਹੈ ਪਰ ਹੁਣ ਲੁਧਿਆਣਾ ਮਲੇਰਕੋਟਲਾ ਕੌਮੀ ਸ਼ਾਹਰਾਹ 'ਤੇ ਸਿੱਧੂ ਮੂਸੇ ਵਾਲੇ ਦੀ ਇਕ ਹਵੇਲੀ ਇਹਨੀ ਦਿਨੀ ਲੋਕਾਂ ਦੀ ਖਿੱਚ ਦਾ ਕੇਂਦਰ ਬਣੀ ਹੋਈ ਹੈ l


COMMERCIAL BREAK
SCROLL TO CONTINUE READING

 



 


ਇਹ ਹਵੇਲੀ ਦਰਅਸਲ ਇਕ ਢਾਬਾ ਹੈ ਅਤੇ ਇਸ ਢਾਬੇ ਦਾ ਮਾਲਕ ਪੰਜਾਬੀ ਗਾਇਕ ਸਿੱਧੂ ਮੂਸੇ ਵਾਲੇ ਦਾ ਵੱਡਾ ਫੈਨ ਹੈ ਜਿਸ ਕਰਕੇ ਉਸ ਨੇ ਇਸ ਪੁਰਾਤਨ ਦਿੱਖ ਵਾਲੀ ਛੋਟੀ ਜਿਹੀ ਹਵੇਲੀ ਨੂੰ ਸਿੱਧੂ ਮੂਸੇ ਵਾਲੇ ਦੀ ਹਵੇਲੀ ਦਾ ਨਾਂ ਦਿੱਤਾ ਹੈ।


 



 


 


ਸਿੱਧੂ ਮੂਸੇ ਵਾਲਾ ਇਸ ਪੁਰਾਤਨ ਢਾਬੇ ਤੋਂ ਮਹਿਜ਼ ਥੋੜ੍ਹੀ ਹੀ ਦੂਰ ਗੁਰੂ ਨਾਨਕ ਦੇਵ ਇੰਜਿਨਰਿੰਗ ਕਾਲਜ ਦਾ ਵਿਦਿਆਰਥੀ ਰਿਹਾ ਹੈ ਜਿਸ ਤੋਂ ਕੁਝ ਹੀ ਦੂਰੀ ਤੇ ਸਿੱਧੂ ਮੂਸੇ ਵਾਲੇ ਦੀ ਇਹ ਹਵੇਲੀ ਉਸ ਨੂੰ ਸਮਰਪਿਤ ਕੀਤੀ ਗਈ ਹੈ।


 


 



 


ਇਸ ਨੂੰ ਬਣਾਉਣ ਵਾਲੇ ਪੇਂਟਰ ਅਤੇ ਤਿਆਰ ਕਰਵਾਉਣ ਵਾਲੇ ਨਾਲ ਅਸੀਂ ਗੱਲਬਾਤ ਕੀਤੀ ਤਾਂ ਦੋਵੇਂ ਹੀ ਸਿੱਧੂ ਮੂਸੇਵਾਲੇ ਦੇ ਵੱਡੇ ਫੈਨ ਨਿਕਲੇ ਅਤੇ ਏਥੇ ਜੋ ਲੋਕ ਮੱਕੀ ਦੀ ਰੋਟੀ ਅਤੇ ਸਰੋਂ ਦਾ ਸਾਗ ਖਾਣ ਆਉਂਦੇ ਹਨ। 


 



 


 


ਉਹ ਵੀ ਜ਼ਿਆਦਾਤਰ ਸਿੱਧੂ ਮੂਸੇਵਾਲੇ ਦੇ ਪ੍ਰਸ਼ੰਸਕ ਹੀ ਹੁੰਦੇ ਨੇ ਸਿੱਧੂ ਦੀ ਹਵੇਲੀ ਵੇਖ ਕੇ ਉਹ ਇਥੇ ਰੁਕ ਜਾਂਦੇ ਨੇ ਅਤੇ ਸੈਲਫੀਆਂ ਖਿਚਾਉਂਦੇ ਵਿਖਾਈ ਦਿੰਦੇ ਹਨ।


 


WATCH LIVE TV