Sidhu Moosewala: ਸਿੱਧੂ ਮੂਸੇਵਾਲਾ ਦੀ ਹਵੇਲੀ `ਚ ਪੁੱਜੇ ਛੋਟੇ-ਛੋਟੇ ਬੱਚੇ, ਗੀਤ ਸੁਣ ਕੇ ਹਰ ਕੋਈ ਹੋਇਆ ਭਾਵੁਕ
Sidhu Moosewala: ਸਿੱਧੂ ਮੂਸੇਵਾਲਾ ਦੇ ਕਤਲ ਦੇ ਲਗਭਗ ਇੱਕ ਸਾਲ ਬਾਅਦ ਵੀ ਉਸ ਦੀ ਮਕਬੂਲੀਅਤ ਵਿੱਚ ਕੋਈ ਵੀ ਕਮੀ ਨਹੀਂ ਆਈ ਹੈ। ਉਸ ਵੀ ਬਜ਼ੁਰਗਾਂ ਤੋਂ ਲੈ ਕੇ ਬੱਚੇ ਤੱਕ ਸਿੱਧੂ ਨੂੰ ਯਾਦ ਕਰ ਰਹੇ ਹਨ।
Sidhu Moosewala: ਪੰਜਾਬੀ ਗਾਇਕ ਸ਼ੁਭਦੀਪ ਸਿੱਧੂ ਮੂਸੇਵਾਲਾ ਨੂੰ ਪੂਰੀ ਦੁਨੀਆ ਵਿੱਚ ਲੋਕ ਅੱਜ ਵੀ ਯਾਦ ਕਰ ਰਹੇ ਹਨ। ਸਿੱਧੂ ਮੂਸੇਵਾਲਾ ਦਾ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਦੇ ਦਿਲਾਂ ਦੀ ਅੱਜ ਵੀ ਦਿਲ ਦੀ ਧੜਕਣ ਬਣਿਆ ਹੋਇਆ ਹੈ। ਇਸ ਦੇ ਚੱਲਦੇ ਹੋਏ ਮੂਸੇਵਾਲਾ ਦੀ ਹਵੇਲੀ ਵਿੱਚ ਲੋਕਾਂ ਦਾ ਤਾਂਤਾ ਲੱਗਾਹੋਇਆ ਹੈ। ਅਜਿਹੇ ਵਿੱਚ ਬੱਚੇ ਵੀ ਪਿਕਨਿਕ ਸਪਾਟ ਉਤੇ ਜਾਣ ਦੀ ਬਜਾਏ ਸਿੱਧੂ ਮੂਸੇਵਾਲਾ ਦੀ ਹਵੇਲੀ ਵਿੱਚ ਪੁੱਜ ਰਹੇ ਹਨ।
ਬਰੇਟਾ ਦੇ ਇੱਕ ਸਕੂਲ ਦੇ ਬੱਚੇ ਅਧਿਆਪਕਾਂ ਦੇ ਨਾਲ ਸਿੱਧੂ ਮੂਸੇਵਾਲਾ ਦੀ ਹਵੇਲੀ ਉਤੇ ਪੁੱਜੇ ਜਿਥੇ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਖੇਤੀ ਕਰਨ ਵਾਲੇ ਟਰੈਕਟਰ, ਮੂਸੇਵਾਲਾ ਦੀ ਲਾਸਟ ਰਾਈਡ ਥਾਰ ਅਤੇ ਮੂਸੇਵਾਲਾ ਦੀ ਮਸ਼ੀਨਰੀ ਨੂੰ ਵੇਖ ਕੇ ਕਾਫੀ ਭਾਵੁਕ ਨਜ਼ਰ ਆਏ। ਇਸ ਤੋਂ ਬਾਅਦ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਤੋਂ ਮਿਲ ਕੇ ਜਿਥੇ ਇਨਸਾਫ਼ ਦੀ ਮੰਗ ਕੀਤੀ ਉਥੇ ਉਨ੍ਹਾਂ ਨੇ ਮੂਸੇਵਾਲਾ ਦਾ ਯਾਦ ਵਿੱਚ ਛੋਟੇ-ਛੋਟੇ ਬੱਚਿਆਂ ਵੱਲ਼ੋਂ ਗਾਏ ਇੱਕ ਗੀਤ ਨੂੰ ਸੁਣ ਕੇ ਸਾਰੇ ਜਣੇ ਰੋਣ ਲੱਗ ਪਏ।
ਬੱਚਿਆਂ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਦੀ ਚਾਹਤ ਸੀ ਕਿ ਉਹ ਸਿੱਧੂ ਮੂਸੇਵਾਲਾ ਨੂੰ ਜ਼ਿੰਦਗੀ ਵਿੱਚ ਜ਼ਰੂਰ ਮਿਲਣਗੇ ਪਰ ਸਿੱਧੂ ਮੂਸੇਵਾਲਾ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ ਅਤੇ ਹੁਣ ਸਿੱਧੂ ਦੇ ਹਵੇਲੀ ਵਿੱਚ ਪੁੱਜੇ ਅਤੇ ਪਰਿਵਾਰ ਨਾਲ ਮੁਲਾਕਾਤ ਕੀਤੀ। ਮੂਸੇਵਾਲਾ ਦੀ ਹਵੇਲੀ ਛੋਟੇ ਬੱਚਿਆਂ ਨੂੰ ਲੈ ਕੇ ਆਏ ਅਧਿਆਪਕਾਂ ਨੇ ਕਿਹਾ ਕਿ ਬੱਚੇ ਮੂਸੇਵਾਲਾ ਦੀ ਹਵੇਲੀ ਜਾਣਾ ਚਾਹੁੰਦੇ ਸਨ ਤੇ ਹੁਣ ਬੱਚੇ ਚਾਹੁੰਦੇ ਸਨ ਕਿ ਮੂਸੇਵਾਲਾ ਦੇ ਕਿਸਾਨੀ ਦੇ ਉਪਕਰਣ ਟਰੈਕਟਰ, ਹੋਰ ਮਸ਼ੀਨਰੀ ਤੇ ਲਾਸਟ ਰਾਈਡ ਥਾਰ ਦੇਖਣ।
ਇਹ ਵੀ ਪੜ੍ਹੋ : ਆਹ ਲਓ ਰੰਧਾਵਾ ਸਾਹਬ ਤੁਹਾਡੇ “ਅੰਸਾਰੀ” ਵਾਲਾ ਨੋਟਿਸ: CM ਭਗਵੰਤ ਮਾਨ
ਇਸ ਤੋਂ ਬਾਅਦ ਉਹ ਛੋਟੇ-ਛੋਟੇ ਬੱਚਿਆਂ ਨੂੰ ਮੂਸੇਵਾਲਾ ਦੀ ਹਵੇਲੀ ਲੈ ਕੇ ਪੁੱਜੇ ਹਨ। ਉਨ੍ਹਾਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਇੱਕ ਸੱਚਾ ਇਨਸਾਨ ਸੀ ਜੋ ਆਪਣੇ ਗੀਤਾਂ ਵਿੱਚ ਸੱਚ ਲਿਖਦਾ ਸੀ ਅਤੇ ਲੋਕਾਂ ਨੂੰ ਰੂ-ਬ-ਰੂ ਕਰਦਾ ਸੀ। ਉਨ੍ਹਾਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਵਾਲੇ ਮੁਲਜ਼ਮਾਂ ਉਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਮੂਸੇਵਾਲਾ ਦੇ ਪਰਿਵਾਰ ਨੂੰ ਇਨਸਾਫ ਮਿਲ ਸਕੇਗਾ।
ਇਹ ਵੀ ਪੜ੍ਹੋ : Punjab News: ਸੁਖਜਿੰਦਰ ਰੰਧਾਵਾ ਦਾ CM ਭਗਵੰਤ ਮਾਨ ਨੂੰ ਚੈਲੰਜ, 'ਪਹਿਲਾਂ ਰਿਕਵਰੀ ਨੋਟਿਸ ਭੇਜਣ ਮੁੱਖ ਮੰਤਰੀ'