ਅਕਤੂਬਰ ਦੇ ਪਹਿਲੇ ਹਫ਼ਤੇ ਲੱਗਣਗੇ ਸਮਾਰਟ ਮੀਟਰ, ਦੁਕਾਨਦਾਰਾਂ ਤੋਂ ਹੋਵੇਗੀ ਸ਼ੁਰੂਆਤ
ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਵੱਲਂ ਪੰਜਾਬ ਵਿੱਚ ਸਾਰੇ ਖ਼ਪਤਕਾਰਾਂ ਦੇ ਸਮਾਰਟ ਮੀਟਰ ਲਗਾਉਣ ਦੇ ਹੁਕਮ ਦਿੱਤੇ ਹਨ। ਹੈਵੀ ਲੋਡ ਦੀ ਵਰਤੋਂ ਕਰਨ ਵਾਲੇ ਦੁਕਾਨਦਾਰਾਂ ਅਤੇ ਖਪਤਕਾਰਾਂ ਤੋਂ ਇਨ੍ਹਾਂ ਮੀਟਰਾਂ ਦੀ ਸ਼ੁਰੂਆਤ ਕੀਤੀ ਜਾਵੇਗੀ।
ਚੰਡੀਗੜ੍ਹ- ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ (Punjab State Electricity Regulatory Commission) ਵੱਲੋਂ ਪੰਜਾਬ ਵਿੱਚ ਸਾਰੇ ਖ਼ਪਤਕਾਰਾਂ ਦੇ ਸਮਾਰਟ ਮੀਟਰ ਲਗਾਉਣ ਦੇ ਹੁਕਮ ਦਿੱਤੇ ਹਨ। ਇਸ ਦੀ ਸ਼ੁਰੂਆਤ ਦੁਕਾਨਾਂ ਤੋਂ ਕੀਤੀ ਜਾਵੇਗੀ। ਹੈਵੀ ਲੋਡ ਦੀ ਵਰਤੋਂ ਕਰਨ ਵਾਲੇ ਦੁਕਾਨਦਾਰਾਂ ਅਤੇ ਖਪਤਕਾਰਾਂ ਤੋਂ ਇਨ੍ਹਾਂ ਮੀਟਰਾਂ ਦੀ ਸ਼ੁਰੂਆਤ ਕੀਤੀ ਜਾਵੇਗੀ। ਅਕਤੂਬਰ ਮਹੀਨੇ ਵਿੱਚ ਤਕਰਬੀਨ ਇੱਕ ਲੱਖ ਮੀਟਰ ਪੰਜਾਬ ਆ ਜਾਣਗੇ। ਇਨ੍ਹਾਂ ਮੀਟਰਾਂ ਦੀ ਪੰਜ ਮਹੀਨੇ ਪਹਿਲਾਂ ਐਮਈ ਲੈਬ ਵਿਚ ਜਾਂਚ ਕੀਤੀ ਗਈ ਸੀ, ਜਿਸ ਤੋਂ ਬਾਅਦ ਟੈਂਡਰ ਕੱਢਿਆ ਗਿਆ ਸੀ ਅਤੇ ਹੁਣ ਮੀਟਰ ਮਨਜ਼ੂਰ ਹੋ ਗਏ ਹਨ।
ਸਮਰਾਟ ਮੀਟਰਾਂ ਦੀ ਖਾਸੀਅਤ ਹੈ ਕਿ ਇਸ ਨਾਲ ਛੇੜਛਾੜ ਹੁੰਦੇ ਹੀ ਵਿਭਾਗ ਨੂੰ ਮੈਸੇਜ ਜਾਵੇਗਾ ਜਿਸ ਤੋਂ ਬਾਅਦ ਬਿਜਲੀ ਵਿਭਾਗ ਵੱਲੋਂ ਕਾਰਵਾਈ ਕੀਤੀ ਜਾਵੇਗੀ। ਇਨ੍ਹਾਂ ਮੀਟਰਾਂ ਨਾਲ ਬਿਜਲੀ ਦੀ ਚੋਰੀ ਵੀ ਰੋਕੀ ਜਾਵੇਗੀ। ਇਸ ਤੋਂ ਇਲਾਵਾ ਹੁਣ ਇਸ ਮੀਟਰ ਦੀ ਰੀਡਿੰਗ ਖਪਤਕਾਰ ਘਰ ਜਾਂ ਫਿਰ ਕਿਤੇ ਵੀ ਹੋਰ ਬੈਠੇ ਦੇਖ ਸਕਣਗੇ।
ਆਮ ਕਰਕੇ ਕਿਰਾਏਦਾਰਾਂ ਦਾ ਆਪਣੇ ਮਾਲਕਾਂ ਨਾਲ ਬਿਜਲੀ ਬਿੱਲ ਨੂੰ ਲੈ ਕੇ ਵਿਵਾਦ ਰਹਿੰਦਾ ਹੈ। ਕਿਰਾਏਦਾਰਾਂ ਦਾ ਇਲਜ਼ਾਮ ਹੁੰਦਾ ਕਿ ਅਕਸਰ ਬਿਜਲੀ ਬਿਲ ਦੇ ਹਿਸਾਬ ਕਿਤਾਬ ਵਿੱਚ ਫਰਕ ਪਾਇਆ ਜਾਂਦਾ ਹੈ। ਜੇਕਰ ਅਜਿਹੇ ਮੀਟਰ ਲੱਗਦੇ ਹਨ ਤਾਂ ਇਸ ਨਾਲ ਉਨ੍ਹਾਂ ਨੂੰ ਲਾਭ ਮਿਲੇਗਾ। । ਬਿੱਲ ਵੱਧ ਹੈ ਜਾਂ ਘੱਟ ਇਸ ਨੂੰ ਲੈ ਕੇ ਬਹਿਸ ਦਾ ਮੁੱਦਾ ਖ਼ਤਮ ਹੋ ਜਾਵੇਗਾ। ਦੂਜੇ ਪਾਸੇ ਪ੍ਰਵਾਸੀ ਭਾਰਚੀ ਜਿੰਨਾਂ ਦਾ ਘਰ ਪੰਜਾਬ ਵਿੱਚ ਹੈ ਉਹ ਵੀ ਵਿਦੇਸ਼ ਬੈਠੇ ਦੇਖ ਸਕਣਗੇ ਕਿ ਉਨ੍ਹਾਂ ਦੇ ਘਰ ਬਿਜਲੀ ਦੀ ਕਿੰਨੀ ਖਪਤ ਹੁੰਦੀ ਹੈ। ਪੋਸਟਪੇਡ ਮੀਟਰ ਲਗਾਉਣ ਵਾਲਿਆਂ ਨੂੰ ਵੀ 600 ਯੂਨਿਟਾਂ ਦਾ ਮੁਫ਼ਤ ਲਾਭ ਮਿਲੇਗਾ।
WATCH LIVE TV