Muktsar Murder News: ਕਲਯੁੱਗੀ ਪੁੱਤਰ 25 ਲੱਖ ਰੁਪਏ ਜੂਏ `ਚ ਹਾਰਿਆ; ਪਿਤਾ ਨੂੰ ਕਤਲ ਕਰਕੇ ਲੁੱਟ ਦਾ ਡਰਾਮਾ ਰਚਿਆ
Muktsar Murder News: ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮਰਾੜ ਕਲ੍ਹਾ ਨਜ਼ਦੀਕ ਹੋਏ ਅੰਨ੍ਹੇ ਕਤਲ ਅਤੇ ਲੁੱਟ ਦੀ ਵਾਰਦਾਤ ਪੁਲਿਸ ਵੱਲੋਂ 24 ਘੰਟਿਆਂ ਵਿੱਚ ਸੁਲਝਾ ਲਈ ਗਈ ਹੈ।
Muktsar Murder News: ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮਰਾੜ ਕਲ੍ਹਾ ਨਜ਼ਦੀਕ ਹੋਏ ਅੰਨ੍ਹੇ ਕਤਲ ਤੇ ਲੁੱਟ ਦੀ ਵਾਰਦਾਤ ਪੁਲਿਸ ਵੱਲੋਂ 24 ਘੰਟਿਆਂ ਵਿੱਚ ਸੁਲਝਾ ਲਈ ਗਈ ਹੈ। ਮੁਲਜ਼ਮ ਮ੍ਰਿਤਕ ਦਾ ਪੁੱਤਰ ਹੀ ਨਿਕਲਿਆ ਹੈ। ਕਲਯੁੱਗੀ ਪੁੱਤਰ ਨੇ ਜੂਆ ਹਾਰਨ ਮਗਰੋਂ ਹਿਸਾਬ-ਕਿਤਾਬ ਮੰਗਣ ਉਤੇ ਆਪਣੇ ਪਿਤਾ ਦਾ ਕਤਲ ਕਰਕੇ ਲੁੱਟ ਦਾ ਡਰਾਮਾ ਰਚਿਆ।
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੁਲਿਸ ਮੁਖੀ ਤੁਸ਼ਾਰ ਗੁਪਤਾ ਆਈਪੀਐਸ ਦੀ ਅਗਵਾਈ ਹੇਠ ਮੁਕਤਸਰ ਸਾਹਿਬ ਪੁਲਿਸ ਵੱਲੋਂ ਪਿੰਡ ਮਰਾੜ ਕਲਾ ਵਿੱਚ ਹੋਏ ਅੰਨ੍ਹੇ ਕਤਲ ਅਤੇ ਲੁੱਟ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਮ੍ਰਿਤਕ ਲਖਵੀਰ ਸਿੰਘ ਦੇ ਲੜਕੇ ਪਿਆਰਜੀਤ ਸਿੰਘ ਨੇ ਖੁਦ ਹੀ ਲੁੱਟ ਦੀ ਝੂਠੀ ਵਾਰਦਾਤ ਰਚੀ ਸੀ ਅਤੇ ਪੁੱਤਰ ਹੀ ਆਪਣੇ ਪਿਤਾ ਦਾ ਕਾਤਲ ਨਿਕਲਿਆ।
ਤੁਸਾਰ ਗੁਪਤਾ ਆਈਪੀਐਸ ਐਸਐਸਪੀ ਮੁਕਤਸਰ ਸਾਹਿਬ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਆਰਜੀਤ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਬਾਜਾ ਮਰਾੜ ਨੇ ਪੁਲਿਸ ਕੋਲ ਬਿਆਨ ਦਿੱਤਾ ਕਿ ਉਹ ਆਪਣੇ ਪਿਤਾ ਲਖਵੀਰ ਸਿੰਘ ਨੂੰ ਦਵਾਈ ਦਿਵਾਉਣ ਲਈ ਅਲਟੋ ਕਾਰ ਵਿੱਚ ਜਾ ਰਹੇ ਸਨ ਤੇ ਜਦ ਉਹ ਪਿੰਡ ਮਰਾੜ ਕਲਾ ਫਾਟਕ ਨੇੜੇ ਪੁੱਜੇ ਤਾਂ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਦੀ ਕਾਰ ਦੇ ਸ਼ੀਸ਼ੇ ਤੋੜ ਦਿੱਤੇ। ਉਸ ਦੇ ਕੰਨ ਉਤੇ ਪਿਸਤੌਲ ਤਾਣ ਲਿਆ ਜੋ ਉਸ ਦਾ ਮੋਬਾਈਲ ਅਤੇ ਪਰਸ ਖੋਹਣ ਲੱਗੇ ਤੇ ਇਸ ਦੌਰਾਨ ਇੱਕ ਅਣਪਛਾਤੇ ਵਿਅਕਤੀ ਵੱਲੋਂ ਉਸ ਦੇ ਪਿਤਾ ਦੇ ਗੱਲ ਵਿੱਚ ਲੋਹੇ ਦੇ ਸਰੀਏ ਨਾਲ ਵਾਰ ਕੀਤੇ ਤੇ ਆਪਣੇ ਹਥਿਆਰਾ ਸਮੇਤ ਮੋਟਰਸਾਈਕਲ ਉਤੇ ਸਵਾਰ ਹੋ ਕੇ ਮੌਕੇ ਤੋਂ ਫਰਾਰ ਹੋ ਗਏ। ਜਿਸ ਦੇ ਬਿਆਨਾਂ ਉਤੇ ਮੁਕੱਦਮਾ ਦਰਜ ਕਰਕੇ ਅਗਲੀ ਤਫਤੀਸ਼ ਸ਼ੁਰੂ ਕੀਤੀ ਗਈ।
ਕਾਬਿਲੇਗੌਰ ਹੈ ਕਿ ਸ਼੍ਰੀ ਮੁਕਤਸਰ ਸਾਹਿਬ ਸਾਹਿਬ ਦੇ ਨੇੜਲੇ ਪਿੰਡ ਮਰਾੜ੍ਹ ਕਲਾਂ ਵਿੱਚ ਬੀਤੀ 6 ਸਤੰਬਰ ਨੂੰ ਇੱਕ ਘਟਨਾ ਵਾਪਰੀ ਸੀ। ਘਟਨਾ ਤੋਂ ਇਕਦਮ ਬਾਅਦ ਇਹ ਸਾਹਮਣੇ ਆਇਆ ਕਿ ਪਿੰਡ ਬਾਜਾ ਮਰਾੜ ਵਾਸੀ ਲਖਵੀਰ ਸਿੰਘ ਅਤੇ ਉਸਦਾ ਬੇਟਾ ਪਿਆਰਜੀਤ ਸਿੰਘ ਪਿੰਡ ਤੋਂ ਆਪਣੀ ਕਾਰ ਰਾਹੀਂ ਸਵੇਰੇ ਚੱਲੇ ਤਾਂ ਪਿੰਡ ਮਰਾੜ ਤੋਂ ਖਾਰਾ ਲਿੰਕ ਰੋਡ ਤੇ ਲੁੱਟ ਖੋਹ ਦੀ ਨੀਅਤ ਨਾਲ ਕੁਝ ਅਣਪਛਾਤਿਆਂ ਉਨ੍ਹਾਂ ਉਤੇ ਹਮਲਾ ਕਰ ਦਿੱਤਾ।
ਇਸ ਦੌਰਾਨ ਲਖਵੀਰ ਸਿੰਘ ਦੀ ਮੌਤ ਹੋ ਗਈ ਜਦਕਿ ਉਸਦੇ ਬੇਟੇ ਪਿਆਰਜੀਤ ਸਿੰਘ ਦੇ ਮਾਮੂਲੀ ਸੱਟ ਲੱਗੀ। ਘਟਨਾ ਉਪਰੰਤ ਪਿਆਰਜੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਮੋਟਰਸਾਈਕਲ ਉਤੇ ਆਏ ਵਿਅਕਤੀਆਂ ਉਨ੍ਹਾਂ ਦੀ ਕਾਰ ਉਤੇ ਪੱਥਰ ਮਾਰੇ ਤੇ ਫਿਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਮੌਕੇ ਉਤੇ ਲੁਟੇਰੇ ਕੁਝ ਵੱਡੀ ਲੁੱਟ ਵੀ ਨਹੀਂ ਕਰ ਕੇ ਲੈ ਕੇ ਗਏ ਜਿਸ ਕਾਰਨ ਪੁਲਿਸ ਨੂੰ ਸਾਰਾ ਮਾਮਲਾ ਸ਼ੱਕੀ ਲੱਗਿਆ।
ਪੁਲਿਸ ਨੇ ਇਸ ਮਾਮਲੇ ਵਿੱਚ ਡੂੰਘਾਈ ਨਾਲ ਜਾਂਚ ਸ਼ੁਰੂ ਕੀਤੀ ਤਾਂ ਸਾਹਮਣੇ ਆਇਆ ਕਿ ਇਹ ਲੁੱਟ ਦੀ ਨਹੀਂ ਬਲਕਿ ਕਤਲ ਦੀ ਘਟਨਾ ਹੈ। ਮੁੱਢਲੀ ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਕਿ ਪਿਆਰਜੀਤ ਸਿੰਘ ਆਨਲਾਈਨ ਗੇਮ ਜੂਆ ਖੇਡਦਾ ਸੀ ਜਿਸ ਵਿਚ ਉਹ 25 ਲੱਖ ਰੁਪਏ ਹਾਰ ਗਿਆ ਸੀ। ਉਸ ਨੇ ਆਪਣੇ ਪਿਤਾ ਨੂੰ ਦੱਸਿਆ ਕਿ ਉਸ ਨੇ ਚੰਡੀਗੜ੍ਹ ਪੈਸੇ ਕੰਪਨੀ ਵਿੱਚ ਲਗਾਏ ਹਨ ਹੁਣ ਜਦ ਉਸਦੇ ਪਿਤਾ ਨੇ ਉਨ੍ਹਾਂ ਪੈਸਿਆਂ ਸਬੰਧੀ ਮੰਗ ਕੀਤੀ ਤਾਂ ਪਿਆਰਜੀਤ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਪੁਲਿਸ ਨੇ ਪਿਆਰਜੀਤ ਸਿੰਘ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।