ਨਵਦੀਪ ਮਹੇਸਰੀ/ਮੋਗਾ: ਮੋਗਾ ਪੁਲਿਸ ਵਿੱਚ ਆਪਣੀ ਡਿਊਟੀ ਨੂੰ ਵਧੀਆ ਢੰਗ ਅਤੇ ਇਮਾਨਦਾਰੀ ਨਾਲ ਕਰਨ ਵਾਲਿਆ ਕਰਮਚਾਰੀਆਂ ਨੂੰ ਸਨਮਾਨਿਤ ਕਰਕੇ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ੳੇਥੇ ਨਾਲ ਹੀ ਉਹਨਾਂ ਕਰਮਚਾਰੀਆਂ ਖਿਲਾਫ ਕਾਰਵਾਈ ਵੀ ਕੀਤੀ ਜਾ ਰਹੀ ਹੈ ਜੋ ਮਹਿਕਮਾ ਪੁਲਿਸ ਦਾ ਅਕਸ ਖਰਾਬ ਕਰ ਰਹੇ ਹਨ। 


COMMERCIAL BREAK
SCROLL TO CONTINUE READING

ਇਸੇ ਤਹਿਤ ਐਸ.ਆਈ. ਕਰਮਜੀਤ ਸਿੰਘ ( SI Karamjit Singh) ਨੰਬਰ 455/ਫਿਰੋਜਪੁਰ ਮੋਗਾ ਪੁਲਿਸ ਵਿਚ ਆਪਣੀ ਡਿਊਟੀ ਦੌਰਾਨ ਵੱਖ-ਵੱਖ ਥਾਣਿਆ ਵਿਚ ਐਸ.ਐਚ.ਓ ਵੀ ਰਿਹਾ ਹੈ ਅਤੇ ਜਿਸਦੇ ਖਿਲਾਫ ਮੁਕੱਦਮਾ ਨੰਬਰ 52 ਮਿਤੀ 03.05.2021 ਅ/ਧ  306 ਵਾਧਾ ਜੁਰਮ ¾ ਐਸ.ਸੀ ਅਤੇ ਐਸ.ਟੀ. ਐਕਟ ਅਤੇ ਮੁਕੱਦਮਾ ਨੰਬਰ 118 ਮਿਤੀ 23.08.2021 ਅ/ਧ 342 ਆਈ.ਪੀ.ਸੀ. ਥਾਣਾ ਬੱਧਨੀ ਕਲਾਂ ਰਜਿਸਟਰ ਹਨ ਅਤੇ ਪੁਲਿਸ ਮਹਿਕਮਾ ਦੀ ਵਿਭਾਗੀ ਪੜਤਾਲਾਂ ਵੀ ਪੈਡਿੰਗ ਹਨ । 

ਐਸ.ਆਈ ਕਰਮਜੀਤ ਸਿੰਘ ( SI Karamjit Singh) ਦੇ ਖਿਲਾਫ ਮੁਕੱਦਮੇ ਦਰਜ ਹੋਣ ਅਤੇ ਆਪਣੀ ਨੌਕਰੀ ਤੋ ਲਗਾਤਾਰ ਗੈਰ ਹਾਜਿਰ ਰਹਿਣ ਕਾਰਨ ਅੱਜ ਮਿਤੀ 15-09-2021 ਤੋ ਮਹਿਕਮਾ ਪੁਲਿਸ ਵਿਚੋ ਜਬਰੀ ਸੇਵਾ ਮੁੱਕਤ ਕੀਤਾ ਗਿਆ ਹੈ।