ਬਿਮਲ ਸ਼ਰਮਾ/ਨੰਗਲ: ਮੌਨਸੂਨ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਤੇ ਬੀ. ਬੀ. ਐਮ. ਬੀ. ਬਰਸਾਤ ਦੇ ਪਾਣੀ ਨੂੰ ਸਟੋਰ ਕਰਨਾ ਸ਼ੁਰੂ ਕਰ ਦੇਵੇਗੀ ਤੇ ਇਸ ਪਾਣੀ ਨਾਲ ਸਾਲ ਭਰ ਬਿਜਲੀ ਬਣਾਈ ਜਾਵੇਗੀ ਤੇ ਨਾਲ ਹੀ ਸਹਿਯੋਗੀ ਰਾਜਾਂ ਦੀ ਡਿਮਾਂਡ ਵੀ ਨੌਨ ਬਰਸਾਤੀ ਸੀਜ਼ਨ ਦੇ ਵਿੱਚ ਪੂਰੀ ਕੀਤੀ ਜਾਵੇਗੀ। ਬੀ. ਬੀ. ਐਮ. ਬੀ. ਵੱਲੋਂ ਪਿਛਲੇ ਸਾਲਾਂ ਦੌਰਾਨ ਬੀ. ਬੀ. ਐਮ. ਬੀ. ਦੀ ਨਹਿਰ ਦੇ ਕਿਨਾਰੇ ਜਿਨ੍ਹਾਂ ਜਿਨ੍ਹਾਂ ਥਾਵਾਂ 'ਤੇ ਦੁਰਘਟਨਾਵਾਂ ਹੋਈਆਂ ਹਨ ਉਨ੍ਹਾਂ ਉਨ੍ਹਾਂ ਥਾਵਾਂ ਤੇ ਬੀ. ਬੀ. ਐਮ. ਬੀ. ਵੱਲੋਂ ਨਹਿਰਾਂ ਦੇ ਦੋਵੇਂ ਕਿਨਾਰਿਆਂ ਤੇ ਦੀਵਾਰ ਅਤੇ ਲੋਹੇ ਦੀ ਜਾਲੀ ਲਗਾਈ ਜਾ ਰਹੀ ਹੈ ਤਾਂ ਜੋ ਆਉਣ ਵਾਲੇ ਦਿਨਾਂ ਵਿਚ ਕੋਈ ਵੀ ਅਣਸੁਖਾਵੀਂ ਘਟਨਾ ਨਾ ਹੋ ਸਕੇ।


COMMERCIAL BREAK
SCROLL TO CONTINUE READING

 


ਮੌਨਸੂਨ ਸੀਜ਼ਨ ਸ਼ੁਰੂ ਹੁੰਦੇ ਹੀ ਬੀ. ਬੀ. ਐਮ. ਬੀ.  ਵੱਲੋਂ ਆਪਣੇ ਸਹਿਯੋਗੀ ਰਾਜਾਂ ਦੇ ਨਾਲ ਇੱਕ ਮੀਟਿੰਗ ਕੱਲ੍ਹ ਮੀਟਿੰਗ ਕੀਤੀ ਗਈ ਸੀ। ਉਸ ਮੀਟਿੰਗ ਦੇ ਸੰਬੰਧੀ ਬੀ. ਬੀ. ਐਮ. ਬੀ. ਦੇ ਚੀਫ ਇੰਜੀਨੀਅਰ ਸੀ. ਪੀ. ਸਿੰਘ ਨੇ ਦੱਸਿਆ ਕਿ ਇਹ ਮੀਟਿੰਗ ਪਾਣੀ ਦੀ ਡਿਮਾਂਡ ਨੂੰ ਲੈ ਕੇ ਕੀਤੀ ਗਈ ਤੇ ਬੀ. ਬੀ. ਐਮ. ਬੀ. ਵੱਲੋਂ ਝੋਨੇ ਦੇ ਸੀਜ਼ਨ ਸ਼ੁਰੂ ਹੁੰਦੇ ਹੀ ਪਾਣੀ ਦੀ ਡਿਮਾਂਡ ਵਧ ਜਾਂਦੀ ਹੈ। ਉਸੀ ਡਿਮਾਂਡ ਨੂੰ ਪੂਰਾ ਕਰਨ ਲਈ ਬੀ. ਬੀ. ਐਮ. ਬੀ.  ਦਾ ਅਹਿਮ ਯੋਗਦਾਨ ਹੁੰਦਾ ਹੈ। ਮੌਨਸੂਨ ਸੀਜ਼ਨ ਸ਼ੁਰੂ ਹੁੰਦੇ ਹੀ ਡੈਮਾਂ ਦਾ ਪਾਣੀ ਨੂੰ ਸਟੋਰ ਕਰਨਾ ਵੀ ਸ਼ੁਰੂ ਕਰ ਦਿੱਤਾ ਜਾਂਦਾ ਹੈ ਕਿਉਂਕਿ ਸਟੋਰ ਕੀਤੇ ਗਏ ਪਾਣੀ ਦੇ ਨਾਲ ਹੀ ਡੈਮ ਸਾਰਾ ਸੀਜ਼ਨ ਚਲਦੇ ਹਨ । ਸਟੋਰ ਕੀਤੇ ਗਏ ਪਾਣੀ ਦੇ ਵਿੱਚੋਂ ਹੀ ਸਹਿਯੋਗੀ ਰਾਜਿਆਂ ਨੂੰ ਵੀ ਪਾਣੀ ਦੀ ਡਿਮਾਂਡ ਪੂਰੀ ਕੀਤੀ ਜਾਂਦੀ ਹੈ ਬਰਸਾਤ ਦੇ ਪਹਿਲੇ ਦਿਨ ਵਿਚ ਭਾਖੜਾ ਡੈਮ ਦਾ ਪਾਣੀ ਦਾ ਪੱਧਰ 1554.07 ਫੁੱਟ ਹੈ । ਇਹ ਪੱਧਰ ਐਵਰੇਜ ਲੈਵਲ ਤੋਂ 11ਫੁੱਟ ਘੱਟ ਹੈ । ਆਈਐੱਮਡੀ ਵੱਲੋਂ ਮੌਸਮ ਦੇ ਵਾਰੇ ਦੱਸਿਆ ਗਿਆ ਹੈ ਕਿ ਇਸ ਵਾਰ ਜ਼ਿਲ੍ਹਾ ਮੌਨਸੂਨ ਬਰਸਾਤ ਨਾਰਮਲ ਹੀ ਰਹੇਗੀ ਤੇ ਸਾਨੂੰ ਆਸ ਹੈ ਕਿ ਬਰਸਾਤ ਦੇ ਇਸ ਮੌਸਮ ਵਿੱਚ ਇਨਫਲੋਅ ਦੇ ਰਿਜ਼ਲਟ ਅੱਛੇ ਆਣਗੇ ਤੇ ਨੌਨ ਬਰਸਾਤ ਦੇ ਸੀਜ਼ਨ ਵਿੱਚ ਵੀ ਸਹਿਯੋਗੀ ਸਟੇਟਾਂ ਦੀ ਡਿਮਾਂਡ ਨੂੰ ਪੂਰਾ ਕਰ ਸਕਾਂਗੇ ।


 


ਨਹਿਰਾਂ 'ਤੇ ਨਹਾਉਣ ਦੇ ਸਬੰਧ ਵਿੱਚ ਬੀ. ਬੀ. ਐਮ. ਬੀ.  ਦੇ ਚੀਫ ਇੰਜੀਨੀਅਰ ਨੇ ਕਿਹਾ ਕਿ ਨਹਿਰਾਂ ਦੇ ਕੰਢਿਆਂ 'ਤੇ ਕੁਝ ਅਜਿਹਾ ਨਾ ਹੋਵੇ ਉਸ ਨੂੰ ਲੈ ਕੇ ਬੀ. ਬੀ. ਐਮ. ਬੀ.  ਨਹਿਰਾਂ 'ਤੇ ਹੋ ਰਹੀਆਂ ਮਿਸ ਹੈਪਨਿੰਗ ਦੇ ਬਾਰੇ ਸਦਾ ਅਵੇਰ ਰਹਿੰਦਾ ਹੈ । ਉਸ ਨੂੰ ਲੈ ਕੇ ਨੰਗਲ ਨਹਿਰਾਂ ਦੇ ਦੋਨੋਂ ਪਾਸੇ ਲੋਹੇ ਦੀ ਜਾਲੀ ਲਗਾਈ ਗਈ ਹੈ। ਬੀ. ਬੀ. ਐਮ. ਬੀ. ਵੱਲੋਂ ਜਗ੍ਹਾ ਜਗ੍ਹਾ 'ਤੇ ਬੋਰਡ ਵੀ ਲਗਾਏ ਗਏ ਹਨ ਕਿ ਨਹਿਰ ਦੇ ਕੰਢਿਆਂ ਤੇ ਨਾ ਜਾਇਆ ਜਾਵੇ ਤੇ ਪਾਣੀ ਦੇ ਕੋਲ ਸੈਲਫੀ ਤੇ ਨਹਿਰਾਂ ਤੇ ਨਾ ਨਹਾਇਆ ਜਾਵੇ ਇਸੇ ਨੂੰ ਲੈ ਕੇ ਬੀ. ਬੀ. ਐਮ. ਬੀ. ਤੇ ਵੱਲੋਂ ਦੂਸਰੇ ਫੇਸ ਦੇ ਵਿਚ ਕੋਟਲਾ ਪਾਵਰ ਹਾਊਸ ਦੇ ਕੋਲ ਵੀ ਜਾਲੀ ਲਗਾਈ ਜਾਵੇਗੀ । ਇਸ ਨੂੰ ਲੈ ਕੇ ਟੈਂਡਰ ਬੀ. ਬੀ. ਐਮ. ਬੀ.  ਵੱਲੋਂ ਲਗਾ ਦਿੱਤੇ ਗਏ ਹਨ । ਇਸ ਦੇ ਨਾਲ ਹੀ ਤੀਸਰੇ ਫੇਸ ਵਿੱਚ ਗੰਗੂਵਾਲ ਦੇ ਕੋਲ ਵੀ ਪਿਛਲੇ ਕਈ ਸਾਲ ਪਹਿਲਾਂ ਕੁਝ ਦੁਰਘਟਨਾਵਾਂ ਹੋਈਆਂ ਸਨ , ਉਸ ਨੂੰ ਦੇਖਦਿਆਂ ਹੋਇਆ ਉੱਥੇ ਵੀ ਦੋਨੋਂ ਕਿਨਾਰਿਆਂ ਤੇ ਜਾਲੀ ਲਗਾਈ ਜਾਵੇਗੀ। ਇਸ ਨੂੰ ਵੀ ਲੈ ਕੇ ਟੈਂਡਰ ਨਿਕਾਲ ਦਿੱਤਾ ਗਿਆ ਤੇ ਤੀਸਰੇ ਫੇਸ ਵਿੱਚ ਬੀਬੀਐਮਬੀ ਵੱਲੋਂ ਕੀਰਤਪੁਰ ਸਾਹਿਬ ਦੇ ਕੋਲ ਨਹਿਰ ਦੇ ਦੋਵੇਂ ਕਿਨਾਰਿਆਂ ਤੇ ਵੀ ਜਾਲੀ ਲਗਾਈ ਜਾਵੇਗੀ ਕਿਉਂਕਿ ਕੀਰਤਪੁਰ ਸਾਹਿਬ ਵਿਖੇ ਵੀ ਬਹੁਤ ਜ਼ਿਆਦਾ ਸ਼ਰਧਾਲੂ ਪਹੁੰਚਦੇ ਹਨ ।


 


 


WATCH LIVE TV