Sunam News: ਸੁਨਾਮ 'ਚ ਏਟੀਐਮ ਵਿੱਚੋਂ ਪੈਸੇ ਕਢਵਾਉਣ ਵਿੱਚ ਮਦਦ ਕਰਨ ਦੇ ਬਹਾਨੇ ਇੱਕ ਨੌਜਵਾਨ ਨੇ ਬਜ਼ੁਰਗ ਵਿਅਕਤੀ ਦੇ ਖਾਤੇ ਵਿੱਚੋਂ  ਪੈਸੇ ਕਢਵਾਉਣ ਦਾ ਮਾਮਲਾ ਸਹਾਮਣੇ ਆਇਆ ਹੈ। ਉਸ ਨੌਜਵਾਨ ਵੱਲੋਂ ਬਜ਼ੁਰਗ ਵਿਅਕਤੀ ਦੇ ਨਾਲ 4.25 ਲੱਖ ਰੁਪਏ ਦੀ ਠੱਗੀ ਮਾਰ ਲਈ ਗਈ। ਇਸ ਸਬੰਧੀ ਪੀੜਤ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਬਜ਼ੁਰਗ ਰਾਜ ਕੁਮਾਰ ਨੇ ਦੱਸਿਆ ਕਿ ਉਸ ਨੇ ਕਿਸੇ ਨੂੰ ਪੈਸੇ ਦੇਣੇ ਸਨ।


COMMERCIAL BREAK
SCROLL TO CONTINUE READING

ਬਜ਼ੁਰਗ ਵਿਅਕਤੀ ਨੇ ਦੱਸਿਆ ਕਿ ਉਹ ਏ.ਟੀ.ਐਮ ਤੋਂ ਪੈਸੇ ਕਢਵਾਉਣ ਗਿਆ ਸੀ। ਜਿੱਥੇ ਉਸ ਨੇ ਦੋ-ਤਿੰਨ ਵਾਰ ਕੋਸ਼ਿਸ਼ ਕੀਤੀ ਪਰ ਪੈਸੇ ਨਹੀਂ ਨਿਕਲੇ। ਏਟੀਐਮ ਵਿੱਚ ਇੱਕ ਨੌਜਵਾਨ ਖੜ੍ਹਾ ਸੀ ਜੋ ਹਿੰਦੀ ਬੋਲ ਰਿਹਾ ਸੀ। ਜਿਸ ਨੇ ਉਸਨੂੰ ਪੈਸੇ ਕਢਵਾਉਣ ਵਿੱਚ ਮਦਦ ਕਰਨ ਦੀ ਪੇਸ਼ਕਸ਼ ਕੀਤੀ ਅਤੇ ਉਸਦੇ ਪੈਸੇ ਕਢਵਾ ਕੇ ਉਸਨੂੰ ਏ.ਟੀ.ਐਮ ਦੇ ਦਿੱਤਾ। ਜਿਸ ਤੋਂ ਬਾਅਦ ਉਸ ਨੇ ਬਜ਼ੁਰਗ ਨੂੰ ਪੈਸੇ ਕਢਵਾ ਕੇ ਦਿੱਤੇ ਅਤੇ ਏਟੀਐੱਮ ਵਾਪਸ ਕਰ ਦਿੱਤਾ। ਇਸ ਤੋਂ ਬਾਅਦ ਕਈ ਵਾਰ ਲੈਣ ਦੇਣ 'ਚ ਉਸ ਦੇ ਖਾਤੇ 'ਚੋਂ 4.25 ਲੱਖ ਰੁਪਏ ਕਢਵਾ ਲਏ ਗਏ।


ਜਿਸ ਤੋਂ ਬਾਅਦ ਉਸ ਨੂੰ ਪਤਾ ਲੱਗਾ ਕਿ ਉਕਤ ਨੌਜਵਾਨ ਨੇ ਉਸ ਦਾ ਏਟੀਐਮ ਬਦਲ ਕੇ ਉਸ ਨਾਲ ਠੱਗੀ ਮਾਰੀ ਹੈ। ਉਸ ਨੇ ਮਾਮਲੇ ਸਬੰਧੀ ਪੁਲਿਸ ਅਤੇ ਸਾਈਬਰ ਕ੍ਰਾਈਮ ਨੂੰ ਸੂਚਿਤ ਕਰ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਕਿ ਮੁਲਜ਼ਮਾਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ।


ਇਹ ਵੀ ਪੜ੍ਹੋ: Tips to Keep Snakes Away: घर में होगी सांपों की नो एंट्री, बचने के लिए करें इन चीजों का इस्तेमाल


ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸ.ਐਚ.ਓ ਪ੍ਰਤੀਕ ਜਿੰਦਲ ਨੇ ਦੱਸਿਆ ਕਿ ਸਾਈਬਰ ਸੈੱਲ ਸੁਨਾਮ 'ਚ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਨੂੰ ਫੜਨ ਲਈ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਣਪਛਾਤੇ ਲੋਕਾਂ 'ਤੇ ਭਰੋਸਾ ਨਾ ਕਰਨ ATM ਅਤੇ ਬੈਂਕ ਬੈਂਕ ਕਰਮਚਾਰੀਆਂ ਦੇ ਸੁਰੱਖਿਆ ਗਾਰਡਾਂ ਦੀ ਮਦਦ ਨਾਲ ਆਪਣੀਆਂ ਸਮੱਸਿਆਵਾਂ ਦਾ ਹੱਲ ਨਾ ਕਰੋ।


ਇਹ ਵੀ ਪੜ੍ਹੋ: How to Increase Platelets: ਪਲੇਟਲੈਟਸ ਘੱਟ ਹੋਣ 'ਤੇ ਇਨ੍ਹਾਂ ਪੱਤਿਆਂ ਦੇ ਜੂਸ ਦਾ ਕਰੋ ਸੇਵਨ, ਤੇਜ ਨਾਲ ਹੋਵੇਗੀ ਰਿਕਵਰੀ