Swiggy Layoffs News: ਦੇਸ਼ ਵਿੱਚ ਇਕ ਤੋਂ ਬਾਅਦ ਇਕ ਕਈ ਸਟਾਰਟਅਪ ਕੰਪਨੀਆਂ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਰਹੀਆਂ ਹਨ। ਇਸ ਵਿਚਕਾਰ ਹੁਣ ਫੂਡ ਡਿਲੀਵਰੀ ਪਲੇਟਫਾਰਮ ਲਈ ਮਸ਼ਹੂਰ ਸਵਿਗੀ ਦੇ ਕਰਮਚਾਰੀਆਂ ਨੂੰ ਵੱਡਾ ਝਟਕਾ ਲੱਗਿਆ ਹੈ। ਦੱਸ ਦੇਈਏ ਕਿ ਫੂਡ ਡਿਲੀਵਰੀ ਪਲੇਟਫਾਰਮ ਸਵਿਗੀ ਨੇ ਅੱਜ ਆਪਣੇ 380 ਕਰਮਚਾਰੀਆਂ ਦੀ ਛਾਂਟੀ ਦਾ ਐਲਾਨ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕੰਪਨੀ ਦੇ CEO ਨੇ ਕਿਹਾ ਹੈ ਕਿ ਇਹ ਬਹੁਤ ਮੁਸ਼ਕਲ ਫੈਸਲਾ (Difficult Decision)ਹੈ। ਉਸ ਨੇ ਇਹ ਕਦਮ ਬਦਲਣ ਦੀਆਂ ਕੋਸ਼ਿਸ਼ਾਂ ਵਜੋਂ ਚੁੱਕਿਆ ਹੈ। 


COMMERCIAL BREAK
SCROLL TO CONTINUE READING

ਕੰਪਨੀ ਨੇ 380 ਸੰਭਾਵਿਤ ਕਰਮਚਾਰੀਆਂ ਨੂੰ ਹਟਾਉਣ (Swiggy Layoffs News) ਬਾਰੇ ਦੱਸਿਆ ਕਿ ਅਸੀਂ ਆਪਣੀ ਟੀਮ ਨੂੰ ਘੱਟ ਕਰਨ ਲਈ ਇਹ ਮੁਸ਼ਕਲ ਫੈਸਲਾ ਲੈ ਰਹੇ ਹਾਂ। ਕੰਪਨੀ ਦੀ ਤਰਫੋਂ ਕਿਹਾ ਗਿਆ ਹੈ ਕਿ ਇਹ ਫੈਸਲਾ ਹਰ ਸੰਭਵ ਉਪਾਅ 'ਤੇ ਵਿਚਾਰ ਕਰਨ ਤੋਂ ਬਾਅਦ ਲਿਆ ਗਿਆ ਹੈ। ਇਸ ਦੇ ਨਾਲ ਹੀ ਕੰਪਨੀ ਨੇ (Swiggy Layoffs) ਇਸ ਫੈਸਲੇ ਤੋਂ ਬਾਅਦ ਭੇਜੀ ਗਈ ਈਮੇਲ ਵਿੱਚ ਕਰਮਚਾਰੀਆਂ ਤੋਂ ਮੁਆਫੀ ਵੀ ਮੰਗੀ ਹੈ।


ਇਸ ਦੇ ਨਾਲ ਹੀ ਇਹ ਵੀ ਕਿਹਾ ਹੈ ਕਿ ਕੰਪਨੀ ਨੇ ਵਿਆਪਕ ਕਰਮਚਾਰੀ ਸਹਾਇਤਾ ਯੋਜਨਾ ਬਣਾਈ ਹੈ ਜੋ ਪਰਿਵਰਤਨ ਦੌਰਾਨ ਪ੍ਰਭਾਵਿਤ ਕਰਮਚਾਰੀਆਂ ਨੂੰ ਉਹਨਾਂ ਦੀ ਵਿੱਤੀ, ਸਰੀਰਕ ਤੰਦਰੁਸਤੀ ਵਿੱਚ ਮਦਦ ਕਰੇਗੀ।


ਇਹ ਵੀ ਪੜ੍ਹੋ: ਛੁੱਟੀਆਂ ਮਨਾਉਂਦੇ ਨਜ਼ਰ ਆਏ Yo Yo ਹਨੀ ਸਿੰਘ, ਗਰਲਫਰੈਂਡ ਟੀਨਾ ਨਾਲ ਸ਼ੇਅਰ ਕੀਤੀ ਰੋਮਾਂਟਿਕ ਫੋਟੋ 

ਕੰਪਨੀ ਦੇ ਸੀਈਓ (CEO Sriharsha Majety) ਸ਼੍ਰੀਹਰਸ਼ਾ ਮਜੇਤੀ ਨੇ ਲਿਖਿਆ ਹੈ ਕਿ ਕਾਰੋਬਾਰ ਦੇ ਪੁਨਰਗਠਨ ਦੀ ਪ੍ਰਕਿਰਿਆ ਵਿੱਚ ਸਾਨੂੰ ਆਪਣੀ ਟੀਮ ਦਾ ਆਕਾਰ ਘਟਾਉਣਾ ਹੋਵੇਗਾ। ਇਹ ਇੱਕ ਮੁਸ਼ਕਲ ਫੈਸਲਾ ਹੈ। ਇਸ ਪੂਰੀ ਪ੍ਰਕਿਰਿਆ ਵਿੱਚ ਕੰਪਨੀ ਨੂੰ ਆਪਣੇ 380 ਪ੍ਰਤਿਭਾਵਾਂ ਨੂੰ ਅਲਵਿਦਾ ਕਹਿਣਾ ਹੋਵੇਗਾ ਅਤੇ ਕੰਪਨੀ ਅਜਿਹਾ ਕਰਨ ਲਈ ਪਾਬੰਦ ਹੈ। ਕੰਪਨੀ ਨੇ ਆਉਣ ਵਾਲੀ ਛਾਂਟੀ 'ਤੇ ਮੀਡੀਆ ਦੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ। ਇਸ ਤੋਂ ਪਹਿਲਾਂ ਦਸੰਬਰ ਵਿੱਚ ਸਾਹਮਣੇ ਆਈਆਂ ਰਿਪੋਰਟਾਂ ਵਿੱਚ ਕਿਹਾ ਗਿਆ ਸੀ ਕਿ Swiggy ਜਨਵਰੀ ਤੋਂ 250 ਤੋਂ ਵੱਧ ਕਰਮਚਾਰੀਆਂ (Swiggy Layoffs) ਛਾਂਟੀ ਕਰ ਸਕਦੀ ਹੈ।