Tarn Taran News (ਮਨੀਸ਼ ਸ਼ਰਮਾ): ਤਰਨਤਾਰਨ ਪੁਲਿਸ ਨੇ ਦੋ ਖ਼ਤਰਨਾਕ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਰਾਈਫਲ ਵੀ ਬਰਾਮਦ ਕੀਤੀ ਹੈ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਅੰਮ੍ਰਿਤਪਾਲ ਸਿੰਘ ਉਰਫ਼ ਕਾਲੂ ਵਾਸੀ ਭੁੱਲਰ ਅਤੇ ਜਰਮਨਜੀਤ ਸਿੰਘ ਉਰਫ ਜਾਨੂ ਵਾਸੀ ਗੁਰੂ ਕਾ ਖੂਹ ਤਰਨਤਾਰਨ ਦੇ ਰੂਪ ਵਿੱਚ ਹੋਈ ਹੈ। ਦੋਵਾਂ ਖਿਲਾਫ਼ ਪੰਜਾਬ ਭਰ ਦੇ ਵੱਖ-ਵੱਖ ਥਾਣਿਆਂ ਵਿੱਚ ਲਗਭਗ ਦਰਜਨ ਦੇ ਕੇਸ ਦਰਜ ਹਨ।


COMMERCIAL BREAK
SCROLL TO CONTINUE READING

ਐਸਐਸਪੀ ਅਸ਼ਵਨੀ ਕਪੂਰ ਨੇ ਦੱਸਿਆ ਕਿ ਇੱਕ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਸੀ, ਜਿਸ ਵਿੱਚ ਕੁਝ ਹਥਿਆਰਬੰਦ ਬਦਮਾਸ਼ ਕਿਸੇ ਗਿਰੋਹ ਨੂੰ ਚੈਲੇਂਜ ਕਰਦੇ ਹੋਏ ਦਿਖਾਈ ਦੇ ਰਹੇ ਸਨ। ਇਸ ਸਬੰਧੀ ਹਾਲਾਂਕਿ ਦੀਨਾਨਗਰ ਥਾਣੇ ਵਿੱਚ ਕੇਸ ਵੀ ਦਰਜ ਹੋਇਆ ਸੀ। ਸੂਚਨਾ ਮਿਲੀ ਸੀ ਕਿ ਉਕਤ ਗਿਰੋਹ ਦੇ ਦੋ ਮੈਂਬਰ ਤਰਨਤਾਰਨ ਵਿੱਚ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਹਨ।


ਇਸ ਸੂਚਨਾ ਦੇ ਆਧਾਰ ਉਤੇ ਜ਼ਿਲ੍ਹੇ ਵਿੱਚ ਨਾਕਾਬੰਦੀ ਕੀਤੀ ਗਈ ਸੀ। ਇਥੇ ਦੇ ਪਿੰਡ ਪਿੱਦੀ ਦੇ ਨਜ਼ਦੀਕੀ ਨਾਕਾਬੰਦੀ ਦੌਰਾਨ ਇਕ ਸਕਾਰਪਿਓ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਗੱਡੀ ਚਾਲਕ ਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਮੁਸ਼ੱਕਤ ਤੋਂ ਬਾਅਦ ਕਾਬੂ ਕਰ ਲਿਆ। ਇਸ ਵਿੱਚ ਅੰਮ੍ਰਿਤਪਾਲ ਸਿੰਘ ਅਤੇ ਜਰਮਨਜੀਤ ਸਿੰਘ ਸਵਾਰਥੀ ਜਿਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਰਾਈਫਲ ਅਤੇ ਕਾਰਤੂਸ ਬਰਾਮਦ ਹੋਏ।


ਇਹ ਵੀ ਪੜ੍ਹੋ : Parliament Session: ਸੰਸਦ ਸੈਸ਼ਨ ਦੌਰਾਨ ਰਾਹੁਲ ਗਾਂਧੀ ਦੇ ਭਾਸ਼ਣ 'ਤੇ ਹੰਗਾਮਾ; ਪੀਐਮ ਮੋਦੀ ਤੇ ਅਮਿਤ ਸ਼ਾਹ ਨੇ ਦਿੱਤਾ ਜਵਾਬ


ਐਸਐਸਪੀ ਅਸ਼ਵਨੀ ਕਪੂਰ ਨੇ ਦੱਸਿਆ ਕਿ ਅੰਮ੍ਰਿਤਸਪਾਲ ਸਿੰਘ ਉਰਫ ਕਾਲੂ ਖਿਲਾਫ਼ ਵੱਖ-ਵੱਖ ਥਾਣਿਆਂ ਵਿੱਚ 9 ਅਪਰਾਧਿਕ ਮਾਮਲੇ ਦਰਜ ਹਨ। ਉਹ ਪਹਿਲਾਂ ਵੀ ਤਸਕਰੀ ਦੇ ਮਾਮਲੇ ਵਿੱਚ ਜੇਲ੍ਹ ਜਾ ਚੁੱਕਾ ਹੈ ਅਤੇ ਜੇਲ੍ਹ ਵਿਚੋਂ ਵੀ ਉਹ ਮੋਬਾਈਲ ਦਾ ਇਸਤੇਮਾਲ ਕਰਦਾ ਸੀ। ਇਸ ਸਬੰਧੀ ਉਸ ਖਿਲਾਫ਼ ਅੰਮ੍ਰਿਤਸਰ ਦੇ ਥਾਣਾ ਇਸਲਾਮਾਬਾਦ ਵਿੱਚ ਅੰਮ੍ਰਿਤਸਰ ਸਥਿਤ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਦੀ ਸ਼ਿਕਾਇਤ ਉਤੇ ਕੇਸ ਦਰਜ ਹੋਇਆ ਸੀ। ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਸ ਗਿਰੋਹ ਨਾਲ ਜੁੜੇ ਕੋਈ ਹੋਰ ਗੁਰਗੇ ਗ੍ਰਿਫਤਾਰ ਕੀਤੇ ਜਾਣਗੇ।


ਇਹ ਵੀ ਪੜ੍ਹੋ : Kapurthala News: ਤਰੀਕ ਦਰ ਤਰੀਕ ਪੈਣ ਕਾਰਣ ਜੇਲ੍ਹ ਵਿੱਚ ਬੰਦ ਇਹ ਨੌਜਵਾਨ, ਮਾਪੇ ਮਦਦ ਲਈ ਸੰਤ ਸੀਚੇਵਾਲ ਨੂੰ ਮਿਲੇ